Quran Apps in many lanuages:

Surah Al-Hajj Ayahs #54 Translated in Punjabi

فَالَّذِينَ آمَنُوا وَعَمِلُوا الصَّالِحَاتِ لَهُمْ مَغْفِرَةٌ وَرِزْقٌ كَرِيمٌ
ਇਸ ਲਈ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ, ਉਨ੍ਹਾਂ ਲਈ ਮੁਆਫ਼ੀ ਅਤੇ ਇੱਜ਼ਤ ਦੀ ਰੋਜ਼ੀ ਹੈ।
وَالَّذِينَ سَعَوْا فِي آيَاتِنَا مُعَاجِزِينَ أُولَٰئِكَ أَصْحَابُ الْجَحِيمِ
ਅਤੇ ਜਿਹੜੇ ਲੋਕ ਮੇਰੀਆਂ ਆਇਤਾਂ ਨੂੰ ਨੀਵਾਂ ਦਿਖਾਉਣ ਲਈ ਦੌੜਦੇ ਹਨ, ਉਹ ਹੀ ਨਰਕ ਵਾਲੇ ਹਨ।
وَمَا أَرْسَلْنَا مِنْ قَبْلِكَ مِنْ رَسُولٍ وَلَا نَبِيٍّ إِلَّا إِذَا تَمَنَّىٰ أَلْقَى الشَّيْطَانُ فِي أُمْنِيَّتِهِ فَيَنْسَخُ اللَّهُ مَا يُلْقِي الشَّيْطَانُ ثُمَّ يُحْكِمُ اللَّهُ آيَاتِهِ ۗ وَاللَّهُ عَلِيمٌ حَكِيمٌ
ਅਤੇ ਅਸੀਂ’ ਤੁਹਾਡੇ ਤੋਂ ਪਹਿਲਾਂ ਜਿਹੜੇ ਵੀ ਰਸੂਲ ਅਤੇ ਪੈਗ਼ੰਬਰ ਭੇਜੇ ਤਾ ਜਦੋਂ’ ਉਨ੍ਹਾਂ ਨੇ ਕੁਝ ਪੜ੍ਹਿਆ ਤਾਂ ਸ਼ੈਤਾਨ ਨੇ ਉਨ੍ਹਾਂ ਦੇ ਪੜ੍ਹੇ ਗਏ ਵਿਚ ਮਿਲਾਵਟ ਕਰ ਦਿੱਤੀ। ਅੱਲਾਹ ਫਿਰ ਸ਼ੈਤਾਨ ਦੀ ਕੀਤੀ ਮਿਲਾਵਟ ਨੂੰ ਦੂਰ ਕਰ ਚਿੰਦਾ ਹੈ। ਫਿਰ ਅੱਲਾਹ ਆਪਣੀਆਂ ਆਇਤਾਂ ਨੂੰ ਧੱਕਾ ਕਰ ਦਿੰਦਾ ਹੈ। ਅੱਲਾਹ ਗਿਆਨ ਵਾਲਾ ਅਤੇ ਬਿਬੇਕ ਵਾਲਾ ਹੈ।
لِيَجْعَلَ مَا يُلْقِي الشَّيْطَانُ فِتْنَةً لِلَّذِينَ فِي قُلُوبِهِمْ مَرَضٌ وَالْقَاسِيَةِ قُلُوبُهُمْ ۗ وَإِنَّ الظَّالِمِينَ لَفِي شِقَاقٍ بَعِيدٍ
ਤਾਂ ਕਿ ਜਿਹੜਾ ਕੁਝ ਸ਼ੈਤਾਨ ਨੇ ਮਿਲਾਇਆ ਹੈ, ਉਸ ਨਾਲ ਉਹ ਉਨ੍ਹਾਂ ਲੋਕਾਂ ਨੂੰ ਪਰਖੇ, ਜਿਨ੍ਹਾਂ ਦੇ ਦਿਲ ਰੋਗੀ ਹਨ ਅਤੇ ਜਿਨ੍ਹਾਂ ਦੇ ਦਿਲ ਸਖ਼ਤ ਹਨ। ਜ਼ਾਲਿਮ ਲੋਕ ਵਿਰੋਧ ਵਿਚ ਬਹੁਤ ਦੂਰ ਨਿਕਲ ਗਏ ਹਨ।
وَلِيَعْلَمَ الَّذِينَ أُوتُوا الْعِلْمَ أَنَّهُ الْحَقُّ مِنْ رَبِّكَ فَيُؤْمِنُوا بِهِ فَتُخْبِتَ لَهُ قُلُوبُهُمْ ۗ وَإِنَّ اللَّهَ لَهَادِ الَّذِينَ آمَنُوا إِلَىٰ صِرَاطٍ مُسْتَقِيمٍ
ਅਤੇ ਤਾਂ ਕਿ ਉਹ ਲੋਕ ਜਿਨ੍ਹਾਂ ਨੂੰ ਗਿਆਨ ਮਿਲਿਆ ਉਹ ਜਾਣ ਲੈਣ ਕਿ ਇਹ ਅਸਲੀਅਤ ਵਿਚ ਤੇਰੇ ਰੱਬ ਵੱਲੋਂ ਹੀ ਹੈ। ਫਿਰ ਉਹ ਉਸ ਉੱਤੇ ਭਰੋਸਾ ਕਰਨ। ਅਤੇ ਉਨ੍ਹਾਂ ਦੇ ਦਿਲ ਉਸ ਦੇ ਅੱਗੇ ਝੁੱਕ ਜਾਣ। ਅਤੇ ਅੱਲਾਹ ਈਮਾਨ ਲਿਆਉਣ ਵਾਲਿਆਂ ਨੂੰ ਜ਼ਰੂਰ ਸਿੱਧਾ ਰਾਹ ਵਿਖਾਉਂਦਾ ਹੈ।

Choose other languages: