Quran Apps in many lanuages:

Surah Al-Hajj Ayahs #16 Translated in Punjabi

يَدْعُو مِنْ دُونِ اللَّهِ مَا لَا يَضُرُّهُ وَمَا لَا يَنْفَعُهُ ۚ ذَٰلِكَ هُوَ الضَّلَالُ الْبَعِيدُ
ਉਹ ਅੱਲਾਹ ਤੋਂ ਬਿਨਾ ਅਜਿਹੀ ਚੀਜ਼ ਨੂੰ ਪੁਕਾਰਦਾ ਹੈ ਜਿਹੜੀ ਨਾ ਉਸ ਨੂੰ ਲਾਭ ਦੇ ਸਕਦੀ ਹੈ। ਨਾ ਨੁਕਸਾਨ ਕਰ ਸਕਦੀ ਹੈ। ਇਹ ਬਹੁਤ ਵੱਡੀ ਗੁਮਰਾਹੀ ਹੈ, ਸਿਰੇ ਦਾ ਰਾਹ ਤੋਂ ਭਟਕਣਾ ਹੈ।
يَدْعُو لَمَنْ ضَرُّهُ أَقْرَبُ مِنْ نَفْعِهِ ۚ لَبِئْسَ الْمَوْلَىٰ وَلَبِئْسَ الْعَشِيرُ
ਉਹ ਅਜਿਹੀ ਜ਼ੀਜ਼ ਨੂੰ ਪੁਕਾਰਦਾ ਹੈ, ਜਿਸ ਦਾ ਨੁਕਸਾਨ ਉਸ ਦੇ ਲਾਭ ਤੋਂ ਜ਼ਿਆਦਾ ਨੇੜੇ ਹੈ। (ਇਹ) ਕਿਹੋ ਜਿਹਾ ਬੁਰਾ ਕੰਮ ਕਰਨ ਵਾਲਾ ਅਤੇ ਮਾੜਾ ਦੋਸਤ ਹੈ।
إِنَّ اللَّهَ يُدْخِلُ الَّذِينَ آمَنُوا وَعَمِلُوا الصَّالِحَاتِ جَنَّاتٍ تَجْرِي مِنْ تَحْتِهَا الْأَنْهَارُ ۚ إِنَّ اللَّهَ يَفْعَلُ مَا يُرِيدُ
ਬੇਸ਼ੱਕ ਅੱਲਾਹ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਏ ਅਤੇ ਭਲੇ ਕੰਮ ਕੀਤੇ। ਅਜਿਹੇ ਬਾਗ਼ਾਂ ਵਿਚ ਦਾਖ਼ਿਲ ਕਰੇਗਾ, ਜਿਨ੍ਹਾ ਵਿਚ ਨਹਿਰਾਂ ਵਗਦੀਆਂ ਹੋਣਗੀਆਂ। ਅੱਲਾਹ ਜੋਂ ਚਾਹੁੰਦਾ ਹੈ ਉਹੀ ਕਰਦਾ ਹੈ।
مَنْ كَانَ يَظُنُّ أَنْ لَنْ يَنْصُرَهُ اللَّهُ فِي الدُّنْيَا وَالْآخِرَةِ فَلْيَمْدُدْ بِسَبَبٍ إِلَى السَّمَاءِ ثُمَّ لْيَقْطَعْ فَلْيَنْظُرْ هَلْ يُذْهِبَنَّ كَيْدُهُ مَا يَغِيظُ
ਜਿਹੜਾ ਬੰਦਾ ਇਹ ਸਮਝਦਾ ਹੈ ਕਿ ਅੱਲਾਹ ਸੰਸਾਰ ਅਤੇ ਪ੍ਰਲੋਕ ਵਿਚ ਉਸਦੀ ਮਦਦ ਨਹੀਂ ਕਰੇਗਾ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਇੱਕ ਰੱਸੀ ਅਸਮਾਨ ਤੱਕ ਤਾਣੇ। ਫਿਰ ਉਸ ਨੂੰ ਕੱਟ ਦੇਵੇ ਅਤੇ ਵੇਖੇ ਕਿ ਕੀ ਉਸ ਦੀ ਇਹ ਤਰਕੀਬ਼ ਉਸ ਦੇ ਕ੍ਰੋਧ ਨੂੰ ਦੂਰ ਕਰਨ ਵਾਲੀ ਬਣਦੀ ਹੈ।
وَكَذَٰلِكَ أَنْزَلْنَاهُ آيَاتٍ بَيِّنَاتٍ وَأَنَّ اللَّهَ يَهْدِي مَنْ يُرِيدُ
ਅਤੇ ਇਸ ਤਰਾਂ ਅਸੀਂ ਕੁਰਆਨ ਨੂੰ ਸਪੱਸ਼ਟ ਦਲੀਲਾਂ ਦੇ ਨਾਲ ਉਤਾਰਿਆ, ਬੇਸ਼ੱਕ ਅੱਲਾਹ ਜਿਸਨੂੰ ਚਾਹੁੰਦਾ ਹੈ ਮਾਰਗ ਦਰਸ਼ਨ ਬਖਸ਼ਦਾ ਹੈ।

Choose other languages: