Quran Apps in many lanuages:

Surah Al-Furqan Ayahs #62 Translated in Punjabi

وَتَوَكَّلْ عَلَى الْحَيِّ الَّذِي لَا يَمُوتُ وَسَبِّحْ بِحَمْدِهِ ۚ وَكَفَىٰ بِهِ بِذُنُوبِ عِبَادِهِ خَبِيرًا
ਅਤੇ ਜੀਵਤ ਅੱਲਾਹ ਤੇ ਜਿਹੜਾ ਕਦੇ ਮਰਨ ਵਾਲਾ ਨਹੀ ਭਰੋਸਾ ਰੱਖੋ ਅਤੇ ਉਸ ਦੀ ਖੁਸ਼ੀ ਦੇ ਨਾਲ ਉਸ ਦੀ ਉਪਮਾ ਕਰੋ। ਅਤੇ ਉਹ ਆਪਣੇ ਬੰਦਿਆਂ ਦੇ ਪਾਪਾਂ ਦੀ ਖ਼ਬਰ ਰੱਖਣ ਵਾਲਾ ਕਾਫੀ ਹੈ।
الَّذِي خَلَقَ السَّمَاوَاتِ وَالْأَرْضَ وَمَا بَيْنَهُمَا فِي سِتَّةِ أَيَّامٍ ثُمَّ اسْتَوَىٰ عَلَى الْعَرْشِ ۚ الرَّحْمَٰنُ فَاسْأَلْ بِهِ خَبِيرًا
ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਅਤੇ (ਉਸ ਨੂੰ) ਜਿਹੜਾ ਇਨ੍ਹਾਂ ਦੇ ਵਿਚਕਾਰ ਹੈ। ਫਿਰ ਉਹ ਰਹਿਮਾਨ ਅਰਸ਼ ਤੇ ਬਿਰਾਜ਼ਮਾਨ ਹੋਇਆ। ਇਸ ਲਈ ਉਸ ਨੂੰ ਪੁੱਛੋਂ ਜਿਹੜਾ ਕੋਈ ਜਾਣਦਾ ਹੈ।
وَإِذَا قِيلَ لَهُمُ اسْجُدُوا لِلرَّحْمَٰنِ قَالُوا وَمَا الرَّحْمَٰنُ أَنَسْجُدُ لِمَا تَأْمُرُنَا وَزَادَهُمْ نُفُورًا ۩
ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਰਹਿਮਾਨ ਨੂੰ ਸਿਜਦਾ ਕਰੋ “ਤਾਂ ਉਹ ਆਖਦੇ ਹਨ ਕਿ ਰਹਿਮਾਨ ਕੀ ਹੈ। ਕੀ ਅਸੀਂ ਉਸਨੂੰ ਸਿਜਦਾ ਕਰੀਏ ਜਿਸ ਨੂੰ ਤੁਸੀਂ ਆਖਦੇ ਹੋ। ਅਤੇ ਉਨ੍ਹਾਂ ਦਾ ਥਿੜਕਣਾ ਹੋਰ ਵੱਧ ਜਾਂਦਾ ਹੈ।
تَبَارَكَ الَّذِي جَعَلَ فِي السَّمَاءِ بُرُوجًا وَجَعَلَ فِيهَا سِرَاجًا وَقَمَرًا مُنِيرًا
ਅਤੇ ਅੱਲਾਹ ਵੱਡੀ ਬਰਕਤ ਵਾਲਾ ਹੈ। ਜਿਸ ਨੇ ਆਕਾਸ਼ਾਂ ਵਿਚ ਬ਼ੁਰਜ ਬਣਾਏ ਅਤੇ ਉਨ੍ਹਾਂ ਵਿਚ ਇੱਕ ਦੀਵਾ (ਸੂਰਜ) ਅਤੇ ਇੱਕ ਚਮਕਦਾ ਹੋਇਆ ਚੰਨ ਰੱਖਿਆ।
وَهُوَ الَّذِي جَعَلَ اللَّيْلَ وَالنَّهَارَ خِلْفَةً لِمَنْ أَرَادَ أَنْ يَذَّكَّرَ أَوْ أَرَادَ شُكُورًا
ਅਤੇ ਉਹ ਹੀ ਹੈ ਜਿਸ ਨੇ ਦਿਨਾਂ ਨੂੰ ਇੱਕ ਤੋਂ ਬਾਅਦ ਇੱਕ ਆਉਣ ਵਾਲੇ ਬਣਾਇਆ ਉਸ ਬੰਦੇ ਲਈ, ਜਿਹੜਾ ਸਿੱਖਿਆ ਲੈਣਾ ਚਾਹਵੇ ਅਤੇ ਅਹਿਸਾਨ ਮੰਦ ਬਨਣਾ ਚਾਹਵੇ।

Choose other languages: