Quran Apps in many lanuages:

Surah Al-Furqan Ayahs #19 Translated in Punjabi

قُلْ أَذَٰلِكَ خَيْرٌ أَمْ جَنَّةُ الْخُلْدِ الَّتِي وُعِدَ الْمُتَّقُونَ ۚ كَانَتْ لَهُمْ جَزَاءً وَمَصِيرًا
ਆਖੋ, ਕੀ ਇਹ ਬਿਹਤਰ ਹੈ ਜਾਂ ਹਮੇਸ਼ਾ ਰਹਿਣ ਵਾਲੀ ਜੰਨਤ, ਜਿਸ ਦਾ ਵਾਅਦਾ ਅੱਲਾਹ ਨੇ ਪ੍ਰਹੇਜ਼ਗਾਰਾਂ ਲਈ ਕੀਤਾ ਹੈ। ਇਹ ਉਨ੍ਹਾਂ ਲਈ ਅਮਲਾਂ ਦਾ ਫ਼ਲ ਅਤੇ ਟਿਕਾਣਾ ਹੋਵੇਗੀ।
لَهُمْ فِيهَا مَا يَشَاءُونَ خَالِدِينَ ۚ كَانَ عَلَىٰ رَبِّكَ وَعْدًا مَسْئُولًا
ਜੰਨਤ ਵਿਚ ਉਨ੍ਹਾਂ ਲਈ ਉਹ ਸਾਰਾ ਕੁਝ ਹਾਜ਼ਿਰ ਹੋਵੇਗਾ, ਜਿਹੜਾ ਕੁਝ ਉਹ ਚਾਹੁੰਣਗੇ। ਉਹ ਉਸ ਵਿਚ ਹਮੇਸ਼ਾ ਰਹਿਣਗੇ। ਇਹ ਤੇਰੇ ਰੱਬ ਦੇ ਜ਼ਿੰਮੇ ਇੱਕ ਵਾਅਦਾ ਹੈ। ਜਿਸ ਦਾ ਪੂਰਾ ਹੋਣਾ ਲਾਜ਼ਮੀ ਹੈ।
وَيَوْمَ يَحْشُرُهُمْ وَمَا يَعْبُدُونَ مِنْ دُونِ اللَّهِ فَيَقُولُ أَأَنْتُمْ أَضْلَلْتُمْ عِبَادِي هَٰؤُلَاءِ أَمْ هُمْ ضَلُّوا السَّبِيلَ
ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਇਕੱਠਿਆਂ ਕਰੇਗਾ ਅਤੇ ਉਨ੍ਹਾਂ ਨੂੰ ਜਿਨ੍ਹਾਂ ਨੂੰ ਉਹ ਅੱਲਾਹ ਤੋਂ ਇਲਾਵਾ ਪੂਜਦੇ ਹਨ, ਇਕੱਤਰ ਕਰੇਗਾ। ਫਿਰ ਉਹ ਆਖੇਗਾ, ਕੀ ਤੁਸੀਂ ਮੇਰੇ ਇਨ੍ਹਾਂ ਬੰਦਿਆਂ ਨੂੰ ਭਟਕਾਇਆ ਜਾਂ ਉਹ ਖੂਦ ਰਾਹ ਤੋਂ ਭਟਕ ਗਏ।
قَالُوا سُبْحَانَكَ مَا كَانَ يَنْبَغِي لَنَا أَنْ نَتَّخِذَ مِنْ دُونِكَ مِنْ أَوْلِيَاءَ وَلَٰكِنْ مَتَّعْتَهُمْ وَآبَاءَهُمْ حَتَّىٰ نَسُوا الذِّكْرَ وَكَانُوا قَوْمًا بُورًا
ਉਹ ਕਹਿਣਗੇ ਕਿ ਤੇਰੀ ਹਸਤੀ ਪਾਕ ਹੈ। ਸਾਡੇ ਲਈ ਇਹ ਯੋਗ ਨਹੀਂ ਸੀ ਕਿ ਤੇਰੇ ਤੋਂ ਬਿਨਾ ਕਿਸੇ ਦੂਸਰੇ ਨੂੰ ਕੰਮ ਬਣਾਉਣ ਵਾਲਾ ਪ੍ਰਵਾਨ ਕਰਦੇ। ਪਰੰਤੂ ਤੂਸੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇਂ ਪਿਉ-ਦਾਦਿਆਂ ਨੂੰ ਇਸਤੇਮਾਲ ਲਈ ਨਿਅਮਤਾਂ ਬਖਸ਼ੀਆਂ, ਇਥੋਂ ਤੱਕ ਕਿ ਉਹ ਤੇਰੇ ਉਪਦੇਸ਼ ਨੂੰ ਭੁੱਲ ਗਏ ਅਤੇ ਖ਼ਤਮ ਹੋਣ ਵਾਲੇ ਬਣੇ।
فَقَدْ كَذَّبُوكُمْ بِمَا تَقُولُونَ فَمَا تَسْتَطِيعُونَ صَرْفًا وَلَا نَصْرًا ۚ وَمَنْ يَظْلِمْ مِنْكُمْ نُذِقْهُ عَذَابًا كَبِيرًا
ਤਾਂ ਉਨ੍ਹਾਂ ਨੇ ਤੁਹਾਨੂੰ ਤੁਹਾਡੀਆਂ ਹੀ ਗੱਲਾਂ ਵਿਚ ਝੂਠਾ ਠਹਿਰਾ ਦਿੱਤਾ। ਹੁਣ ਨਾ ਤੁਸੀਂ ਖੁਦ ਟਾਲ ਸਕਦੇ ਹੋ। ਅਤੇ ਨਾ ਹੀ ਕੋਈ ਮਦਦ ਪ੍ਰਾਪਤ ਕਰ ਸਕਦੇ ਹੋ। ਅਤੇ ਤੁਹਾਡੇ ਵਿਚੋਂ ਜਿਹੜਾ ਬੰਦਾ ਜ਼ੁਲਮ ਕਰੇਗਾ, ਅਸੀਂ ਉਸ ਨੂੰ ਇੱਕ ਵੱਡੀ ਸਜ਼ਾ ਚਖਾਵਾਂਗੇ।

Choose other languages: