Quran Apps in many lanuages:

Surah Al-Furqan Ayahs #21 Translated in Punjabi

وَيَوْمَ يَحْشُرُهُمْ وَمَا يَعْبُدُونَ مِنْ دُونِ اللَّهِ فَيَقُولُ أَأَنْتُمْ أَضْلَلْتُمْ عِبَادِي هَٰؤُلَاءِ أَمْ هُمْ ضَلُّوا السَّبِيلَ
ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਇਕੱਠਿਆਂ ਕਰੇਗਾ ਅਤੇ ਉਨ੍ਹਾਂ ਨੂੰ ਜਿਨ੍ਹਾਂ ਨੂੰ ਉਹ ਅੱਲਾਹ ਤੋਂ ਇਲਾਵਾ ਪੂਜਦੇ ਹਨ, ਇਕੱਤਰ ਕਰੇਗਾ। ਫਿਰ ਉਹ ਆਖੇਗਾ, ਕੀ ਤੁਸੀਂ ਮੇਰੇ ਇਨ੍ਹਾਂ ਬੰਦਿਆਂ ਨੂੰ ਭਟਕਾਇਆ ਜਾਂ ਉਹ ਖੂਦ ਰਾਹ ਤੋਂ ਭਟਕ ਗਏ।
قَالُوا سُبْحَانَكَ مَا كَانَ يَنْبَغِي لَنَا أَنْ نَتَّخِذَ مِنْ دُونِكَ مِنْ أَوْلِيَاءَ وَلَٰكِنْ مَتَّعْتَهُمْ وَآبَاءَهُمْ حَتَّىٰ نَسُوا الذِّكْرَ وَكَانُوا قَوْمًا بُورًا
ਉਹ ਕਹਿਣਗੇ ਕਿ ਤੇਰੀ ਹਸਤੀ ਪਾਕ ਹੈ। ਸਾਡੇ ਲਈ ਇਹ ਯੋਗ ਨਹੀਂ ਸੀ ਕਿ ਤੇਰੇ ਤੋਂ ਬਿਨਾ ਕਿਸੇ ਦੂਸਰੇ ਨੂੰ ਕੰਮ ਬਣਾਉਣ ਵਾਲਾ ਪ੍ਰਵਾਨ ਕਰਦੇ। ਪਰੰਤੂ ਤੂਸੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇਂ ਪਿਉ-ਦਾਦਿਆਂ ਨੂੰ ਇਸਤੇਮਾਲ ਲਈ ਨਿਅਮਤਾਂ ਬਖਸ਼ੀਆਂ, ਇਥੋਂ ਤੱਕ ਕਿ ਉਹ ਤੇਰੇ ਉਪਦੇਸ਼ ਨੂੰ ਭੁੱਲ ਗਏ ਅਤੇ ਖ਼ਤਮ ਹੋਣ ਵਾਲੇ ਬਣੇ।
فَقَدْ كَذَّبُوكُمْ بِمَا تَقُولُونَ فَمَا تَسْتَطِيعُونَ صَرْفًا وَلَا نَصْرًا ۚ وَمَنْ يَظْلِمْ مِنْكُمْ نُذِقْهُ عَذَابًا كَبِيرًا
ਤਾਂ ਉਨ੍ਹਾਂ ਨੇ ਤੁਹਾਨੂੰ ਤੁਹਾਡੀਆਂ ਹੀ ਗੱਲਾਂ ਵਿਚ ਝੂਠਾ ਠਹਿਰਾ ਦਿੱਤਾ। ਹੁਣ ਨਾ ਤੁਸੀਂ ਖੁਦ ਟਾਲ ਸਕਦੇ ਹੋ। ਅਤੇ ਨਾ ਹੀ ਕੋਈ ਮਦਦ ਪ੍ਰਾਪਤ ਕਰ ਸਕਦੇ ਹੋ। ਅਤੇ ਤੁਹਾਡੇ ਵਿਚੋਂ ਜਿਹੜਾ ਬੰਦਾ ਜ਼ੁਲਮ ਕਰੇਗਾ, ਅਸੀਂ ਉਸ ਨੂੰ ਇੱਕ ਵੱਡੀ ਸਜ਼ਾ ਚਖਾਵਾਂਗੇ।
وَمَا أَرْسَلْنَا قَبْلَكَ مِنَ الْمُرْسَلِينَ إِلَّا إِنَّهُمْ لَيَأْكُلُونَ الطَّعَامَ وَيَمْشُونَ فِي الْأَسْوَاقِ ۗ وَجَعَلْنَا بَعْضَكُمْ لِبَعْضٍ فِتْنَةً أَتَصْبِرُونَ ۗ وَكَانَ رَبُّكَ بَصِيرًا
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਜਿਨ੍ਹੇ ਵੀ ਪੈਗ਼ੰਬਰ ਭੇਜੇ ਹਨ ਉਹ ਸਾਰੇ ਭੋਜਨ ਖਾਂਦੇ ਸੀ ਅਤੇ ਬਜ਼ਾਰਾਂ ਵਿਚ ਤੁਰਦੇ ਫਿਰਦੇ ਸੀ। ਅਤੇ ਅਸੀਂ ਤੁਹਾਨੂੰ ਇੱਕ ਦੂਜੇ ਦੇ ਲਈ ਅਜ਼ਮਾਇਸ਼ ਬਣਾਇਆ। ਕੀ ਤੁਸੀਂ ਸਬਰ ਕਰਦੇ ਹੋ। ਅਤੇ ਤੁਹਾਡਾ ਰੱਬ ਸਾਰਾ ਕੁਝ ਦੇਖਦਾ ਹੈ।
وَقَالَ الَّذِينَ لَا يَرْجُونَ لِقَاءَنَا لَوْلَا أُنْزِلَ عَلَيْنَا الْمَلَائِكَةُ أَوْ نَرَىٰ رَبَّنَا ۗ لَقَدِ اسْتَكْبَرُوا فِي أَنْفُسِهِمْ وَعَتَوْا عُتُوًّا كَبِيرًا
ਅਤੇ ਜਿਹੜੇ ਲੋਕ ਸਾਡੇ ਸਾਹਮਣੇ ਹਾਜ਼ਿਰ ਹੌਣ ਤੇ ਵਿਸ਼ਵਾਸ਼ ਨਹੀਂ ਰਖਦੇ। ਉਹ ਆਖਦੇ ਹਨ ਕਿ ਸਾਡੇ ਉੱਪਰ ਫ਼ਰਿਸ਼ਤੇ ਕਿਉਂ ਨਹੀਂ ਉਤਾਰੇ ਗਏ ਜਾਂ ਅਸੀਂ ਕਿਉਂ ਆਪਣੇ ਰੱਬ ਨੂੰ ਨਹੀਂ ਵੇਖ ਸਕਦੇ?ਉਨ੍ਹਾਂ ਨੇ ਆਪਣੇ ਮਨ ਵਿਚ ਆਪਣੇ ਆਪ ਨੂੰ ਬਹੁਤ ਵੱਡਾ ਸਮਝਿਆ ਅਤੇ ਉਹ ਵਿਦਰੋਹ ਵਿਚ (ਬਾਗ਼ੀ ਬਣ ਕੇ) ਹੱਦਾਂ ਤੋਂ ਅੱਗੇ ਲੰਘ ਗਏ ਹਨ।

Choose other languages: