Quran Apps in many lanuages:

Surah Al-Fath Ayahs #29 Translated in Punjabi

إِذْ جَعَلَ الَّذِينَ كَفَرُوا فِي قُلُوبِهِمُ الْحَمِيَّةَ حَمِيَّةَ الْجَاهِلِيَّةِ فَأَنْزَلَ اللَّهُ سَكِينَتَهُ عَلَىٰ رَسُولِهِ وَعَلَى الْمُؤْمِنِينَ وَأَلْزَمَهُمْ كَلِمَةَ التَّقْوَىٰ وَكَانُوا أَحَقَّ بِهَا وَأَهْلَهَا ۚ وَكَانَ اللَّهُ بِكُلِّ شَيْءٍ عَلِيمًا
ਜਦੋਂ ਅਵੱਗਿਆ ਕਰਨ ਵਾਲਿਆਂ ਨੇ ਆਪਣੇ ਦਿਲਾਂ ਵਿਚ ਆਤਮ ਜਿੱਦ ਧੈਦਾ ਕੀਤੀ ਅਤੇ ਜਿੱਦ ਵੀ ਅਗਿਆਨਤਾ ਵੱਸ। ਫਿਰ ਅੱਲਾਹ ਨੇ ਆਪਣੇ ਵਲੋਂ ਸਕੀਨਤ (ਸੁੱਖ ਸ਼ਾਂਤੀ) ਪ੍ਰਕਾਸ਼ਿਤ ਕੀਤੀ ਆਪਣੇ ਰਸੂਲਾਂ ਅਤੇ ਈਮਾਨ ਵਾਲਿਆਂ ਉੱਪਰ ਅਤੇ ਅੱਲਾਹ ਨੇ ਉਨ੍ਹਾਂ ਨੂੰ ਤੱਕਵਾ (ਅੱਲਾਹ ਦਾ ਡਰ) ਦੀ ਗੱਲ ਉੱਪਰ ਟਿਕਾਈ ਰੱਖਿਆ ਅਤੇ ਉਹ ਇਸ ਦੇ ਵਧੀਕ ਹੱਕਦਾਰ ਅਤੇ ਯੋਗ ਸਨ। ਅਤੇ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।
لَقَدْ صَدَقَ اللَّهُ رَسُولَهُ الرُّؤْيَا بِالْحَقِّ ۖ لَتَدْخُلُنَّ الْمَسْجِدَ الْحَرَامَ إِنْ شَاءَ اللَّهُ آمِنِينَ مُحَلِّقِينَ رُءُوسَكُمْ وَمُقَصِّرِينَ لَا تَخَافُونَ ۖ فَعَلِمَ مَا لَمْ تَعْلَمُوا فَجَعَلَ مِنْ دُونِ ذَٰلِكَ فَتْحًا قَرِيبًا
ਬੇਸ਼ੱਕ ਅੱਲਾਹ ਨੇ ਆਪਣੇ ਰਸੂਲ ਨੂੰ ਸੱਚਾ ਸੁਪਨਾ ਦਿਖਾਇਆ, ਜਿਹੜਾ ਅਸਲੀਅਤ ਦੇ ਅਨੁਸਾਰ ਹੈ। ਨਿਰਸੰਦੇਹ ਅੱਲਾਹ ਨੇ ਚਾਹਿਆ ਤਾਂ ਤੁਸੀਂ ਮਸਜਿਦ-ਏ-ਹਾਰਾਮ ਵਿਚ ਸ਼ਾਂਤੀ ਦੇ ਨਾਲ, ਆਪਣੇ ਸਿਰਾਂ ਦੇ ਵਾਲ ਕੱਟਵਾਊਂਦੇ ਹੋਏ ਜ਼ਰੂਰ ਢਾਖ਼ਿਲ ਹੋਵੋਗੇ ਅਤੇ ਤੁਹਾਨੂੰ ਕੋਈ ਡਰ ਨਹੀਂ ਹੋਵੇਗਾ। ਸੋ ਅੱਲਾਹ ਨੇ ਉਹ ਗੱਲ ਸਮਝੀ ਜਿਹੜੀ ਤੁਸੀਂ ਨਹੀਂ ਸਮਝੀ। ਸੋ ਇਸ ਤੋਂ ਪਹਿਲਾਂ ਉਸ ਨੇ ਇੱਕ ਜਿੱਤ ਦੇ ਦਿਤੀ।
هُوَ الَّذِي أَرْسَلَ رَسُولَهُ بِالْهُدَىٰ وَدِينِ الْحَقِّ لِيُظْهِرَهُ عَلَى الدِّينِ كُلِّهِ ۚ وَكَفَىٰ بِاللَّهِ شَهِيدًا
ਅਤੇ ਅੱਲਾਹ ਹੀ ਹੈ ਜਿਸ ਨੇ ਆਪਣੇ ਰਸੂਲਾਂ ਨੂੰ ਮਾਰਗ ਦਰਸ਼ਨ ਅਤੇ ਸੱਚੇ ਦੀਨ ਨਾਲ ਭੇਜਿਆ। ਤਾਂ ਕਿ ਉਹ ਉਸ ਨੂੰ ਸਾਰੇ ਧਰਮਾਂ ਤੇ ਭਾਰੀ ਰੱਖੇ ਅਤੇ (ਹੱਕ ਸੱਚ ਲਈ) ਅੱਲਾਹ ਹੀ ਗਵਾਹੀ ਲਈ ਕਾਫ਼ੀ ਹੈ।
مُحَمَّدٌ رَسُولُ اللَّهِ ۚ وَالَّذِينَ مَعَهُ أَشِدَّاءُ عَلَى الْكُفَّارِ رُحَمَاءُ بَيْنَهُمْ ۖ تَرَاهُمْ رُكَّعًا سُجَّدًا يَبْتَغُونَ فَضْلًا مِنَ اللَّهِ وَرِضْوَانًا ۖ سِيمَاهُمْ فِي وُجُوهِهِمْ مِنْ أَثَرِ السُّجُودِ ۚ ذَٰلِكَ مَثَلُهُمْ فِي التَّوْرَاةِ ۚ وَمَثَلُهُمْ فِي الْإِنْجِيلِ كَزَرْعٍ أَخْرَجَ شَطْأَهُ فَآزَرَهُ فَاسْتَغْلَظَ فَاسْتَوَىٰ عَلَىٰ سُوقِهِ يُعْجِبُ الزُّرَّاعَ لِيَغِيظَ بِهِمُ الْكُفَّارَ ۗ وَعَدَ اللَّهُ الَّذِينَ آمَنُوا وَعَمِلُوا الصَّالِحَاتِ مِنْهُمْ مَغْفِرَةً وَأَجْرًا عَظِيمًا
ਮੁਹੰਮਦ ਅੱਲਾਹ ਦੇ ਰਸੂਲ ਹਨ ਅਤੇ ਜਿਹੜੇ ਲੋਕ ਉਸ ਦੇ ਨਾਲ ਹਨ, ਉਹ ਇਨਕਾਰੀਆਂ ਲਈ ਸਖ਼ਤ ਤੇ ਆਪਿਸ ਵਿਚ ਦਿਆਲੂ ਹਨ। ਤੁਸੀਂ ਉਨ੍ਹਾਂ ਨੂੰ ਰੂਕੂਅ (ਝੁੱਕਣਾ) ਵਿਚ ਅਤੇ ਸਿੱਜਦੇ ਵਿਚ ਵੇਖੌਗੇ। ਉਹ ਅੱਲਾਹ ਦੀ ਕਿਰਪਾ ਅਤੇ ਉਸ ਦੀ ਪ੍ਰਸੰਨਤਾ ਦੀ ਚਾਹਤ ਵਿਚ ਲੱਗੇ ਰਹਿੰਦੇ ਹਨ। ਉਨ੍ਹਾਂ ਦੀਆਂ ਨਿਸ਼ਾਨੀਆਂ ਸਿੱਜਦੇ ਦੇ ਪ੍ਰਭਾਵ ਨਾਲ ਉਨ੍ਹਾਂ ਦੇ ਚਿਹਰਿਆਂ ਤੇ ਹਨ ਉਨ੍ਹਾਂ ਦਾ ਇਹ ਪ੍ਰਮਾਣ ਤੌਰੇਤ ਵਿਚ ਹੈ। ਅਤੇ ਇੰਜੀਲ ਵਿਚ ਉਨ੍ਹਾਂ ਦੀ ਮਿਸਾਲ ਇਹ ਹੈ ਜਿਵੇਂ ਖੇਤੀ, (ਬੀਜ਼) ਨੇ ਧਰਤੀ ਵਿਚੋਂ ਆਪਣਾ ਕਰੂੰਬਲ (ਅੰਕੁਰ) ਕੱਢਿਆ, ਫਿਰ ਉਸ ਨੂੰ ਪਕਿਆਈ ਦਿੱਤੀ ਅਤੇ ਫਿਰ ਉਹ ਮੋਟਾ ਹੋਇਆ ਫਿਰ ਆਪਣੇ ਤੜੇਂ ਤੇ ਖੜ੍ਹਾ ਹੋ ਗਿਆ। ਉਹ ਕਿਸਾਨਾਂ ਨੂੰ ਚੰਗਾ ਲੱਗਦਾ ਹੈ ਤਾਂ ਕਿ (ਅੱਲਾਹ) ਉਸ ਨਾਲ ਅਵੱਗਿਆਕਾਰੀਆਂ ਨੂੰ ਬੁਲਾਵੇ। ਉਨ੍ਹਾਂ ਵਿਚੋਂ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਅੱਲਾਹ ਨੇ ਉਨ੍ਹਾਂ ਨਾਲ ਮੁਆਫ਼ੀ ਅਤੇ ਵੱਡੇ ਪੁੰਨ ਦਾ ਵਾਅਦਾ ਕੀਤਾ।

Choose other languages: