Quran Apps in many lanuages:

Surah Al-Baqara Ayahs #74 Translated in Punjabi

قَالُوا ادْعُ لَنَا رَبَّكَ يُبَيِّنْ لَنَا مَا هِيَ إِنَّ الْبَقَرَ تَشَابَهَ عَلَيْنَا وَإِنَّا إِنْ شَاءَ اللَّهُ لَمُهْتَدُونَ
ਫਿਰ ਉਹ ਕਹਿਣ ਲੱਗੇ, ਅਪਣੇ ਰੱਬ ਤੋਂ ਪੁਛੋ ਕਿ ਉਹ ਸਾਨੂੰ ਵੱਸੇ ਕਿ ਉਹ ਕਿਹੋ ਜਿਹਾ ਹੋਵੇ। ਕਿਉਂਕਿ ਗਾਂ ਤੇ ਸਾਨੂੰ ਸੱਕ ਹੋ ਗਿਆ ਹੈ ਅਤੇ ਅੱਲਾਹ ਨੇ ਚਾਹਿਆ ਤਾਂ ਅਸੀਂ ਰਾਹ ਪ੍ਰਪਾਤ ਕਰ ਲਵਾਂਗੇ।
قَالَ إِنَّهُ يَقُولُ إِنَّهَا بَقَرَةٌ لَا ذَلُولٌ تُثِيرُ الْأَرْضَ وَلَا تَسْقِي الْحَرْثَ مُسَلَّمَةٌ لَا شِيَةَ فِيهَا ۚ قَالُوا الْآنَ جِئْتَ بِالْحَقِّ ۚ فَذَبَحُوهَا وَمَا كَادُوا يَفْعَلُونَ
ਮੂਸਾ ਨੇ ਕਿਹਾ ਕਿ ਅੱਲਾਹ ਆਖਦਾ ਹੈ ਕਿ ਉਹ ਇਹੋ ਜਿਹੀ ਗਾਂ ਹੋਵੇ ਕਿ ਮਿਹਨਤ ਕਰਨ ਵਾਲੀ ਨਾ ਹੋਵੇ, ਜ਼ਮੀਨ ਜੋਤਣ ਵਾਲੀ ਅਤੇ ਖੇਤਾਂ ਨੂੰ ਪਾਣੀ ਦੇਣ ਵਾਲੀ ਨਾ ਹੋਵੇ। ਉਹ ਪੂਰਨ ਤੰਦਰੁਸਤ ਹੋਵੇ, ਉਸ ਤੇ ਕੋਈ ਦਾਗ਼ ਨਾ ਹੋਵੇ। (ਉਹਨਾ) ਕਿਹਾ ਕਿ ਹੁਣ ਤੁਸੀਂ ਸਪੱਸ਼ਟ ਗੱਲ ਕਹੀ ਹੈ। ਫਿਰ ਉਨ੍ਹਾਂ ਨੇ ਉਸ ਨੂੰ ਜ਼ਿਬ੍ਹਾ ਕੀਤਾ ਅਤੇ ਉਹ ਜ਼ਿਸ਼੍ਹਾ ਕਰਦੇ ਵਿਖਾਈ ਨਹੀਂ ਦਿੰਦੇ ਸਨ।
وَإِذْ قَتَلْتُمْ نَفْسًا فَادَّارَأْتُمْ فِيهَا ۖ وَاللَّهُ مُخْرِجٌ مَا كُنْتُمْ تَكْتُمُونَ
ਅਤੇ ਜਦੋਂ ਤੁਸੀਂ ਇੱਕ ਆਦਮੀ ਨੂੰ ਮਾਰ ਦਿੱਤਾ, ਫਿਰ ਤੁਸੀ ਇੱਕ ਦੂਜੇ ਤੇ ਇਸ ਦਾ ਦੋਸ਼ ਲਾਉਣ ਲੱਗੇ, ਜਦੋਂ ਕਿ ਅੱਲਾਹ ਪ੍ਰਗਟ ਕਰ ਦੇਣਾ ਚਾਹੁੰਦਾ ਸੀ, ਜੋ ਕੁਝ ਤੁਸੀਂ ਛਿਪਾਉਣਾ ਚਾਹੁੰਦੇ ਸੀ।
فَقُلْنَا اضْرِبُوهُ بِبَعْضِهَا ۚ كَذَٰلِكَ يُحْيِي اللَّهُ الْمَوْتَىٰ وَيُرِيكُمْ آيَاتِهِ لَعَلَّكُمْ تَعْقِلُونَ
ਤਾਂ ਅਸੀਂ ਰੁਕਮ ਦਿੱਤਾ ਕਿ ਉਸ ਮੁਰਦੇ (ਦੀ ਲਾਸ਼) ਤੇ, ਇਸ ਗਾਂ ਦਾ ਇੱਕ ਟੁਕੜਾ ਮਾਰੋ। ਇਸੇ ਤਰ੍ਹਾਂ ਅੱਲਾਹ ਮੁਰਦਿਆਂ ਨੂੰ ਜੀਉਂਦੇ ਕਰਦਾ ਹੈ ਅਤੇ ਉਹ ਤੁਹਾਨੂੰ ਅਪਣੀਆਂ ਨਿਸ਼ਾਨੀਆਂ ਦਿਖਾਉਦਾ ਹੈ, ਤਾਂ ਕਿ ਤੁਸੀਂ ਸਮਝ ਸਕੋਂ।
ثُمَّ قَسَتْ قُلُوبُكُمْ مِنْ بَعْدِ ذَٰلِكَ فَهِيَ كَالْحِجَارَةِ أَوْ أَشَدُّ قَسْوَةً ۚ وَإِنَّ مِنَ الْحِجَارَةِ لَمَا يَتَفَجَّرُ مِنْهُ الْأَنْهَارُ ۚ وَإِنَّ مِنْهَا لَمَا يَشَّقَّقُ فَيَخْرُجُ مِنْهُ الْمَاءُ ۚ وَإِنَّ مِنْهَا لَمَا يَهْبِطُ مِنْ خَشْيَةِ اللَّهِ ۗ وَمَا اللَّهُ بِغَافِلٍ عَمَّا تَعْمَلُونَ
ਫਿਰ ਇਸ ਤੋਂ ਬਾਅਦ ਤੁਹਾਡੇ ਦਿਲ ਸਖ਼ਤ ਹੋਂ ਗਏ। ਅਖ਼ੀਰ ਉਹ ਪੱਥਰ ਵਰਗੇ ਹੋ ਗਏ ਜਾਂ ਉਸ ਤੋਂ ਵੀ ਜ਼ਿਆਦਾ ਸਖ਼ਤ। ਪੱਥਰਾਂ ਵਿਚ ਕੁਝ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਚੋਂ ਨਹਿਰਾਂ ਫੁੱਟ ਨਿਕਲਦੀਆਂ ਹਨ, ਕੂਝ ਪੱਥਰ ਪਾਟ ਜਾਂਦੇ ਹਨ ਅਤੇ ਉਨ੍ਹਾਂ ਵਿਚੋਂ ਪਾਣੀ ਨਿਕਲ ਆਉਂਦਾ ਹੈ ਅਤੇ ਕੁਝ ਪੱਥਰ ਅਜਿਹੇ ਵੀ ਹੁੰਦੇ ਹਨ ਜਿਹੜੇ ਅੱਲਾਹ ਦੇ ਡਰ ਨਾਲ ਡਿੱਗ ਪੈਂਦੇ ਹਨ। ਅਤੇ ਅੱਲਾਹ ਉਸ ਤੋਂ ਅਨਜਾਣ ਨਹੀਂ ਹੈ ਜੋ ਕੁਝ ਤੁਸੀਂ ਕਰਦੇ ਹੋ।

Choose other languages: