Quran Apps in many lanuages:

Surah Al-Baqara Ayahs #65 Translated in Punjabi

وَإِذْ قُلْتُمْ يَا مُوسَىٰ لَنْ نَصْبِرَ عَلَىٰ طَعَامٍ وَاحِدٍ فَادْعُ لَنَا رَبَّكَ يُخْرِجْ لَنَا مِمَّا تُنْبِتُ الْأَرْضُ مِنْ بَقْلِهَا وَقِثَّائِهَا وَفُومِهَا وَعَدَسِهَا وَبَصَلِهَا ۖ قَالَ أَتَسْتَبْدِلُونَ الَّذِي هُوَ أَدْنَىٰ بِالَّذِي هُوَ خَيْرٌ ۚ اهْبِطُوا مِصْرًا فَإِنَّ لَكُمْ مَا سَأَلْتُمْ ۗ وَضُرِبَتْ عَلَيْهِمُ الذِّلَّةُ وَالْمَسْكَنَةُ وَبَاءُوا بِغَضَبٍ مِنَ اللَّهِ ۗ ذَٰلِكَ بِأَنَّهُمْ كَانُوا يَكْفُرُونَ بِآيَاتِ اللَّهِ وَيَقْتُلُونَ النَّبِيِّينَ بِغَيْرِ الْحَقِّ ۗ ذَٰلِكَ بِمَا عَصَوْا وَكَانُوا يَعْتَدُونَ
ਅਤੇ ਯਾਦ ਕਰੋ, ਜਦੋਂ ਤੁਸੀ ਕਿਹਾ ਕਿ ਅਸੀਂ ਇੱਕ ਹੀ ਪ੍ਰਕਾਰ ਦੇ ਖਾਣੇ ਤੇ ਕਦੇ ਸਬਰ ਨਹੀਂ ਕਰ ਸਕਦੇ। ਆਪਣੇ ਰੱਬ ਨੂੰ ਸਾਡੇ ਲਈ ਪੁਕਾਰੋ ਕਿ ਉਹ ਸਾਡੇ ਲਈ ਸਾਗ, ਕੱਕੜੀ, ਕਣਕ ਮਸੁਰ ਅਤੇ ਪਿਆਜ਼ ਪੈਂਦਾ ਕਰੇ ਜੋ ਧਰਤੀ ਵਿਚ ਉਗਦਾ ਹੈ। ਮੂਸਾ ਨੇ ਕਿਹਾ, ਕੀ ਤੁਸੀਂ ਇੱਕ ਉਤਮ ਵਸਤੂ ਦੇ ਬਦਲੇ ਇੱਕ ਮਾਮੂਲੀ ਚੀਜ਼ ਲੈਣਾ ਚਾਹੁੰਦੇ ਹੋ। ਕਿਸੇ ਸ਼ਹਿਰ ਵਿਚ ਉੱਤਰੋਂ ਤਾਂ ਤੁਹਾਨੂੰ ਉਹ ਚੀਜ਼ਾਂ ਮਿਲਣਗੀਆਂ, ਜਿਹੜੀਆਂ ਤੁਸੀਂ ਮੰਗਦੇ ਹੋ। ਅਤੇ ਉਨ੍ਹਾਂ ਉੱਪਰ ਅਪਮਾਨ ਤੇ ਕੰਗਾਲੀ ਪਾ ਦਿੱਤੀ ਗਈ। ਅਤੇ ਉਹ ਅੱਲਾਹ ਦੇ ਕ੍ਰੋਧ ਦੇ ਭਾਗੀ ਹੋ ਗਏ। ਇਹ ਇਸ ਲਈ ਹੋਇਆ ਕਿ ਉਹ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਸਨ ਅਤੇ ਪੈਗ਼ੰਬਰਾਂ ਦੀ ਬਿਨਾਂ ਕਿਸੇ ਕਾਰਨ ਹੱਤਿਆ ਕਰਦੇ ਸਨ। ਇਹ ਇਸ ਲਈ ਵੀ ਕਿ ਉਨ੍ਹਾਂ ਨੇ ਅਵੱਗਿਆ ਕੀਤੀ ਅਤੇ ਉਹ ਹੱਦ ਤੋਂ ਵਧਣ ਵਾਲੇ ਸਨ।
إِنَّ الَّذِينَ آمَنُوا وَالَّذِينَ هَادُوا وَالنَّصَارَىٰ وَالصَّابِئِينَ مَنْ آمَنَ بِاللَّهِ وَالْيَوْمِ الْآخِرِ وَعَمِلَ صَالِحًا فَلَهُمْ أَجْرُهُمْ عِنْدَ رَبِّهِمْ وَلَا خَوْفٌ عَلَيْهِمْ وَلَا هُمْ يَحْزَنُونَ
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਜੋ ਲੋਕ ਯਹੂਦੀ ਹੋਏ ਅਤੇ ਨਸਾਰਾ (ਈਸਾਈ? ਅਤੇ ਸਾਬੀ, ਇਨ੍ਹਾਂ ਵਿਚੋਂ ਜਿਹੜਾ ਵੀ ਬੰਦਾ ਅੱਲਾਹ ਤੇ ਅਤੇ ਆਖ਼ਿਰਤ (ਪ੍ਰਲੋਕ) ਦੇ ਦਿਨ ਤੇ ਈਮਾਨ ਲਿਆਇਆ ਅਤੇ ਉਸ ਨੇ ਚੰਗੇ ਕੰਮ ਕੀਤੇ ਤਾਂ ਉਸ ਲਈ ਉਸ ਦੇ ਰੱਬ ਦੇ ਕੋਲ ਚੰਗਾ ਬਦਲਾ ਹੈ ਅਤੇ ਉਨ੍ਹਾਂ ਲਈ ਨਾ ਕੋਈ ਡਰ ਹੈ ਅਤੇ ਨਾ ਹੀ ਉਹ ਦੁਖੀ ਹੋਣਗੇ।
وَإِذْ أَخَذْنَا مِيثَاقَكُمْ وَرَفَعْنَا فَوْقَكُمُ الطُّورَ خُذُوا مَا آتَيْنَاكُمْ بِقُوَّةٍ وَاذْكُرُوا مَا فِيهِ لَعَلَّكُمْ تَتَّقُونَ
ਜਦੋਂ ਅਸੀਂ ਤੁਹਾਡੇ ਤੋਂ ਤੁਹਾਡਾ ਵਚਨ ਲਿਆ ਅਤੇ ਤੂਰ ਪਹਾੜ ਨੂੰ ਤੁਹਾਡੇ ਉੱਪਰ ਉਠਾਇਆ। ਦ੍ਰਿੜਤਾ ਦੇ ਨਾਲ ਫੜ੍ਹੋ ਉਸ ਵਸਤੂ (ਤੌਰੇਤ) ਨੂੰ ਜਿਹੜੀ ਅਸੀਂ ਤੁਹਾਨੂੰ ਦਿੱਤੀ ਅਤੇ ਜੋ ਕੁਝ ਇਸ ਵਿਚ ਹੈ, ਉਸ ਨੂੰ ਯਾਦ ਰੱਖੋ ਤਾਂ ਕਿ ਤੁਸੀਂ ਬਚੋ।
ثُمَّ تَوَلَّيْتُمْ مِنْ بَعْدِ ذَٰلِكَ ۖ فَلَوْلَا فَضْلُ اللَّهِ عَلَيْكُمْ وَرَحْمَتُهُ لَكُنْتُمْ مِنَ الْخَاسِرِينَ
ਇਸ ਤੇ ਬਾਅਦ ਤੁਸੀਂ ਇਸ ਤੋਂ ਫਿਰ ਗਏ। ਜੇਕਰ ਅੱਲਾਹ ਦੀ ਕਿਰਪਾ ਅਤੇ ਉਸ ਦੀ ਰਹਿਮਤ ਤੁਹਾਡੇ ਤੇ ਨਾ ਹੁੰਦੀ ਤਾਂ ਜ਼ਰੂਰ ਤੁਸੀਂ ਨਸ਼ਟ ਹੋ ਜਾਂਦੇ।
وَلَقَدْ عَلِمْتُمُ الَّذِينَ اعْتَدَوْا مِنْكُمْ فِي السَّبْتِ فَقُلْنَا لَهُمْ كُونُوا قِرَدَةً خَاسِئِينَ
ਅਤੇ ਉਨ੍ਹਾਂ ਲੋਕਾਂ ਦੀ ਹਾਲਤ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਸਬਤ (ਸ਼ਨੀਵਾਰ) ਦੇ ਸਬੰਧ ਵਿਚ ਅੱਲਾਹ ਦੇ ਆਦੇਸ਼ਾਂ ਨੂੰ ਤੋੜਿਆ, ਤਾਂ ਅਸੀਂ ਉਨ੍ਹਾਂ ਨੂੰ ਕਿਹਾ ਤੁਸੀ ਲੋਕ ਬੇਇੱਜ਼ਤ ਬਾਂਦਰ ਬਣ ਜਾਉ।

Choose other languages: