Quran Apps in many lanuages:

Surah Al-Baqara Ayahs #266 Translated in Punjabi

الَّذِينَ يُنْفِقُونَ أَمْوَالَهُمْ فِي سَبِيلِ اللَّهِ ثُمَّ لَا يُتْبِعُونَ مَا أَنْفَقُوا مَنًّا وَلَا أَذًى ۙ لَهُمْ أَجْرُهُمْ عِنْدَ رَبِّهِمْ وَلَا خَوْفٌ عَلَيْهِمْ وَلَا هُمْ يَحْزَنُونَ
ਜੋ ਲੋਕ ਆਪਣੀ ਪੂੰਜੀ ਅੱਲਾਹ ਦੇ ਰਾਹ ਵਿਚ ਖਰਚ ਕਰਦੇ ਹਨ ਅਤੇ ਫਿਰ ਉਹ ਖਰਚ ਕਰਨ ਤੋਂ ਸ਼ਾਅਦ ਨਾ ਤਾਂ ਅਹਿਸਾਨ ਜਤਾਉਂਦੇ ਹਨ ਅਤੇ ਨਾ ਦੁੱਖ ਪਹੁੰਚਾਉਂਦੇ ਹਨ, ਉਨ੍ਹਾਂ ਦੇ ਲਈ ਉਨ੍ਹਾਂ ਦੇ ਰੱਬ ਕੋਲ ਬਦਲਾ ਹੈ। ਉਨ੍ਹਾਂ ਦੇ ਲਈ ਨਾ ਕੋਈ ਭੈਅ ਹੈ ਅਤੇ ਨਾ ਹੀ ਉਹ ਦੁੱਖੀ ਹੋਣਗੇ।
قَوْلٌ مَعْرُوفٌ وَمَغْفِرَةٌ خَيْرٌ مِنْ صَدَقَةٍ يَتْبَعُهَا أَذًى ۗ وَاللَّهُ غَنِيٌّ حَلِيمٌ
ਯੋਗ ਗੱਲ ਕਹਿ ਦੇਣਾ ਅਤੇ ਮੁਆਫ਼ ਕਰ ਦੇਣਾ ਉਸ ਦਾਨ ਤੋਂ ਜ਼ਿਆਦਾ ਚੰਗਾ ਹੈ, ਜਿਸ ਦੇ ਪਿੱਛੇ ਦੁੱਖ ਦੇਣਾ ਹੋਵੇ। ਅੱਲਾਹ ਬੇਪ੍ਰਵਾਹ ਅਤੇ ਸਹਿਣਸ਼ੀਲ ਹੈ।
يَا أَيُّهَا الَّذِينَ آمَنُوا لَا تُبْطِلُوا صَدَقَاتِكُمْ بِالْمَنِّ وَالْأَذَىٰ كَالَّذِي يُنْفِقُ مَالَهُ رِئَاءَ النَّاسِ وَلَا يُؤْمِنُ بِاللَّهِ وَالْيَوْمِ الْآخِرِ ۖ فَمَثَلُهُ كَمَثَلِ صَفْوَانٍ عَلَيْهِ تُرَابٌ فَأَصَابَهُ وَابِلٌ فَتَرَكَهُ صَلْدًا ۖ لَا يَقْدِرُونَ عَلَىٰ شَيْءٍ مِمَّا كَسَبُوا ۗ وَاللَّهُ لَا يَهْدِي الْقَوْمَ الْكَافِرِينَ
ਹੇ ਈਮਾਨ ਵਾਲਿਓ! ਅਹਿਸਾਨ ਜਿਤਾ ਕੇ ਅਤੇ ਦੁੱਖ ਪਹੁੰਚਾ ਕੇ ਆਪਣੇ ਦਾਨ ਨੂੰ ਨਸ਼ਟ ਨਾ ਕਰੋ, ਜਿਸ ਤਰ੍ਹਾਂ ਉਹ ਬੰਦਾ ਜਿਹੜਾ ਆਪਣੀ ਪੂੰਜੀ ਦਿਖਾਵੇ ਲਈ ਖਰਚ ਕਰਦਾ ਹੈ ਅਤੇ ਉਹ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਵਿਸ਼ਵਾਸ਼ ਨਹੀਂ ਰੱਖਦਾ। ਫਿਰ ਉਸ ਦੀ ਮਿਸਾਲ ਇਉਂ ਹੈ ਜਿਵੇਂ ਇੱਕ ਚਟਾਨ ਹੋਵੇ ਜਿਸ ਉੱਪਰ ਕੁਝ ਮਿੱਟੀ ਹੋਵੇ, ਫਿਰ ਉਸ ਉੱਤੇ ਮੌਹਲੇਧਾਰ ਮੀਂਹ ਪਵੇ ਅਤੇ ਉਹ ਸੰਪੂਰਨ (ਮਿੱਟੀ ਨੂੰ) ਸਾਫ ਕਰ ਦੇਵੇ। ਅਜਿਹੇ ਲੋਕਾਂ ਨੂੰ ਆਪਣੀ ਕਮਾਈ ਕੁਝ ਵੀ ਹੱਥ ਨਹੀਂ ਲਗੇਗੀ। ਅੱਲਾਹ ਅਵੱਗਿਆਕਾਰੀਆਂ ਨੂੰ ਰਾਹ ਨਹੀ" ਵਿਖਾਉਂਦਾ।
وَمَثَلُ الَّذِينَ يُنْفِقُونَ أَمْوَالَهُمُ ابْتِغَاءَ مَرْضَاتِ اللَّهِ وَتَثْبِيتًا مِنْ أَنْفُسِهِمْ كَمَثَلِ جَنَّةٍ بِرَبْوَةٍ أَصَابَهَا وَابِلٌ فَآتَتْ أُكُلَهَا ضِعْفَيْنِ فَإِنْ لَمْ يُصِبْهَا وَابِلٌ فَطَلٌّ ۗ وَاللَّهُ بِمَا تَعْمَلُونَ بَصِيرٌ
ਪਰੰਤੂ ਜਿਹੜੇ ਲੋਕ ਆਪਣੀ ਪੂੰਜੀ ਨੂੰ ਅੱਲਾਹ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਅਤੇ ਆਪਣੇ ਆਪ ਵਿਚ ਸਥਿੱਰਤਾ ਲਿਆਉਣ ਲਈ ਪੂਰੇ ਮਨ ਨਾਲ ਅੱਲਾਹ ਦੇ ਰਾਹ ਵਿਚ ਖਰਚ ਕਰਦੇ ਹਨ ਉਨ੍ਹਾਂ ਦੀ ਮਿਸਾਲ ਇੱਕ ਬਾਗ਼ ਵਾਂਗ ਹੈ, ਜਿਹੜਾ ਉਚਾਈ ਉੱਪਰ ਹੋਵੇ। ਉਸ ਉੱਪਰ ਮੌਲ੍ਹੇਧਾਰ ਮੀਂਹ ਪਵੇ ਤਾਂ ਉਸ ਨੂੰ ਚੁੱਗਣਾ ਫ਼ਲ ਲੱਗੇ। ਜੇਕਰ ਜ਼ਿਆਦਾ ਮੀਂਹ ਨਾ ਪਵੇ ਤਾਂ ਹਲਕੀ ਫੁਹਾਰ ਵੀ ਵਧੀਆ ਹੈ। ਜੋ ਕੁਝ ਤੁਸੀਂ ਕਰਦੇ ਹੋ, ਅੱਲਾਹ ਉਸ ਨੂੰ ਦੇਖ ਰਿਹਾ ਹੈ।
أَيَوَدُّ أَحَدُكُمْ أَنْ تَكُونَ لَهُ جَنَّةٌ مِنْ نَخِيلٍ وَأَعْنَابٍ تَجْرِي مِنْ تَحْتِهَا الْأَنْهَارُ لَهُ فِيهَا مِنْ كُلِّ الثَّمَرَاتِ وَأَصَابَهُ الْكِبَرُ وَلَهُ ذُرِّيَّةٌ ضُعَفَاءُ فَأَصَابَهَا إِعْصَارٌ فِيهِ نَارٌ فَاحْتَرَقَتْ ۗ كَذَٰلِكَ يُبَيِّنُ اللَّهُ لَكُمُ الْآيَاتِ لَعَلَّكُمْ تَتَفَكَّرُونَ
ਕੀ ਤੁਹਾਡੇ ਵਿਚੋਂ ਕੋਈ ਇਹ ਪਸੰਦ ਕਰਦਾ ਹੈ ਕਿ ਉਸ ਦੇ ਕੋਲ ਖਜ਼ੂਰਾਂ ਅਤੇ ਅੰਗੂਰਾਂ ਦਾ ਇੱਕ ਬਾਗ਼ ਹੋਵੇ, ਉਸ ਦੇ ਥੱਲੇ ਨਹਿਰਾਂ ਵੱਗ ਰਹੀਆ ਹੋਣ। ਉਸ ਵਿਚੋਂ’ ਉਨ੍ਹਾਂ ਲਈ ਹਰ ਪ੍ਰਕਾਰ ਦੇ ਫ਼ਲ ਹੋਣ। ਅਤੇ ਉਹ ਬੁੱਢਾ ਹੋ ਜਾਏ ਉਸ ਦੇ ਬੱਚੇ ਵੀ ਹਾਲੇ ਕਮਜ਼ੋਰ ਹੋਣ। ਉਦੋਂ ਉਸ ਬਾਗ਼ ਉੱਪਰ ਇੱਕ ਵਰੋਲਾ ਆਏ ਜਿਸ ਵਿਚ ਅੱਗ ਹੋਵੇ। ਫਿਰ ਉਹ ਬਾਗ਼ ਸੜ ਜਾਏ। ਅੱਲਾਹ ਇਸ ਤਰ੍ਹਾਂ ਤੁਹਾਡੇ ਲਈ ਖੌਲ੍ਹ ਕੇ ਨਿਸ਼ਾਨੀਆਂ ਬਿਆਨ ਕਰਦਾ ਹੈ “ਤਾਂ ਜੋ ਤੁਸੀਂ ਚਿੰਤਨ ਕਰੋ।

Choose other languages: