Quran Apps in many lanuages:

Surah Al-Baqara Ayahs #258 Translated in Punjabi

يَا أَيُّهَا الَّذِينَ آمَنُوا أَنْفِقُوا مِمَّا رَزَقْنَاكُمْ مِنْ قَبْلِ أَنْ يَأْتِيَ يَوْمٌ لَا بَيْعٌ فِيهِ وَلَا خُلَّةٌ وَلَا شَفَاعَةٌ ۗ وَالْكَافِرُونَ هُمُ الظَّالِمُونَ
ਹੇ ਈਮਾਨ ਵਾਲਿਓ! ਉਨਾਂ ਚੀਜ਼ਾਂ ਵਿਚੋਂ ਖਰਚ ਕਰੋ ਜਿਹੜੀਆਂ ਅਸੀਂ ਤੁਹਾਨੂੰ ਦਿੱਤੀਆਂ ਹਨ ਅਤੇ ਉਸ ਦਿਨ ਦੇ ਆਉਣ ਤੋਂ ਪਹਿਲਾਂ ਜਿਸ ਵਿਚ ਨਾ ਲੈਣ ਦੇਣ ਹੈ, ਨਾ ਮਿੱਤਰਤਾ ਅਤੇ ਨਾ ਸਿਫ਼ਾਰਿਸ਼। ਜੋ ਅਵੱਗਿਆਕਾਰੀ ਹਨ, ਉਹੀ ਜ਼ੁਲਮ ਕਰਨ ਵਾਲੇ ਹਨ।
اللَّهُ لَا إِلَٰهَ إِلَّا هُوَ الْحَيُّ الْقَيُّومُ ۚ لَا تَأْخُذُهُ سِنَةٌ وَلَا نَوْمٌ ۚ لَهُ مَا فِي السَّمَاوَاتِ وَمَا فِي الْأَرْضِ ۗ مَنْ ذَا الَّذِي يَشْفَعُ عِنْدَهُ إِلَّا بِإِذْنِهِ ۚ يَعْلَمُ مَا بَيْنَ أَيْدِيهِمْ وَمَا خَلْفَهُمْ ۖ وَلَا يُحِيطُونَ بِشَيْءٍ مِنْ عِلْمِهِ إِلَّا بِمَا شَاءَ ۚ وَسِعَ كُرْسِيُّهُ السَّمَاوَاتِ وَالْأَرْضَ ۖ وَلَا يَئُودُهُ حِفْظُهُمَا ۚ وَهُوَ الْعَلِيُّ الْعَظِيمُ
ਅੱਲਾਹ ਤੋਂ ਬਿਨਾ ਕੋਈ ਬੰਦਗੀ ਕਰਨ ਦੇ ਯੋਗ ਨਹੀਂ, ਉਹ ਜੀਵਤ ਹੈ, ਸੰਪੂਰਨ ਜਗਤ ਨੂੰ ਸੰਭਾਲਣ ਵਾਲਾ ਹੈ। ਉਸ ਨੂੰ ਨਾ ਉਂਘ ਆਉਂਦੀ ਹੈ ਨਾ ਨੀਂਦ। ਜੋ ਅਕਾਸ਼ਾਂ ਅਤੇ ਧਰਤੀ ਵਿਚ ਹੈ। ਸਭ ਕੁਝ ਉਸ ਦਾ ਹੀ ਹੈ। ਕੌਂਣ ਹੈ ਜੋ ਉਸ ਦੇ ਕੋਲ ਉਸ ਦੀ ਆਗਿਆ ਤੋਂ ਬਿਨਾਂ ਸਿਫ਼ਾਰਿਸ਼ ਕਰ ਸਕੇ। ਉਹ ਜਾਣਦਾ ਹੈ ਜੌ ਕੂਝ ਉਸ ਦੇ ਅੱਗੇ ਹੈ ਅਤੇ ਜੋ ਕੁਝ ਉਨ੍ਹਾਂ ਦੇ ਪਿੱਛੇ ਹੈ। ਉਹ ਅੱਲਾਹ ਦੇ ਗਿਆਨ ਵਿਚੋਂ ਕਿਸੇ ਚੀਜ਼ ਨੂੰ ਘੇਰੇ ਵਿਚ ਨਹੀਂ’ ਲੈ ਸਕਦੇ, ਪਰੰਤੂ ਜੋ ਉਹ ਚਾਹੇ। ਉਸ ਦੀ ਹਕੂਮਤ ਆਕਾਸ਼ਾਂ ਅਤੇ ਧਰਤੀ ਉੱਤੇ ਛਾਈ ਹੋਈ ਹੈ। ਉਨ੍ਹਾਂ ਦੇ ਥੰਮਣ ਨਾਲ ਉਹ ਥੱਕਦਾ ਨਹੀਂ। ਉਹੀ ਉਚ ਪ੍ਰਤਿਸ਼ਟਾ ਦਾ ਮਾਲਕ ਅਤੇ ਮਹਾਨ ਹੈ
لَا إِكْرَاهَ فِي الدِّينِ ۖ قَدْ تَبَيَّنَ الرُّشْدُ مِنَ الْغَيِّ ۚ فَمَنْ يَكْفُرْ بِالطَّاغُوتِ وَيُؤْمِنْ بِاللَّهِ فَقَدِ اسْتَمْسَكَ بِالْعُرْوَةِ الْوُثْقَىٰ لَا انْفِصَامَ لَهَا ۗ وَاللَّهُ سَمِيعٌ عَلِيمٌ
ਦੀਨ ਦੇ ਸਬੰਧ ਵਿਚ ਕੋਈ ਜ਼ਬਰਦਸਤੀ ਨਹੀਂ। ਚੰਗਾ ਰਾਹ ਮਾੜੇ ਰਾਹ ਤੋਂ ਅਲੱਗ ਹੋ ਚੁੱਕਾ ਹੈ। ਫਿਰ ਜੋ ਬੰਦਾ ਸ਼ੈਤਾਨ ਨੂੰ ਝੁਠਲਾਏ ਅਤੇ ਈਮਾਨ ਲਿਆਏ ਉਸ ਨੇ ਅਜਿਹਾ ਠੋਸ ਸਹਾਰਾ ਫੜ ਲਿਆ ਜੋ ਟੁੱਟਣ ਵਾਲਾ ਨਹੀਂ ਹੈ। ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
اللَّهُ وَلِيُّ الَّذِينَ آمَنُوا يُخْرِجُهُمْ مِنَ الظُّلُمَاتِ إِلَى النُّورِ ۖ وَالَّذِينَ كَفَرُوا أَوْلِيَاؤُهُمُ الطَّاغُوتُ يُخْرِجُونَهُمْ مِنَ النُّورِ إِلَى الظُّلُمَاتِ ۗ أُولَٰئِكَ أَصْحَابُ النَّارِ ۖ هُمْ فِيهَا خَالِدُونَ
ਅੱਲਾਹ ਈਮਾਨ ਵਾਲਿਆ ਦਾ ਰੱਖਿਅਕ ਹੈ, ਉਹ ਉਨ੍ਹਾਂ ਨੂੰ ਹਨੇਰੇ ਵਿਚੋ ਕੱਢ ਕੇ ਪ੍ਰਕਾਸ਼ ਵੱਲ ਲਿਆਉਂਦਾ ਹੈ ਅਤੇ ਜਿਨ੍ਹਾਂ ਲੋਕਾਂ ਨੇ ਝੁਠਲਾਇਆ, ਉਨ੍ਹਾਂ ਦੇ ਮਿੱਤਰ ਸ਼ੈਤਾਨ ਹਨ ਉਹ ਉਨ੍ਹਾਂ ਨੰ ਪ੍ਰਕਾਸ਼ ਵਿਚੋਂ ਕੱਢ ਕੇ ਹਨੇਰੇ ਵੱਲ ਲੈ ਜਾਂਦੇ ਹਨ। ਇਹ ਅੱਗ ਵਿਚ ਜਾਣ ਵਾਲੇ ਲੋਕ ਹਨ ਅਤੇ ਉਸ ਵਿਚ ਹਮੇਸ਼ਾ ਰਹਿਣਗੇ।
أَلَمْ تَرَ إِلَى الَّذِي حَاجَّ إِبْرَاهِيمَ فِي رَبِّهِ أَنْ آتَاهُ اللَّهُ الْمُلْكَ إِذْ قَالَ إِبْرَاهِيمُ رَبِّيَ الَّذِي يُحْيِي وَيُمِيتُ قَالَ أَنَا أُحْيِي وَأُمِيتُ ۖ قَالَ إِبْرَاهِيمُ فَإِنَّ اللَّهَ يَأْتِي بِالشَّمْسِ مِنَ الْمَشْرِقِ فَأْتِ بِهَا مِنَ الْمَغْرِبِ فَبُهِتَ الَّذِي كَفَرَ ۗ وَاللَّهُ لَا يَهْدِي الْقَوْمَ الظَّالِمِينَ
ਕੀ ਤੁਸੀਂ ਉਸ ਬੰਦੇ ਨੂੰ ਨਹੀਂ ਦੇਖਿਆ ਜਿਸ ਨੇ ਉਸ ਦੇ ਰੱਬ ਦੇ ਸਬੰਧ ਵਿਚ ਇਬਰਾਹੀਮ ਨਾਲ ਤਰਕ-ਵਿਤਰਕ ਕੀਤਾ, ਕਿਉਂਕਿ ਅੱਲਾਹ ਨੇ ਉਸ ਨੂੰ ਹਕੂਮਤ ਦਿੱਤੀ ਸੀ। ਜਦੋਂ ਇਬਰਾਹੀਮ ਨੇ ਕਿਹਾ ਕਿ ਮੇਰਾ ਰੱਬ ਉਹ ਹੈ ਜੋ ਜੀਵਤ ਕਰਦਾ ਹੈ ਅਤੇ ਮੌਤ ਦਿੰਦਾ ਹੈ। ਉਹ ਬੋਲਿਆ ਕਿ ਮੈਂ ਵੀ ਜੀਵਨ ਦਿੰਦਾ ਹਾਂ ਅਤੇ ਮੌਤ ਦਿੰਦਾ ਹਾਂ। ਇਬਰਾਹੀਮ ਨੇ ਕਿਹਾ ਕਿ ਅੱਲਾਹ ਸੂਰਜ ਨੂੰ ਪੂਰਬ ਵਿਚੋਂ ਕੱਢਦਾ ਹੈ ਤੁਸੀਂ ਉਸ ਨੂੰ ਪੱਛਮ ਵਿਚੋਂ ਕੱਢ ਦੇਵੋ। ਤਾਂ ਉਹ ਅਵੱਗਿਆਕਾਰੀ ਹੱਕਾ-ਬੱਕਾ ਰਹਿ ਗਿਆ। ਅੱਲਾਹ ਅਤਿਆਜ਼ਾਰੀਆਂ ਨੂੰ ਰਾਹ ਨਹੀਂ ਦਿਖਾਉਂਦਾ।

Choose other languages: