Quran Apps in many lanuages:

Surah Al-Baqara Ayahs #238 Translated in Punjabi

وَالَّذِينَ يُتَوَفَّوْنَ مِنْكُمْ وَيَذَرُونَ أَزْوَاجًا يَتَرَبَّصْنَ بِأَنْفُسِهِنَّ أَرْبَعَةَ أَشْهُرٍ وَعَشْرًا ۖ فَإِذَا بَلَغْنَ أَجَلَهُنَّ فَلَا جُنَاحَ عَلَيْكُمْ فِيمَا فَعَلْنَ فِي أَنْفُسِهِنَّ بِالْمَعْرُوفِ ۗ وَاللَّهُ بِمَا تَعْمَلُونَ خَبِيرٌ
ਤੁਹਾਡੇ ਵਿਚੋਂ ਜੋ ਲੋਕ ਮ੍ਰਿਤਕ ਹੋ ਜਾਣ ਅਤੇ ਪਤਨੀਆਂ ਛੱਡ ਜਾਣ ਤਾਂ ਉਹ ਪਤਨੀਆਂ ਆਪਣੇ ਆਪ ਨੂੰ ਚਾਰ ਮਹੀਨੇ ਦਸ ਦਿਨ ਤੱਕ ਉਡੀਕ ਵਿਚ ਰੱਖਣ ਫਿਰ ਜਦੋਂ ਉਹ ਆਪਣੀ ਇੱਦਤ ਨੂੰ ਪਹੁੰਚਣ ਤਾਂ ਜੋ ਕੁਝ ਉਹ ਆਪਣੇ ਆਪ ਦੇ ਬਾਰੇ ਵਿਚ ਰੀਤ ਦੇ ਅਨੁਸਾਰ ਕਰਨ ਉਸ ਦਾ ਤੁਹਾਡੇ ਉੱਪਰ ਕੋਈ ਗੁਨਾਹ ਨਹੀਂ। ਅੱਲਾਹ ਤੁਹਾਡੇ ਕਰਮਾਂ ਨੂੰ ਪੂਰਨ ਤੌਰ ਤੇ ਸਮਝਦਾ ਹੈ।
وَلَا جُنَاحَ عَلَيْكُمْ فِيمَا عَرَّضْتُمْ بِهِ مِنْ خِطْبَةِ النِّسَاءِ أَوْ أَكْنَنْتُمْ فِي أَنْفُسِكُمْ ۚ عَلِمَ اللَّهُ أَنَّكُمْ سَتَذْكُرُونَهُنَّ وَلَٰكِنْ لَا تُوَاعِدُوهُنَّ سِرًّا إِلَّا أَنْ تَقُولُوا قَوْلًا مَعْرُوفًا ۚ وَلَا تَعْزِمُوا عُقْدَةَ النِّكَاحِ حَتَّىٰ يَبْلُغَ الْكِتَابُ أَجَلَهُ ۚ وَاعْلَمُوا أَنَّ اللَّهَ يَعْلَمُ مَا فِي أَنْفُسِكُمْ فَاحْذَرُوهُ ۚ وَاعْلَمُوا أَنَّ اللَّهَ غَفُورٌ حَلِيمٌ
ਤੁਹਾਡੇ ਲਈ ਇਸ ਗੱਲ ਵਿਚ ਕੋਈ ਗੁਨਾਹ ਨਹੀਂ ਕਿ ਉਨ੍ਹਾਂ ਔਰਤਾਂ ਨੂੰ (ਵਿਆਹ ਦਾ) ਸੰਦੇਸ਼ ਦੇਣ ਵਿਚ ਕੋਈ ਗੱਲ ਸੰਕੇਤ ਰੂਪ ਵਿਚ ਕਹੋ ਜਾਂ ਉਸ ਨੂੰ ਆਪਣੇ ਦਿਲ ਵਿਚ ਛੁਪਾ ਰੱਖੋ। ਅੱਲਾਹ ਨੂੰ ਪਤਾ ਹੈ ਕਿ ਤੁਸੀਂ ਜ਼ਰੂਰ ਉਸ ਦਾ ਧਿਆਨ ਰੱਖੋਗੇ। ਪਰੰਤੂ ਡੁਪ ਕੇ ਉਸ ਨਾਲ ਵਾਅਦੇ ਨਾ ਕਰੋ, ਤੁਸੀਂ ਉਨ੍ਹਾਂ ਨਾਲ ਸਧਾਰਨ ਰੀਤ ਦੇ ਅਨੁਸਾਰ ਕੋਈ ਗੱਲ ਕਰ ਸਕਦੇ ਹੋ। ਵਿਆਹ ਦਾ ਇਰਾਦਾ ਉਸ ਸਮੇਂ ਤੱਕ ਨਾ ਕਰੋਂ ਜਦੋਂ ਤੱਕ ਉਹ ਆਪਣੀ ਨਿਰਧਾਰਿਤ ਸਮਾਂ (ਇੱਦਤ) ਨੂੰ ਪੂਰਾ ਨਾ ਕਰ ਲਵੇ ਜਾਣ ਲਉ ਕਿ ਅੱਲਾਹ ਜਾਣਦਾ ਹੈ। ਜੋ ਕੁਝ ਤੁਹਾਣੇ ਦਿਲਾਂ ਵਿਚ ਹੈ। ਫਿਰ ਉਸ ਤੋਂ ਡਰੋ ਅਤੇ ਜਾਣ ਲਵੋ ਕਿ ਅੱਲਾਹ ਮੁਆਫ਼ ਕਰਨ ਵਾਲਾ, ਸਹਿਣਸ਼ੀਲ ਹੈ।
لَا جُنَاحَ عَلَيْكُمْ إِنْ طَلَّقْتُمُ النِّسَاءَ مَا لَمْ تَمَسُّوهُنَّ أَوْ تَفْرِضُوا لَهُنَّ فَرِيضَةً ۚ وَمَتِّعُوهُنَّ عَلَى الْمُوسِعِ قَدَرُهُ وَعَلَى الْمُقْتِرِ قَدَرُهُ مَتَاعًا بِالْمَعْرُوفِ ۖ حَقًّا عَلَى الْمُحْسِنِينَ
ਜੇਕਰ ਤੁਸੀਂ ਔਰਤਾਂ ਨੂੰ ਅਜਿਹੀ ਹਾਲਤ ਵਿਚ ਤਲਾਕ ਦੇਵੋ ਕਿ ਨਾ ਉਨ੍ਹਾਂ ਨੂੰ ਤੁਸੀਂ ਹੱਥ ਲਗਾਇਆ ਹੈ ਅਤੇ ਨਾ ਉਨ੍ਹਾਂ ਲਈ ਮਹਿਰ ਨਿਰਧਾਰਿਤ ਕੀਤਾ ਹੈ ਤਾਂ ਉਨ੍ਹਾਂ ਦੇ ਮਹਿਰ ਦੇ ਸੰਬੰਧ ਵਿਚ ਤੁਹਾਡੇ ਉੱਪਰ ਕੋਈ ਪਕੜ ਨਹੀਂ । ਹਾਂ ਉਨ੍ਹਾਂ ਨੂੰ ਰੀਤ ਦੇ ਅਨੁਸਾਰ ਕੁਝ ਸਮਾਨ ਦੇ ਦਿਉ। ਆਪਣੀ ਹੈਸੀਅਤ ਦੇ ਅਨੁਸਾਰ ਸਮਰੱਥਾ ਰੱਖਣ ਵਾਲੇ ਅਤੇ ਆਪਣੀ ਹੈਸੀਅਤ ਦੇ ਅਨੁਸਾਰ ਸਮਰੱਥਾ ਨਾ ਰੱਖਣ ਵਾਲੇ। ਇਹ ਨੇਕੀ ਕਰਨ ਵਾਲਿਆ ਲਈ ਜ਼ਰੂਰੀ ਹੈ।
وَإِنْ طَلَّقْتُمُوهُنَّ مِنْ قَبْلِ أَنْ تَمَسُّوهُنَّ وَقَدْ فَرَضْتُمْ لَهُنَّ فَرِيضَةً فَنِصْفُ مَا فَرَضْتُمْ إِلَّا أَنْ يَعْفُونَ أَوْ يَعْفُوَ الَّذِي بِيَدِهِ عُقْدَةُ النِّكَاحِ ۚ وَأَنْ تَعْفُوا أَقْرَبُ لِلتَّقْوَىٰ ۚ وَلَا تَنْسَوُا الْفَضْلَ بَيْنَكُمْ ۚ إِنَّ اللَّهَ بِمَا تَعْمَلُونَ بَصِيرٌ
ਜੇਕਰ ਤੁਸੀਂ ਉਨ੍ਹਾਂ ਨੂੰ ਤਲਾਕ ਦਿਉ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਹੱਥ ਲਗਾਉਂ ਅਤੇ ਤੁਸੀਂ ਉਨ੍ਹਾਂ ਲਈ ਕੁਝ ਮਹਿਰ ਵੀ ਨਿਰਧਾਰਿਤ ਕਰ ਚੁੱਕੇ ਸੀ ਤਾਂ ਜਿਨ੍ਹਾਂ ਮਹਿਰ ਤੁਸੀਂ ਨਿਰਧਾਰਿਤ ਕੀਤਾ ਹੈ, ਉਸ ਦਾ ਅੱਧਾ ਮਹਿਰ ਅਦਾ ਕਰ ਦਿਉ ਸਿਵਾਏ ਇਹ ਕਿ ਉਹ ਮੁਆਫ਼ ਕਰ ਦੇਵੇ ਜਾਂ ਉਹ ਮਰਦ ਮੁਆਫ਼ ਕਰ ਦੇਵੇ ਜਿਸ ਦੇ ਹੱਥ ਨਿਕਾਹ ਦੀ ਗੰਢ ਹੈ। ਤੁਹਾਡਾ ਮੁਆਫ਼ ਕਰ ਦੇਣਾ ਪ੍ਰਹੇਜ਼ਗਾਰੀ ਤੋਂ ਜ਼ਿਆਦਾ ਨੇੜੇ ਹੈ। ਆਪਿਸ ਵਿਚ ਉਪਕਾਰ ਕਰਨਾ ਨਾ ਭੁਲੋ ਕਿਉਂਕਿ ਜੋ ਕੁਝ ਤੁਸੀਂ ਕਰਦੇ ਹੋ, ਅੱਲਾਹ ਉਸ ਨੂੰ ਦੇਖ ਰਿਹਾ ਹੈ
حَافِظُوا عَلَى الصَّلَوَاتِ وَالصَّلَاةِ الْوُسْطَىٰ وَقُومُوا لِلَّهِ قَانِتِينَ
ਪਾਬੰਦੀ ਕਰੋ ਨਮਾਜ਼ਾਂ ਦੀ ਅਤੇ ਪਾਬੰਦੀ ਕਰੋ ਵਿਚਕਾਰ ਦੀ ਨਮਾਜ਼ ਦੀ

Choose other languages: