Quran Apps in many lanuages:

Surah Al-Baqara Ayahs #231 Translated in Punjabi

وَإِنْ عَزَمُوا الطَّلَاقَ فَإِنَّ اللَّهَ سَمِيعٌ عَلِيمٌ
ਜੇਕਰ ਉਹ ਤਲਾਕ ਦਾ ਨਿਰਣਾ ਕਰ ਲੈਣ ਤਾਂ ਅਸਲ ਵਿਚ ਅੱਲਾਹ ਸੁਣਨ ਵਾਲਾ ਹੈ ਅਤੇ ਜਾਣਨ ਵਾਲਾ ਹੈ।
وَالْمُطَلَّقَاتُ يَتَرَبَّصْنَ بِأَنْفُسِهِنَّ ثَلَاثَةَ قُرُوءٍ ۚ وَلَا يَحِلُّ لَهُنَّ أَنْ يَكْتُمْنَ مَا خَلَقَ اللَّهُ فِي أَرْحَامِهِنَّ إِنْ كُنَّ يُؤْمِنَّ بِاللَّهِ وَالْيَوْمِ الْآخِرِ ۚ وَبُعُولَتُهُنَّ أَحَقُّ بِرَدِّهِنَّ فِي ذَٰلِكَ إِنْ أَرَادُوا إِصْلَاحًا ۚ وَلَهُنَّ مِثْلُ الَّذِي عَلَيْهِنَّ بِالْمَعْرُوفِ ۚ وَلِلرِّجَالِ عَلَيْهِنَّ دَرَجَةٌ ۗ وَاللَّهُ عَزِيزٌ حَكِيمٌ
ਤਲਾਕ ਦਿੱਤੀਆਂ ਹੋਈਆਂ ਔਰਤਾਂ ਆਪਣੇ ਆਪ ਨੂੰ ਤਿੰਨ ਹੈਜ (ਮਾਹਾਵਾਰੀ) ਤੱਕ ਰੋਕੀ ਤਾਂ ਉਨ੍ਹਾਂ ਲਈ ਜਾਇਜ਼ ਨਹੀਂ ਕਿ ਉਹ ਉਸ ਚੀਜ਼ ਨੂੰ ਛੁਪਾਉਣ ਜੋ ਅੱਲਾਹ ਨੇ ਉਨ੍ਹਾਂ ਦੇ ਪੇਟ ਵਿਚ ਪੈਦਾ ਕੀਤਾ ਹੈ। ਇਸ ਸਮੇਂ ਵਿਚ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਵਾਪਿਸ ਲੈਣ ਦਾ ਅਧਿਕਾਰ ਰੱਖਦੇ ਹਨ। ਜੇਕਰ ਉਹ ਸੰਬੰਧਾਂ ਨੂੰ ਠੀਕ ਕਰਨਾ ਚਾਹੂਣ। ਉਨ੍ਹਾਂ ਔਰਤਾਂ ਲਈ ਨਿਯਮ ਅਨੁਸਾਰ ਉਸੇ ਤਰ੍ਹਾਂ ਅਧਿਕਾਰ ਹੈ। ਜਿਸ ਤਰ੍ਹਾਂ ਨਿਯਮ ਦੇ ਅਨੁਸਾਰ ਉਨ੍ਹਾਂ ਤੇ ਜ਼ਿੰਮੇਵਾਰੀ ਹੈ। ਮਰਦਾਂ ਨੂੰ ਉਨ੍ਹਾਂ ਉੱਪਰ ਇੱਕ ਦਰਜਾ ਪ੍ਰਾਪਤ ਹੈ ਅੱਲਾਹ ਸ਼ਕਤੀਸ਼ਾਲੀ ਅਤੇ ਤੱਤਦਰਸ਼ੀ ਹੈ।
الطَّلَاقُ مَرَّتَانِ ۖ فَإِمْسَاكٌ بِمَعْرُوفٍ أَوْ تَسْرِيحٌ بِإِحْسَانٍ ۗ وَلَا يَحِلُّ لَكُمْ أَنْ تَأْخُذُوا مِمَّا آتَيْتُمُوهُنَّ شَيْئًا إِلَّا أَنْ يَخَافَا أَلَّا يُقِيمَا حُدُودَ اللَّهِ ۖ فَإِنْ خِفْتُمْ أَلَّا يُقِيمَا حُدُودَ اللَّهِ فَلَا جُنَاحَ عَلَيْهِمَا فِيمَا افْتَدَتْ بِهِ ۗ تِلْكَ حُدُودُ اللَّهِ فَلَا تَعْتَدُوهَا ۚ وَمَنْ يَتَعَدَّ حُدُودَ اللَّهِ فَأُولَٰئِكَ هُمُ الظَّالِمُونَ
ਤਲਾਕ ਦੋ ਵਾਰ ਹੈ ਫਿਰ ਜਾਂ ਤਾਂ ਕਨੂੰਨ ਦੇ ਅਨੁਸਾਰ ਰੱਖ ਲੈਣਾ ਹੈ, ਜਾਂ ਚੰਗੇ ਵਤੀਰੇ ਦੇ ਨਾਲ ਵਿਦਾ ਕਰ ਦੇਣਾ ਹੈ। ਤੁਹਾਡੇ ਲਈ ਇਹ ਗੱਲ ਜਾਇਜ਼ ਨਹੀਂ` ਕਿ ਤੁਸੀਂ ਜੋ ਕੁਝ ਉਨ੍ਹਾਂ ਔਰਤਾਂ ਨੂੰ ਦਿੱਤਾ ਹੈ, ਉਨ੍ਹਾਂ ਤੋਂ ਕੁਝ ਲੈ ਲਉ। ਪਰੰਤੂ ਇਹ ਕਿ ਦੋਵਾਂ ਨੂੰ ਡਰ ਹੋਵੇ ਕਿ ਉਹ ਅੱਲਾਹ ਦੀਆਂ ਹੱਦਾਂ ਉੱਪਰ ਟਿਕੇ ਨਾ ਰਹਿ ਸਕਣਗੇ। ਤਾਂ ਦੋਵਾਂ ਲਈ ਕੋਈ ਗੁਨਾਹ ਨਹੀਂ ਕਿ ਉਹ ਜਾਇਦਾਦ ਵਿੱਚੋਂ ਕੁਝ ਮੁਆਵਜ਼ਾ ਦੇ ਕੇ ਉਸ ਤੋਂ ਅਲੱਗ ਹੋ ਜਾਣ। ਅੱਲਾਹ ਦੀਆਂ ਬੰਨ੍ਹੀਆਂ ਹੋਈਆਂ ਸੀਮਾਵਾਂ ਹਨ ਤਾਂ ਉਨ੍ਹਾਂ ਤੋਂ ਬਾਹਰ ਨਾ ਨਿਕਲੋਂ ਜਿਹੜਾ ਬੰਦਾ ਅੱਲਾਹ ਦੀਆਂ ਸੀਮਾਵਾਂ ਦਾ ਉਲੰਘਣ ਕਰੇ ਤਾਂ ਉਹੀ ਜ਼ੁਲਮੀ ਹੈ।
فَإِنْ طَلَّقَهَا فَلَا تَحِلُّ لَهُ مِنْ بَعْدُ حَتَّىٰ تَنْكِحَ زَوْجًا غَيْرَهُ ۗ فَإِنْ طَلَّقَهَا فَلَا جُنَاحَ عَلَيْهِمَا أَنْ يَتَرَاجَعَا إِنْ ظَنَّا أَنْ يُقِيمَا حُدُودَ اللَّهِ ۗ وَتِلْكَ حُدُودُ اللَّهِ يُبَيِّنُهَا لِقَوْمٍ يَعْلَمُونَ
ਜੇਕਰ ਉਹ ਉਸ ਨੂੰ ਤਲਾਕ ਦੇ ਦੇਵੇ ਤਾਂ ਉਸ ਦੇ ਬਾਅਦ ਉਹ ਔਰਤ, ਉਸ ਦੇ ਲਈ ਹਲਾਲ (ਜਾਇਜ਼) ਨਹੀਂ ਜਦੋਂ ਤੱਕ ਕਿ ਉਹ ਕਿਸੇ ਦੂਸਰੇ ਮਰਦ ਨਾਲ ਨਿਕਾਹ ਨਾ ਕਰ ਲਵੇ। ਫਿਰ ਜੇਕਰ ਉਹ ਮਰਦ ਉਸ ਨੂੰ ਤਲਾਕ ਦੇ ਦੇਵੇ ਉਸ ਵਕਤ ਉਨ੍ਹਾਂ ਦੋਵਾਂ ਉੱਪਰ ਗੁਨਾਹ ਨਹੀਂ। ਜੇ ਉਹ ਫਿਰ ਮਿਲ ਜਾਣ, ਸ਼ਰਤ ਇਹ ਹੈ ਕਿ ਉਨ੍ਹਾਂ ਵਿਚ ਅੱਲਾਹ ਦੀਆਂ ਹੱਦਾਂ ਉੱਪਰ ਟਿਕੇ ਰਹਿਣ ਦੀ ਆਸ਼ਾ ਹੋਵੇ ਇਹ ਅੱਲਾਹ ਦੇ ਦਿੱਤੇ ਹੋਏ ਨਿਯਮ ਹਨ, ਜਿਨ੍ਹਾਂ ਨੂੰ ਉਹ ਬਿਆਨ ਕਰ ਰਿਹਾ ਹੈ, ਉਨ੍ਹਾਂ ਲੋਕਾਂ ਨੂੰ ਜਿਹੜੇ ਬੁੱਧੀ ਵਾਲੇ ਹਨ।
وَإِذَا طَلَّقْتُمُ النِّسَاءَ فَبَلَغْنَ أَجَلَهُنَّ فَأَمْسِكُوهُنَّ بِمَعْرُوفٍ أَوْ سَرِّحُوهُنَّ بِمَعْرُوفٍ ۚ وَلَا تُمْسِكُوهُنَّ ضِرَارًا لِتَعْتَدُوا ۚ وَمَنْ يَفْعَلْ ذَٰلِكَ فَقَدْ ظَلَمَ نَفْسَهُ ۚ وَلَا تَتَّخِذُوا آيَاتِ اللَّهِ هُزُوًا ۚ وَاذْكُرُوا نِعْمَتَ اللَّهِ عَلَيْكُمْ وَمَا أَنْزَلَ عَلَيْكُمْ مِنَ الْكِتَابِ وَالْحِكْمَةِ يَعِظُكُمْ بِهِ ۚ وَاتَّقُوا اللَّهَ وَاعْلَمُوا أَنَّ اللَّهَ بِكُلِّ شَيْءٍ عَلِيمٌ
ਜਦੋਂ ਤੁਸੀਂ ਔਰਤਾਂ ਨੂੰ ਤਲਾਕ ਦੇ ਦੇਵੋ ਤਾਂ ਉਹ ਆਪਣੀ ਇੱਦਤ (ਤਿੰਨ ਮਹੀਨੇ ਦੱਸ ਦਿਨ ਜਾਂ ਪ੍ਰਸੂਤੀ ਤੱਕ ਦਾ ਸਮਾਂ) ਤੱਕ ਪਹੁੰਚ ਜਾਣ ਤਾਂ ਉਨ੍ਹਾਂ ਨੂੰ ਜਾਂ ਤਾਂ ਨਿਯਮ ਦੇ ਅਨੁਸਾਰ ਰੱਖ ਲਉ ਜਾਂ ਉਨ੍ਹਾਂ ਨੂੰ ਨਿਯਮ ਦੇ ਅਨੁਸਾਰ ਵਿਦਾ ਕਰ ਦਿਉ। ਪੀੜ ਪਹੁੰਚਾਉਣ ਦੇ ਆਦੇਸ਼ ਨਾਲ ਨਾ ਰੋਕੋ ਕਿ ਉਨ੍ਹਾਂ ਉੱਪਰ ਜ਼ੁਲਮ ਕਰੋ। ਜਿਹੜਾ ਇਸ ਤਰ੍ਹਾਂ ਕਰੇਗਾ, ਉਸ ਨੇ ਆਪਣਾ ਹੀ ਬੁਰਾ ਕੀਤਾ ਹੈ। ਅੱਲਾਹ ਦੀਆਂ ਆਇਤਾਂ ਦਾ ਮਜ਼ਾਕ ਨਾ ਬਣਾਉ। ਯਾਦ ਕਰੋ ਆਪਣੇ ਉੱਪਰ ਅੱਲਾਹ ਦੀ ਬਖਸ਼ਿਸ਼ ਨੂੰ ਅਤੇ ਇਸ ਕਿਤਾਬ ਅਤੇ ਹਿਕਮਤ ਨੂੰ ਜੋ ਤੁਹਾਡੇ ਲਈ ਨਸੀਹਤ ਵਜੋਂ ਉਤਾਰੀ ਗਈ ਹੈ ਅੱਲਾਹ ਤੋਂ ਡਰੋ ਅਤੇ ਜਾਣ ਲਉ ਕਿ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।

Choose other languages: