Quran Apps in many lanuages:

Surah Al-Baqara Ayahs #158 Translated in Punjabi

وَلَا تَقُولُوا لِمَنْ يُقْتَلُ فِي سَبِيلِ اللَّهِ أَمْوَاتٌ ۚ بَلْ أَحْيَاءٌ وَلَٰكِنْ لَا تَشْعُرُونَ
ਅਤੇ ਜਿਹੜੇ ਲੋਕ ਅੱਲਾਹ ਦੇ ਰਾਹ ਵਿਚ ਮਾਰੇ ਜਾਣ। ਉਨ੍ਹਾਂ ਨੂੰ ਮ੍ਰਿਤਕ ਨਾ ਕਹੋ। ਉਹ ਜੀਵਤ ਹਨ। ਪਰੰਤੂ ਤੁਹਾਨੂੰ ਗਿਆਨ ਨਹੀਂ।
وَلَنَبْلُوَنَّكُمْ بِشَيْءٍ مِنَ الْخَوْفِ وَالْجُوعِ وَنَقْصٍ مِنَ الْأَمْوَالِ وَالْأَنْفُسِ وَالثَّمَرَاتِ ۗ وَبَشِّرِ الصَّابِرِينَ
ਅਤੇ ਅਸੀਂ ਜ਼ਰੂਰ ਤੁਹਾਨੂੰ ਇਮਤਿਹਾਨ ਵਿਚ ਪਾਵਾਂਗੇ, _ਕੁਝ ਡਰ ਅਤੇ ਭੁੱਖ ਨਾਲ ਅਤੇ ਸੰਪਤੀ ਅਤੇ ਪ੍ਰਾਣਾਂ ਅਤੇ ਫ਼ਲਾਂ ਦੀ ਕਮੀ ਨਾਲ ਦ੍ਰਿੜ ਰਹਿਣ ਵਾਲਿਆਂ ਨੂੰ ਖ਼ੁਸ਼ਖ਼ਬਰੀ ਦੇ ਦੇਵੋ।
الَّذِينَ إِذَا أَصَابَتْهُمْ مُصِيبَةٌ قَالُوا إِنَّا لِلَّهِ وَإِنَّا إِلَيْهِ رَاجِعُونَ
ਜਿਸ ਦਾ ਹਾਲ ਇਹ ਹੈ ਕਿ ਜਦੋਂ ਉਨ੍ਹਾਂ ਉੱਪਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਕਹਿੰਦੇ ਹਨ, ਅਸੀਂ ਅੱਲਾਹ ਦੇ ਹਾਂ ਅਤੇ ਉਸੇ ਦੀ ਤਰਫ਼ ਪਰਤਨ ਵਾਲੇ ਹਾਂ।
أُولَٰئِكَ عَلَيْهِمْ صَلَوَاتٌ مِنْ رَبِّهِمْ وَرَحْمَةٌ ۖ وَأُولَٰئِكَ هُمُ الْمُهْتَدُونَ
ਇਹੋਂ ਹੀ ਲੋਕ ਹਨ ਜਿਨ੍ਹਾਂ ਉੱਪਰ ਉਨ੍ਹਾਂ ਦੇ ਰੱਬ ਵੱਲੋਂ ਵਿਸ਼ੇਸ਼ ਕਿਰਪਾ ਅਤੇ ਰਹਿਮਤ ਹੈ। ਅਤੇ ਇਹੋ ਲੋਕ ਹਨ, ਜੋ ਵਧੀਆ ਰਾਹ ਤੇ ਹਨ।
إِنَّ الصَّفَا وَالْمَرْوَةَ مِنْ شَعَائِرِ اللَّهِ ۖ فَمَنْ حَجَّ الْبَيْتَ أَوِ اعْتَمَرَ فَلَا جُنَاحَ عَلَيْهِ أَنْ يَطَّوَّفَ بِهِمَا ۚ وَمَنْ تَطَوَّعَ خَيْرًا فَإِنَّ اللَّهَ شَاكِرٌ عَلِيمٌ
ਸਫ਼ਾ ਅਤੇ ਮਰਵਾ (ਮੱਕੇ ਦੀਆ ਦੋ ਪਹਾੜੀਆਂ) ਬੇਸ਼ੱਕ ਅੱਲਾਹ ਦੀਆਂ ਯਾਦਾਂ ਵਿਚੋਂ ਹਨ। ਜਿਹੜਾ ਵਿਅਕਤੀ ਅੱਲਾਹ ਦੇ ਘਰ ਦਾ ਹੱਜ ਕਰੇ ਜਾਂ ਉਮਰਾ ਕਰੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਪਰਿਕਰਮਾ ਕਰੇ ਅਤੇ ਜਿਹੜਾ ਹੈ।

Choose other languages: