Quran Apps in many lanuages:

Surah Al-Baqara Ayahs #154 Translated in Punjabi

وَمِنْ حَيْثُ خَرَجْتَ فَوَلِّ وَجْهَكَ شَطْرَ الْمَسْجِدِ الْحَرَامِ ۚ وَحَيْثُ مَا كُنْتُمْ فَوَلُّوا وُجُوهَكُمْ شَطْرَهُ لِئَلَّا يَكُونَ لِلنَّاسِ عَلَيْكُمْ حُجَّةٌ إِلَّا الَّذِينَ ظَلَمُوا مِنْهُمْ فَلَا تَخْشَوْهُمْ وَاخْشَوْنِي وَلِأُتِمَّ نِعْمَتِي عَلَيْكُمْ وَلَعَلَّكُمْ تَهْتَدُونَ
ਅਤੇ ਤੁਸੀਂ ਜਿਥੋਂ ਵੀ ਨਿਕਲੋਂ, ਆਪਣਾ ਮੁੱਖੜਾ ਮਸਜਿਦ-ਏ-ਹਰਾਮ ਦੇ ਵੱਲ ਕਰੋ। ਅਤੇ ਤੁਸੀਂ ਜਿਥੇ ਵੀ ਹੋਵੋ। ਅਪਣਾ ਮੂੰਹ ਉਸੇ ਵੱਲ ਰੱਖੋਂ। ਤਾਂ ਕਿ ਲੋਕਾਂ ਨੂੰ ਤੁਹਾਡੇ ਉੱਤੇ ਕੋਈ ਹੁੱਜਤ (ਤਰਕ) ਬਾਕੀ ਨਾ ਰਹੇ। ਸਿਵਾਏ ਉਨ੍ਹਾਂ ਲੋਕਾਂ ਦੇ ਜੋ ਉਨ੍ਹਾਂ ਦੇ ਵਿਚ ਅਨੁਯਾਈ ਹਨ। ਬਸ ਤੁਸੀਂ ਉਨ੍ਹਾਂ ਤੋਂ ਨਾ ਡਰੋ ਅਤੇ ਮੇਰੇ ਤੋਂ ਛਰੋ। ਤਾਂ ਜੋ ਮੈਂ ਅਪਣੀ ਕਿਰਪਾ ਤੁਹਾਡੇ ਉੱਪਰ ਪੂਰੀ ਕਰ ਦੇਵਾਂ। ਅਤੇ ਤਾਂ ਜੋ ਤੁਸੀਂ ਚੰਗਾ ਰਾਹ ਪਾ ਸਕੋ।
كَمَا أَرْسَلْنَا فِيكُمْ رَسُولًا مِنْكُمْ يَتْلُو عَلَيْكُمْ آيَاتِنَا وَيُزَكِّيكُمْ وَيُعَلِّمُكُمُ الْكِتَابَ وَالْحِكْمَةَ وَيُعَلِّمُكُمْ مَا لَمْ تَكُونُوا تَعْلَمُونَ
ਜਿਸ ਤਰਾਂ ਅਸੀਂ ਤੁਹਾਡੇ ਵਿਚ ਇੱਕ ਰਸੂਲ (ਸੰਦੇਸ਼ ਵਾਹਕ) ਤੁਹਾਡੇ ਵਿਜ਼ੋਂ ਹੀ ਭੇਜਿਆ, ਜਿਹੜਾ ਤੁਹਾਨੂੰ ਸਾਡੀਆਂ ਆਇਤਾਂ ਪੜ੍ਹ ਕੇ ਸੁਣਾਉਂਦਾ ਹੈ ਅਤੇ ਉਹ ਤੁਹਾਨੂੰ ਪਵਿੱਤਰ ਕਰਦਾ ਹੈ ਅਤੇ ਤੁਹਾਨੂੰ ਕਿਤਾਬ (ਕੁਰਆਨ) ਦੇ ਵੱਲ ਹਿਕਮਤ (ਤਤਵ-ਦਰਸ਼ਤਾ) ਦੀ ਸਿੱਖਿਆ ਦਿੰਦਾ ਹੈ। ਅਤੇ ਤੁਹਾਨੂੰ ਉਹ ਚੀਜ਼ਾਂ ਸਿਖਾ ਰਿਹਾ ਹੈ, ਜਿਸ ਨੂੰ ਤੁਸੀਂ ਨਹੀ ਜਾਣਦੇ ਸੀ।
فَاذْكُرُونِي أَذْكُرْكُمْ وَاشْكُرُوا لِي وَلَا تَكْفُرُونِ
ਅੰਤ ਤੁਸੀਂ ਮੈਨੂੰ ਯਾਦ ਰੱਖ, ਮੈ’ ਤੁਹਾਨੂੰ ਯਾਦ ਰੱਖਾਂਗਾ। ਅਤੇ ਮੇਰੇ ਉਪਕਾਰ ਦੇ ਅਹਿਸਾਨਮੰਦ ਬਣੋਂ, ਮੇਰੇ ਨਾਸ਼ੁਕਰੇ ਨਾ ਬਣੋ।
يَا أَيُّهَا الَّذِينَ آمَنُوا اسْتَعِينُوا بِالصَّبْرِ وَالصَّلَاةِ ۚ إِنَّ اللَّهَ مَعَ الصَّابِرِينَ
ਹੇ ਈਮਾਨ ਵਾਲਿਓ! ਸਬਰ (ਧੀਰਜ) ਅਤੇ ਨਮਾਜ਼ ਦੇ ਰਾਹੀਂ ਸਹਾਇਤਾ ਪ੍ਰਾਪਤ ਕਰੋ। ਯਕੀਨਨ ਹੀ ਅੱਲਾਹ ਸਬਰ ਰਖਣ ਵਾਲਿਆਂ ਦੇ ਨਾਲ ਹੈ।
وَلَا تَقُولُوا لِمَنْ يُقْتَلُ فِي سَبِيلِ اللَّهِ أَمْوَاتٌ ۚ بَلْ أَحْيَاءٌ وَلَٰكِنْ لَا تَشْعُرُونَ
ਅਤੇ ਜਿਹੜੇ ਲੋਕ ਅੱਲਾਹ ਦੇ ਰਾਹ ਵਿਚ ਮਾਰੇ ਜਾਣ। ਉਨ੍ਹਾਂ ਨੂੰ ਮ੍ਰਿਤਕ ਨਾ ਕਹੋ। ਉਹ ਜੀਵਤ ਹਨ। ਪਰੰਤੂ ਤੁਹਾਨੂੰ ਗਿਆਨ ਨਹੀਂ।

Choose other languages: