Quran Apps in many lanuages:

Surah Al-Baqara Ayahs #147 Translated in Punjabi

وَكَذَٰلِكَ جَعَلْنَاكُمْ أُمَّةً وَسَطًا لِتَكُونُوا شُهَدَاءَ عَلَى النَّاسِ وَيَكُونَ الرَّسُولُ عَلَيْكُمْ شَهِيدًا ۗ وَمَا جَعَلْنَا الْقِبْلَةَ الَّتِي كُنْتَ عَلَيْهَا إِلَّا لِنَعْلَمَ مَنْ يَتَّبِعُ الرَّسُولَ مِمَّنْ يَنْقَلِبُ عَلَىٰ عَقِبَيْهِ ۚ وَإِنْ كَانَتْ لَكَبِيرَةً إِلَّا عَلَى الَّذِينَ هَدَى اللَّهُ ۗ وَمَا كَانَ اللَّهُ لِيُضِيعَ إِيمَانَكُمْ ۚ إِنَّ اللَّهَ بِالنَّاسِ لَرَءُوفٌ رَحِيمٌ
ਅਤੇ ਇਸ ਤਰ੍ਹਾਂ ਅਸੀਂ ਤੁਹਾਨੂੰ ਵਿਚਕਾਰ ਦੀ ਪੀੜ੍ਹੀ ਬਣਾ ਦਿੱਤਾ ਹੈ, ਤਾਂ ਕਿ ਤੁਸੀਂ ਹੋਵੋ ਦੱਸਣ ਵਾਲੇ ਲੋਕਾਂ ਉੱਪਰ ਅਤੇ ਰਸੂਲ (ਮੁਹਮੰਦ) ਹੋਵੇ ਤੁਹਾਡੇ ਉੱਪਰ ਦੱਸਣ ਵਾਲਾ। ਅਤੇ ਜਿਸ ਕਿਬਲੇ ਵਿਚ ਤੁਸੀਂ ਸੀ, ਅਸੀਂ ਉਸ ਨੂੰ ਸਿਰਫ਼ ਇਸ ਲਈ ਨਹਿਰਾਇਆ ਸੀ ਕਿ ਅਸੀਂ ਜਾਣ ਲਈਏ ਕਿ ਕਿਹੜਾ ਰਸੂਲ ਦਾ ਪਾਲਣ ਕਰਦਾ ਹੈ ਅਤੇ ਕਿਹੜਾ ਇਸ ਤੋਂ ਉਲਟੇ ਪੈਰੀ ਫਿਰ ਜਾਂਦਾ ਹੈ ਅਤੇ ਬਿਨਾਂ ਸ਼ੱਕ, ਇਹ ਗੱਲ ਭਾਰੀ ਹੈ। ਪਰ ਉਨ੍ਹਾਂ ਲੋਕਾਂ ਉੱਪਰ ਜਿਨ੍ਹਾਂ ਨੂੰ ਅੱਲਾਹ ਨੇ ਸਿੱਧਾ ਰਸਤਾ ਦਿਖਾ ਦਿੱਤਾ ਹੈ ਅਤੇ ਅੱਲਾਹ ਅਜਿਹਾ ਨਹੀਂ’ ਕਿ ਉਹ ਤੁਹਾਡੇ ਈਮਾਨ ਨੂੰ ਨਸ਼ਟ ਕਰ ਦੇਵੇ, ਬੇਸ਼ੱਕ ਅੱਲਾਹ ਲੋਕਾਂ ਦੇ ਨਾਲ ਸਨੇਹ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ।
قَدْ نَرَىٰ تَقَلُّبَ وَجْهِكَ فِي السَّمَاءِ ۖ فَلَنُوَلِّيَنَّكَ قِبْلَةً تَرْضَاهَا ۚ فَوَلِّ وَجْهَكَ شَطْرَ الْمَسْجِدِ الْحَرَامِ ۚ وَحَيْثُ مَا كُنْتُمْ فَوَلُّوا وُجُوهَكُمْ شَطْرَهُ ۗ وَإِنَّ الَّذِينَ أُوتُوا الْكِتَابَ لَيَعْلَمُونَ أَنَّهُ الْحَقُّ مِنْ رَبِّهِمْ ۗ وَمَا اللَّهُ بِغَافِلٍ عَمَّا يَعْمَلُونَ
ਅਸੀਂ ਤੁਹਾਡੇ ਚਿਹਰੇ ਦਾ ਆਕਾਸ਼ ਵੱਲ ਵਾਰ-ਵਾਰ ਉਠਣਾ ਵੇਖ ਰਹੇ ਹਾਂ ਅੰਤ ਅਸੀਂ ਤੁਹਾਨੂੰ ਉਸੇ ਕਿਬਲੇ ਦੇ ਵੱਲ ਫੇਰ ਦੇਵਾਂਗੇ ਜਿਸਨੂੰ ਤੁਸੀਂ ਪਸੰਦ ਕਰਦੇ ਹੋ। ਹੁਣ ਆਪਣਾ ਮੂੰਹ ਮਸਜਿਦ-ਏ-ਹਰਾਮ (ਕਾਅਬਾ? ਦੇ ਵੱਲ ਫੇਰ ਦੇਵੋ ਅਤੇ ਤੂਸੀਂ’ ਜਿਥੇ ਕਿਤੇ ਵੀ ਹੋਂ, ਆਪਣੇ ਮੂੰਹਾਂ ਨੂੰ ਉਸ ਵੱਲ ਹੀ ਕਰੋਂ। ਅਤੇ ਜਿਨ੍ਹਾਂ ਲੋਕਾਂ ਨੂੰ ਕਿਤਾਬ ਦਿੱਤੀ ਗਈ, ਉਹ ਭਲੀਭਾਂਤ ਜਾਣਦੇ ਹਨ ਕਿ ਇਹ ਹੱਕ ਹੈ ਅਤੇ ਉਨ੍ਹਾਂ ਦੇ ਰੱਬ ਵੱਲੋਂ ਹੈ। ਅਤੇ ਅੱਲਾਹ ਅਨਜਾਣ ਨਹੀਂ ਉਸ ਤੋਂ ਜੋ ਉਹ ਕਹਿ ਰਹੇ ਹਨ)
وَلَئِنْ أَتَيْتَ الَّذِينَ أُوتُوا الْكِتَابَ بِكُلِّ آيَةٍ مَا تَبِعُوا قِبْلَتَكَ ۚ وَمَا أَنْتَ بِتَابِعٍ قِبْلَتَهُمْ ۚ وَمَا بَعْضُهُمْ بِتَابِعٍ قِبْلَةَ بَعْضٍ ۚ وَلَئِنِ اتَّبَعْتَ أَهْوَاءَهُمْ مِنْ بَعْدِ مَا جَاءَكَ مِنَ الْعِلْمِ ۙ إِنَّكَ إِذًا لَمِنَ الظَّالِمِينَ
ਅਤੇ ਜੇਕਰ ਤੁਸੀਂ ਇਨ੍ਹਾਂ ਕਿਤਾਬ ਵਾਲਿਆਂ ਦੇ ਸਾਹਮਣੇ ਸਾਰੇ ਤਰਕ ਪੇਸ਼ ਕਰਦੇ ਹੋ, ਤਾਂ ਵੀ ਉਹ ਤੁਹਾਡੇ ਕਿਬਲੇ ਨੂੰ ਨਹੀਂ ਮੰਨਣਗੇ ਅਤੇ ਨਾਂ ਤੁਸੀਂ ਉਨ੍ਹਾਂ ਦੇ ਕਿਬਲੇ ਦਾ ਪਾਲਣ ਕਰ ਸਕਦੇ ਹੋ ਅਤੇ ਨਾ ਉਹ ਖੁਦ ਇੱਕ ਦੂਸਰੇ ਦੇ ਕਿਬਲੇ ਨੂੰ ਮੰਨਦੇ ਹਨ ਅਤੇ ਇਸ ਗਿਆਨ ਦੇ ਪ੍ਰਾਪਤ ਹੋ ਜਾਣ ਦੇ ਬਾਅਦ ਜੋ ਤੁਹਾਡੇ ਕੋਲ ਆ ਚੁੱਕਾ ਹੈ ਜੇਕਰ ਤੁਸੀਂ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਕਰੌਂਗੇ ਤਾਂ ਨਿਸ਼ਚਿਤ ਹੀ ਤੁਸੀਂ ਜ਼ਾਲਿਮ ਹੋ ਜਾਵੌਗੇ।
الَّذِينَ آتَيْنَاهُمُ الْكِتَابَ يَعْرِفُونَهُ كَمَا يَعْرِفُونَ أَبْنَاءَهُمْ ۖ وَإِنَّ فَرِيقًا مِنْهُمْ لَيَكْتُمُونَ الْحَقَّ وَهُمْ يَعْلَمُونَ
ਜਿਨ੍ਹਾਂ ਨੂੰ ਅਸੀਂ ਕਿਤਾਬ ਦਿੱਤੀ ਹੈ ਉਹ ਉਸਨੂੰ ਉਸੇ ਤਰ੍ਹਾਂ ਪਛਾਣਦੇ ਹਨ ਜਿਸ ਤਰ੍ਹਾਂ ਉਹ ਆਪਣੇ ਪੁੱਤਰਾਂ ਨੂੰ ਪਛਾਣਦੇ ਹਨ। ਅਤੇ ਉਨ੍ਹਾਂ ਵਿਚੋਂ ਇੱਕ ਵਰਗ ਸੱਚ ਨੂੰ ਛੁਪਾ ਰਿਹਾ ਹੈ ਹਾਲਾਂਕਿ ਉਹ ਉਸ ਨੂੰ ਜਾਣਦਾ ਹੈ। ਸੱਚ ਉਹ ਹੈ ਜੋ ਤੇਰਾ ਰੱਬ ਕਹੇ।
الْحَقُّ مِنْ رَبِّكَ ۖ فَلَا تَكُونَنَّ مِنَ الْمُمْتَرِينَ
ਅੰਤ ਤੁਸੀਂ ਕਦੇ ਵੀ ਸ਼ੱਕ ਕਰਨ ਵਾਲਿਆਂ ਵਿਚੋਂ ਨਾ ਬਣੋ।

Choose other languages: