Quran Apps in many lanuages:

Surah Al-Araf Ayahs #76 Translated in Punjabi

فَأَنْجَيْنَاهُ وَالَّذِينَ مَعَهُ بِرَحْمَةٍ مِنَّا وَقَطَعْنَا دَابِرَ الَّذِينَ كَذَّبُوا بِآيَاتِنَا ۖ وَمَا كَانُوا مُؤْمِنِينَ
ਫਿਰ ਅਸੀਂ ਆਪਣੀ ਕਿਰਪਾ ਨਾਲ ਬਚਾ ਲਿਆ ਉਹਨਾਂ ਨੂੰ ਜੋ ਉਸ (ਹੂਦ) ਦੇ ਨਾਲ ਸਨ। ਅਤੇ ਉਨ੍ਹਾਂ ਲੋਕਾਂ ਦੀ ਜੜ੍ਹ ਕੱਟ ਦਿੱਤੀ ਜਿਹੜੇ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਸੀ ਅਤੇ ਵਿਸ਼ਵਾਸ਼ ਨਹੀਂ ਕਰਦੇ ਸਨ।
وَإِلَىٰ ثَمُودَ أَخَاهُمْ صَالِحًا ۗ قَالَ يَا قَوْمِ اعْبُدُوا اللَّهَ مَا لَكُمْ مِنْ إِلَٰهٍ غَيْرُهُ ۖ قَدْ جَاءَتْكُمْ بَيِّنَةٌ مِنْ رَبِّكُمْ ۖ هَٰذِهِ نَاقَةُ اللَّهِ لَكُمْ آيَةً ۖ فَذَرُوهَا تَأْكُلْ فِي أَرْضِ اللَّهِ ۖ وَلَا تَمَسُّوهَا بِسُوءٍ فَيَأْخُذَكُمْ عَذَابٌ أَلِيمٌ
ਅਤੇ ਸਮੂਦ ਵੱਲ ਉਸ ਦੇ ਭਰਾ ਸਾਲੇਹ ਨੂੰ ਭੇਜਿਆ। ਉਸ ਨੇ ਕਿਹਾ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋ ਉਸ ਤੋਂ ਬਿਨਾਂ ਤੁਹਾਡਾ ਕੋਈ ਪੂਜਣਯੋਗ ਨਹੀਂ` ਤੁਹਾਡੇ ਕੌਲ ਤੁਹਾਡੇ ਰੱਬ ਵੱਲੋਂ ਇੱਕ ਸਪੱਸ਼ਟ ਪ੍ਰਤੀਕ ਆ ਗਿਆ ਹੈ। ਇਹ ਅੱਲਾਹ ਦੀ ਊਠਣੀ ਤੁਹਾਡੇ ਲਈ ਇੱਕ ਨਿਸ਼ਾਨੀ ਦੇ ਰੂਪ ਵਿਚ ਹੈ। ਇਸ ਲਈ ਇਸ ਨੂੰ ਛੱਡ ਦਿਉ ਤਾਂ ਕਿ ਉਹ ਅੱਲਾਹ ਦੀ ਧਰਤੀ ਤੇ ਖਾਵੇ ਅਤੇ ਉਸ ਨੂੰ ਕੋਈ ਕਸ਼ਟ ਨਾ ਪਹੁੰਚਾਉਣਾ, ਨਹੀਂ’ ਤਾਂ ਤੁਹਾਨੂੰ ਇੱਕ ਕਸ਼ਟਦਾਇਕ ਸਜ਼ਾ ਪਕੜ ਲਵੇਗੀ।
وَاذْكُرُوا إِذْ جَعَلَكُمْ خُلَفَاءَ مِنْ بَعْدِ عَادٍ وَبَوَّأَكُمْ فِي الْأَرْضِ تَتَّخِذُونَ مِنْ سُهُولِهَا قُصُورًا وَتَنْحِتُونَ الْجِبَالَ بُيُوتًا ۖ فَاذْكُرُوا آلَاءَ اللَّهِ وَلَا تَعْثَوْا فِي الْأَرْضِ مُفْسِدِينَ
ਅਤੇ ਯਾਦ ਕਰੋ ਜਦੋਂ ਅੱਲਾਹ ਨੇ ਆਦ ਦੇ ਬਾਅਦ ਤੁਹਾਨੂੰ ਉਨ੍ਹਾਂ ਦਾ ਵਾਰਿਸ ਬਣਾਇਆ ਅਤੇਂ ਤੁਹਾਨੂੰ ਧਰਤੀ ਉੱਪਰ ਟਿਕਾਣਾ ਦਿੱਤਾ ਤੁਸੀਂ ਉਸ ਦੇ ਮੈਦਾਨਾਂ ਵਿਚ ਭਵਨ ਬਣਾਉਂਦੇ ਹੋ ਅਤੇ ਪਹਾੜਾ ਨੂੰ ਕੱਟ ਕੇ ਘਰ ਬਣਾਉਂਦੇ ਹੋ। ਇਸ ਲਈ ਅੱਲਾਹ ਦੇ ਉਪਕਾਰਾਂ ਨੂੰ ਯਾਦ ਕਰੋ ਅਤੇ ਧਰਤੀ ਉੱਪਰ ਵਿਗਾੜ ਪੈਦਾ ਕਰਦੇ ਨਾ ਫਿਰੋ।
قَالَ الْمَلَأُ الَّذِينَ اسْتَكْبَرُوا مِنْ قَوْمِهِ لِلَّذِينَ اسْتُضْعِفُوا لِمَنْ آمَنَ مِنْهُمْ أَتَعْلَمُونَ أَنَّ صَالِحًا مُرْسَلٌ مِنْ رَبِّهِ ۚ قَالُوا إِنَّا بِمَا أُرْسِلَ بِهِ مُؤْمِنُونَ
ਉਸ ਦੀ ਕੌਮ ਦੇ ਵਡੇਰੇ, ਜਿਨ੍ਹਾਂ ਨੇ ਹੰਕਾਰ ਕੀਤਾ ਅਤੇ ਉਹ ਮੋਮਿਨਾਂ ਨੂੰ ਬੋਲੇ, ਜਿਹੜੇ ਕਮਜ਼ੋਰ ਗਿਣੇ ਜਾਂਦੇ ਸਨ, ਕੀ ਤੁਹਾਨੂੰ ਵਿਸ਼ਵਾਸ਼ ਹੈ, ਕਿ ਸਾਲੇਹ ਆਪਣੇ ਰੱਬ ਦੇ ਭੇਜੇ ਹੋਏ ਹਨ। ਉਨ੍ਹਾਂਨੇ ਉੱਤਰ ਦਿੱਤਾ ਕਿ ਅਸੀਂ ਤਾਂ ਜੋ ਉਹ ਲੈ ਕੇ ਆਏ ਹਨ ਉਸ ਉੱਪਰ ਈਮਾਨ ਰੱਖਦੇ ਹਾਂ
قَالَ الَّذِينَ اسْتَكْبَرُوا إِنَّا بِالَّذِي آمَنْتُمْ بِهِ كَافِرُونَ
ਉਹ ਹੰਕਾਰੀ ਲੋਕ ਕਹਿਣ ਲੱਗੇ ਕਿ ਅਸੀਂ ਤਾਂ ਇਸ ਗੱਲ ਤੋਂ ਇਨਕਾਰ ਕਰਨ ਵਾਲੇ ਹਾਂ ਜਿਸ ਉੱਪਰ ਤੁਸੀਂ ਭਰੋਸਾ ਰੱਖਦੇ ਹੋ।

Choose other languages: