Quran Apps in many lanuages:

Surah Al-Araf Ayahs #58 Translated in Punjabi

إِنَّ رَبَّكُمُ اللَّهُ الَّذِي خَلَقَ السَّمَاوَاتِ وَالْأَرْضَ فِي سِتَّةِ أَيَّامٍ ثُمَّ اسْتَوَىٰ عَلَى الْعَرْشِ يُغْشِي اللَّيْلَ النَّهَارَ يَطْلُبُهُ حَثِيثًا وَالشَّمْسَ وَالْقَمَرَ وَالنُّجُومَ مُسَخَّرَاتٍ بِأَمْرِهِ ۗ أَلَا لَهُ الْخَلْقُ وَالْأَمْرُ ۗ تَبَارَكَ اللَّهُ رَبُّ الْعَالَمِينَ
ਬੇਸ਼ੱਕ ਤੁਹਾਡਾ ਰੱਬ ਉਹ ਅੱਲਾਹ ਹੀ ਹੈ, ਜਿਸ ਨੇ ਅਸਮਾਨਾਂ ਅਤੇ ਧਰਤੀ ਦੀ ਰਚਨਾ 6 (ਛੇ) ਦਿਨਾ ਵਿਚ ਕੀਤੀ। ਫਿਰ ਉਹ ਸਿੰਘਾਸਣ ਤੇ ਬੈਠਾ। ਉਹ ਰਾਤ ਨੂੰ ਦਿਨ ਉੱਪਰ ਪਾਉਂਦਾ ਹੈ, ਦਿਨ ਉਸ ਦੇ ਪਿੱਛੇ ਦੌੜਦਾ ਹੋਇਆ ਲੱਗਿਆ ਆਉਂਦਾ ਹੈ। ਉਸ ਨੇ ਪੈਦਾ ਕੀਤੇ ਸੂਰਜ, ਚੰਦ ਅਤੇ ਤਾਰੇ। ਸਭ ਉਸ ਦੇ ਹੁਕਮ ਦੇ ਅਗਿਆਕਾਰੀ ਹਨ। ਯਾਦ ਰੱਖੋਂ ਪੈਦਾ ਕਰਨਾ ਉਸੇ ਦਾ ਕੰਮ ਹੈ ਅਤੇ ਹੁਕਮ ਕਰਨਾ ਵੀ। ਉਹ ਵੱਡੀਆਂ ਬਰਕਤਾਂ ਵਾਲਾ ਹੈ। ਅੱਲਾਹ ਸਾਰੇ ਸੰਸਾਰ ਦਾ ਪਾਲਣਹਾਰ ਹੈ।
ادْعُوا رَبَّكُمْ تَضَرُّعًا وَخُفْيَةً ۚ إِنَّهُ لَا يُحِبُّ الْمُعْتَدِينَ
ਆਪਣੇ ਰੱਬ ਨੂੰ ਗਿੜਗਿੜਾਉਂਦੇ ਹੋਏ ਹੋਲੀ ਹੌਲੀ ਪੂਕਾਰੇ। ਬੇਸ਼ੱਕ ਉਹ ਹੱਦਾ ਦਾ ਉਲੰਘਣ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।
وَلَا تُفْسِدُوا فِي الْأَرْضِ بَعْدَ إِصْلَاحِهَا وَادْعُوهُ خَوْفًا وَطَمَعًا ۚ إِنَّ رَحْمَتَ اللَّهِ قَرِيبٌ مِنَ الْمُحْسِنِينَ
ਅਤੇ ਧਰਤੀ ਉੱਪਰ ਵਿਗਾੜ ਪੈਦਾ ਨਾ ਕਰੋ ਉਸ ਦੇ ਸੁਧਾਰ ਦੇ ਬਾਅਦ ਅਤੇ ਉਸੇ ਨੂੰ ਡਰ ਅਤੇ ਉਮੀਦ ਦੇ ਨਾਲ ਪੁਕਾਰੋ। ਬੇਸ਼ੱਕ ਅੱਲਾਹ ਦੀ ਕਿਰਪਾ ਚੰਗੇ ਕੰਮ ਕਰਨ ਵਾਲਿਆਂ ਦੇ ਨੇੜੇ ਹੈ।
وَهُوَ الَّذِي يُرْسِلُ الرِّيَاحَ بُشْرًا بَيْنَ يَدَيْ رَحْمَتِهِ ۖ حَتَّىٰ إِذَا أَقَلَّتْ سَحَابًا ثِقَالًا سُقْنَاهُ لِبَلَدٍ مَيِّتٍ فَأَنْزَلْنَا بِهِ الْمَاءَ فَأَخْرَجْنَا بِهِ مِنْ كُلِّ الثَّمَرَاتِ ۚ كَذَٰلِكَ نُخْرِجُ الْمَوْتَىٰ لَعَلَّكُمْ تَذَكَّرُونَ
ਅਤੇ ਉਹ ਅੱਲਾਹ ਹੀ ਹੈ, ਜਿਹੜਾ ਹਵਾਵਾਂ ਨੂੰ ਆਪਣੀ ਕਿਰਪਾ ਨਾਲ ਅੱਗੇ ਖੁਸ਼ਖ਼੍ਬਰੀ ਬਣਾ ਕੇ ਭੇਜਦਾ ਹੈ ਅਤੇ ਜਦੋਂ ਉਹ ਹਵਾ ਭਾਰੇ ਬੱਦਲਾਂ ਨੂੰ ਉਠਾ ਲੈਂਦੀ ਹੈ, ਤਾਂ ਅਸੀਂ ਉਸ ਨੂੰ ਕਿਸੇ ਖੁਸ਼ਕ ਜ਼ਮੀਨ ਵੱਲ ਹੱਕ ਦਿੰਦੇ ਹਾਂ ਫਿਰ ਅਸੀਂ ਉਸ ਰਾਹੀਂ ਪਾਣੀ ਉਤਾਰਦੇ ਹਾਂ, ਪਾਣੀ ਰਾਹੀ’ ਹਰੇਕ ਪ੍ਰਕਾਰ ਦੇ ਫ਼ਲ ਮੈਦਾ ਕਰਦੇ ਹਾਂ। ਇਸ ਤਰ੍ਹਾਂ ਅਸੀਂ ਮੁਰਦਿਆਂ ਨੂੰ ਵੀ ਕੱਢਾਗੇ ਤਾਂ ਕਿ ਤੁਸੀਂ ਚਿੰਤਨ ਕਰੋ।
وَالْبَلَدُ الطَّيِّبُ يَخْرُجُ نَبَاتُهُ بِإِذْنِ رَبِّهِ ۖ وَالَّذِي خَبُثَ لَا يَخْرُجُ إِلَّا نَكِدًا ۚ كَذَٰلِكَ نُصَرِّفُ الْآيَاتِ لِقَوْمٍ يَشْكُرُونَ
ਅਤੇ ਜਿਹੜੀ ਜ਼ਮੀਨ ਚੰਗੀ ਹੈ। ਉਸ ਵਿਚੋਂ ਰੱਬ ਦੇ ਹੁਕਮ ਨਾਲ ਉਪਜ ਹੈਦਾ ਹੁੰਦੀ ਹੈ ਅਤੇ ਜਿਹੜੀ ਜ਼ਮੀਨ ਖਰਾਬ ਹੈ। ਉਥੋਂ ਉਪਜ ਘੱਟ ਪੈਦਾ ਹੁੰਦੀ ਹੈ। ਇਸ ਜਿਹੜੇ ਸ਼ੁਕਰ-ਗੁਜ਼ਾਰ ਹੁੰਦੇ ਹਨ।

Choose other languages: