Quran Apps in many lanuages:

Surah Al-Araf Ayahs #49 Translated in Punjabi

الَّذِينَ يَصُدُّونَ عَنْ سَبِيلِ اللَّهِ وَيَبْغُونَهَا عِوَجًا وَهُمْ بِالْآخِرَةِ كَافِرُونَ
ਜਿਹੜੇ ਅੱਲਾਹ ਦੇ ਰਾਹ ਵਿਚੋਂ ਰੋਕਦੇ ਸਨ ਅਤੇ ਉਸ ਵਿਚ ਕਮੀਆਂ ਲੱਭਦੇ ਸਨ ਅਤੇ ਉਹ ਕਿਆਮਤ ਦੇ ਦਿਨ ਨੂੰ ਝੁਠਲਾਉਣ ਵਾਲੇ ਸਨ।
وَبَيْنَهُمَا حِجَابٌ ۚ وَعَلَى الْأَعْرَافِ رِجَالٌ يَعْرِفُونَ كُلًّا بِسِيمَاهُمْ ۚ وَنَادَوْا أَصْحَابَ الْجَنَّةِ أَنْ سَلَامٌ عَلَيْكُمْ ۚ لَمْ يَدْخُلُوهَا وَهُمْ يَطْمَعُونَ
ਅਤੇ ਦੋਵਾਂ ਦੇ ਵਿਚ ਇੱਕ ਓਟ ਹੋਵੇਗੀ। ਅਤੇ ਆਰਾਫ਼ ਦੇ ਉੱਪਰ ਕੁਝ ਲੋਕ ਹੋਣਗੇ ਜਿਹੜੇ ਹਰ ਇੱਕ ਨੂੰ ਉਨ੍ਹਾਂ ਦੇ ਲੱਛਣਾ ਤੋਂ ਪਛਾਨਣਗੇ ਅਤੇ ਉਹ ਜੰਨਤ ਵਾਲਿਆਂ ਨੂੰ ਪੁਕਾਰ ਕੇ ਕਹਿਣਗੇ ਕਿ ਤੁਹਾਡੇ ਉੱਪਰ ਸਲਾਮਤੀ ਹੋਵੇ, ਉਹ ਹੁਣ ਵੀ ਜੰਨਤ ਵਿਚ ਪ੍ਰਵੇਸ਼ ਨਹੀਂ’ ਹੋਏ ਹੋਣਗੇ, ਪਰੰਤੂ ਉਹ ਆਸਵੰਦ ਹੋਣਗੇ।
وَإِذَا صُرِفَتْ أَبْصَارُهُمْ تِلْقَاءَ أَصْحَابِ النَّارِ قَالُوا رَبَّنَا لَا تَجْعَلْنَا مَعَ الْقَوْمِ الظَّالِمِينَ
ਅਤੇ ਜਦੋਂ ਨਰਕ ਵਾਲਿਆਂ ਦੇ ਵੱਲ ਉਨ੍ਹਾਂ ਦੀ ਨਜ਼ਰ ਫੇਰੀ ਜਾਵੇਗੀ ਤਾਂ ਉਹ ਕਹਿਣਗੇ ਕਿ ਹੇ ਸਾਡੇ ਰੱਬ! ਸਾਨੂੰ ਇਨ੍ਹਾਂ ਅੱਤਿਆਚਾਰੀ ਲੋਕਾਂ ਦੇ ਵਿਚ ਸ਼ਾਮਿਲ ਨਾ ਕਰਨਾ।
وَنَادَىٰ أَصْحَابُ الْأَعْرَافِ رِجَالًا يَعْرِفُونَهُمْ بِسِيمَاهُمْ قَالُوا مَا أَغْنَىٰ عَنْكُمْ جَمْعُكُمْ وَمَا كُنْتُمْ تَسْتَكْبِرُونَ
ਅਤੇ ਆਰਾਫ਼ ਵਾਲੇ ਉਨ੍ਹਾਂ ਲੋਕਾਂ ਨੂੰ ਪੁਕਾਰਣਗੇ, ਜਿਨ੍ਹਾਂ ਨੂੰ ਉਹ ਉਨ੍ਹਾਂ ਦੇ ਲੱਛਣਾ ਤੋਂ ਪਛਾਣਦੇ ਹੋਣਗੇ। ਉਹ ਕਹਿਣਗੇ ਤੁਹਾਡਾ ਵਰਗ ਤੁਹਾਡੇ ਕੰਮ ਨਾ ਆਇਆ ਅਤੇ ਨਾ ਕੰਮ ਆਇਆ ਤੁਹਾਡਾ ਆਪਣੇ ਆਪ ਨੂੰ ਵੱਡਾ ਸਮਝਣਾ।
أَهَٰؤُلَاءِ الَّذِينَ أَقْسَمْتُمْ لَا يَنَالُهُمُ اللَّهُ بِرَحْمَةٍ ۚ ادْخُلُوا الْجَنَّةَ لَا خَوْفٌ عَلَيْكُمْ وَلَا أَنْتُمْ تَحْزَنُونَ
ਕੀ ਇਹ ਲੋਕ ਹੀ ਹਨ, ਜਿਨ੍ਹਾਂ ਬਾਰੇ ਤੂਸੀਂ’ ਸਹੁੰਆਂ ਖਾ ਕੇ ਕਹਿੰਦੇ ਸੀ, ਕਿ ਇਨ੍ਹਾਂ ਉੱਪਰ ਅੱਲਾਹ ਕਦੇ ਵੀ ਆਪਣੀ ਰਹਿਮਤ ਨਹੀਂ _ਕਰੇਗਾ। ਜੰਨਤ ਵਿਚ ਪ੍ਰਵੇਸ਼ ਕਰ ਜਾਵੇਂ, ਹੁਣ ਨਾ ਤੁਹਾਡੇ ਉੱਪਰ ਕੋਈ ਡਰ ਹੈ ਅਤੇ ਨਾ ਤੁਸੀਂ ਦੁਖੀ ਹੋਵੇਗੇ।

Choose other languages: