Quran Apps in many lanuages:

Surah Al-Araf Ayahs #52 Translated in Punjabi

وَنَادَىٰ أَصْحَابُ الْأَعْرَافِ رِجَالًا يَعْرِفُونَهُمْ بِسِيمَاهُمْ قَالُوا مَا أَغْنَىٰ عَنْكُمْ جَمْعُكُمْ وَمَا كُنْتُمْ تَسْتَكْبِرُونَ
ਅਤੇ ਆਰਾਫ਼ ਵਾਲੇ ਉਨ੍ਹਾਂ ਲੋਕਾਂ ਨੂੰ ਪੁਕਾਰਣਗੇ, ਜਿਨ੍ਹਾਂ ਨੂੰ ਉਹ ਉਨ੍ਹਾਂ ਦੇ ਲੱਛਣਾ ਤੋਂ ਪਛਾਣਦੇ ਹੋਣਗੇ। ਉਹ ਕਹਿਣਗੇ ਤੁਹਾਡਾ ਵਰਗ ਤੁਹਾਡੇ ਕੰਮ ਨਾ ਆਇਆ ਅਤੇ ਨਾ ਕੰਮ ਆਇਆ ਤੁਹਾਡਾ ਆਪਣੇ ਆਪ ਨੂੰ ਵੱਡਾ ਸਮਝਣਾ।
أَهَٰؤُلَاءِ الَّذِينَ أَقْسَمْتُمْ لَا يَنَالُهُمُ اللَّهُ بِرَحْمَةٍ ۚ ادْخُلُوا الْجَنَّةَ لَا خَوْفٌ عَلَيْكُمْ وَلَا أَنْتُمْ تَحْزَنُونَ
ਕੀ ਇਹ ਲੋਕ ਹੀ ਹਨ, ਜਿਨ੍ਹਾਂ ਬਾਰੇ ਤੂਸੀਂ’ ਸਹੁੰਆਂ ਖਾ ਕੇ ਕਹਿੰਦੇ ਸੀ, ਕਿ ਇਨ੍ਹਾਂ ਉੱਪਰ ਅੱਲਾਹ ਕਦੇ ਵੀ ਆਪਣੀ ਰਹਿਮਤ ਨਹੀਂ _ਕਰੇਗਾ। ਜੰਨਤ ਵਿਚ ਪ੍ਰਵੇਸ਼ ਕਰ ਜਾਵੇਂ, ਹੁਣ ਨਾ ਤੁਹਾਡੇ ਉੱਪਰ ਕੋਈ ਡਰ ਹੈ ਅਤੇ ਨਾ ਤੁਸੀਂ ਦੁਖੀ ਹੋਵੇਗੇ।
وَنَادَىٰ أَصْحَابُ النَّارِ أَصْحَابَ الْجَنَّةِ أَنْ أَفِيضُوا عَلَيْنَا مِنَ الْمَاءِ أَوْ مِمَّا رَزَقَكُمُ اللَّهُ ۚ قَالُوا إِنَّ اللَّهَ حَرَّمَهُمَا عَلَى الْكَافِرِينَ
ਅਤੇ ਨਰਕ ਦੇ ਲੋਕ ਜੰਨਤ ਵਾਲਿਆਂ ਨੂੰ ਪੁਕਾਰਣਗੇ ਕਿ ਉਸ ਵਿਚੋ” ਕੁਝ ਪਾਣੀ ਸਾਡੇ ਉੱਪਰ ਵੀ ਪਾ ਦਿਉ ਜਿਹੜਾ ਅੱਲਾਹ ਨੇ ਤੁਹਾਨੂੰ ਪੀਣ ਲਈ ਦਿੱਤਾ ਹੈ। ਉਹ ਕਹਿਣਗੇ ਕਿ ਅੱਲਾਹ ਨੇ ਇਹ ਦੌਵਾਂ ਵਸਤੂਆਂ ਨੂੰ ਅਵੱਗਿਆਕਾਰੀਆਂ ਲਈ ਹਰਾਮ ਕਰ ਦਿੱਤਾ ਹੈ।
الَّذِينَ اتَّخَذُوا دِينَهُمْ لَهْوًا وَلَعِبًا وَغَرَّتْهُمُ الْحَيَاةُ الدُّنْيَا ۚ فَالْيَوْمَ نَنْسَاهُمْ كَمَا نَسُوا لِقَاءَ يَوْمِهِمْ هَٰذَا وَمَا كَانُوا بِآيَاتِنَا يَجْحَدُونَ
ਉਹ ਜਿਨ੍ਹਾਂ ਨੇ ਆਪਣੇ ਧਰਮ ਦਾ ਤਮਾਸ਼ਾ ਬਣਾ ਲਿਆ ਸੀ ਅਤੇ ਜਿਨ੍ਹਾਂ ਨੂੰ ਸੰਸਾਰਿਕ ਜੀਵਨ ਨੇ ਛਲ ਰੱਖਿਆ ਸੀ। ਇਸ ਲਈ ਅੱਜ ਅਸੀਂ ਉਨ੍ਹਾਂ ਨੂੰ ਭੁਲਾ ਦੇਵਾਂਗੇ ਉਸੇ ਤਰ੍ਹਾਂ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਇਸ ਦਿਨ ਦੀ ਭੇਟ ਨੂੰ ਭੁੱਲਾ ਦਿੱਤਾ ਸੀ ਅਤੇ ਜਿਵੇ ਉਹ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਰਹੇ ਸਨ।
وَلَقَدْ جِئْنَاهُمْ بِكِتَابٍ فَصَّلْنَاهُ عَلَىٰ عِلْمٍ هُدًى وَرَحْمَةً لِقَوْمٍ يُؤْمِنُونَ
ਅਤੇ ਅਸੀਂ ਉਨ੍ਹਾਂ ਲੋਕਾਂ ਦੇ ਕੋਲ ਇੱਕ ਅਜਿਹੀ ਕਿਤਾਬ ਲਿਆਏ ਜਿਸ ਨੂੰ ਗਿਆਨ ਦੇ ਅਧਾਰ ਉੱਪਰ ਵਰਣਿਤ ਕੀਤਾ ਹੈ, ਉਨ੍ਹਾਂ ਲੋਕਾਂ ਲਈ ਮਾਰਗ ਦਰਸ਼ਨ ਅਤੇ ਰਹਿਮਤ ਹੈ, ਜਿਹੜੇ ਈਮਾਨ ਲਿਆਏ ਸਨ।

Choose other languages: