Quran Apps in many lanuages:

Surah Al-Araf Ayahs #43 Translated in Punjabi

وَقَالَتْ أُولَاهُمْ لِأُخْرَاهُمْ فَمَا كَانَ لَكُمْ عَلَيْنَا مِنْ فَضْلٍ فَذُوقُوا الْعَذَابَ بِمَا كُنْتُمْ تَكْسِبُونَ
ਅਤੇ ਉਨ੍ਹਾਂ ਦੇ ਪਹਿਲੇ ਵਾਲੇ ਆਪਣੇ ਬਾਅਦ ਵਾਲਿਆਂ ਨੂੰ ਕਹਿਣਗੇ ਕਿ ਤੁਹਾਨੂੰ ਸਾਡੇ ਉੱਪਰ ਕੋਈ ਉੱਚਤਾ ਪ੍ਰਾਪਤ ਨਹੀਂ। ਇਸ ਲਈ ਆਪਣੀ ਕਮਾਈ ਦੇ ਅਨੁਸਾਰ ਸਜ਼ਾ ਦਾ ਸਵਾਦ ਚੱਖੋਂ।
إِنَّ الَّذِينَ كَذَّبُوا بِآيَاتِنَا وَاسْتَكْبَرُوا عَنْهَا لَا تُفَتَّحُ لَهُمْ أَبْوَابُ السَّمَاءِ وَلَا يَدْخُلُونَ الْجَنَّةَ حَتَّىٰ يَلِجَ الْجَمَلُ فِي سَمِّ الْخِيَاطِ ۚ وَكَذَٰلِكَ نَجْزِي الْمُجْرِمِينَ
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਅਤੇ ਹੰਕਾਰ ਕੀਤਾ ਉਨ੍ਹਾਂ ਲਈ ਅਸਮਾਨ ਦੇ ਦਰਵਾਜ਼ੇ ਨਹੀਂ’ ਖੋਲ੍ਹੇ ਜਾਣਗੇ ਅਤੇ ਨਾ ਹੀ ਉਹ ਸਵਰਗ ਵਿਚ ਪ੍ਰਵੇਸ਼ ਕਰਨਗੇ ਜਿਨਾਂ ਚਿਰ ਊਠ ਸੂਈ ਦੇ ਨੱਕੇ ਵਿਚੋਂ ਨਾ ਲੰਘ ਜਾਵੇ (ਭਾਵ ਕਦੇ ਵੀ ਨਹੀਂ) ਅਸੀਂ ਅਪਰਾਧੀਆਂ ਨੂੰ ਅਜਿਹੀ ਹੀ ਸਜ਼ਾ ਦਿੰਦੇ ਹਾਂ।
لَهُمْ مِنْ جَهَنَّمَ مِهَادٌ وَمِنْ فَوْقِهِمْ غَوَاشٍ ۚ وَكَذَٰلِكَ نَجْزِي الظَّالِمِينَ
ਉਨ੍ਹਾਂ ਲਈ ਨਰਕ ਦਾ ਬਿਸਤਰਾ ਹੋਵੇਗਾ ਅਤੇ ਉਨ੍ਹਾਂ ਉੱਪਰ ਉਹੀ ਓਚਣਾ (ਸੌਣ ਦਿੰਦੇ ਰਹਾਂਗੇ।)
وَالَّذِينَ آمَنُوا وَعَمِلُوا الصَّالِحَاتِ لَا نُكَلِّفُ نَفْسًا إِلَّا وُسْعَهَا أُولَٰئِكَ أَصْحَابُ الْجَنَّةِ ۖ هُمْ فِيهَا خَالِدُونَ
ਅਤੇ ਜਿਹੜੇ ਲੋਕ ਭਰੋਸੇ ਵਾਲੇ ਹੋਏ ਉਨ੍ਹਾਂ ਨੇਕ ਕਰਮ ਕੀਤੇ ਇਹ ਲੋਕ ਹੀ ਜੰਨਤ ਵਾਲੇ ਹਨ ਅਤੇ ਇਸ ਵਿਚ ਹਮੇਸ਼ਾ ਰਹਿਣਗੇ।
وَنَزَعْنَا مَا فِي صُدُورِهِمْ مِنْ غِلٍّ تَجْرِي مِنْ تَحْتِهِمُ الْأَنْهَارُ ۖ وَقَالُوا الْحَمْدُ لِلَّهِ الَّذِي هَدَانَا لِهَٰذَا وَمَا كُنَّا لِنَهْتَدِيَ لَوْلَا أَنْ هَدَانَا اللَّهُ ۖ لَقَدْ جَاءَتْ رُسُلُ رَبِّنَا بِالْحَقِّ ۖ وَنُودُوا أَنْ تِلْكُمُ الْجَنَّةُ أُورِثْتُمُوهَا بِمَا كُنْتُمْ تَعْمَلُونَ
ਅਤੇ ਉਸ ਦੇ ਦਿਲ ਦੇ ਹਰੇਕ ਖੋਟ ਨੂੰ ਅਸੀਂ’ ਕੱਢ ਦੇਵਾਂਗੇ। ਉਨ੍ਹਾਂ ਦੇ ਥੱਲੇ ਨਹਿਰਾਂ ਵਹਿ ਰਹੀਆਂ ਹੋਣਗੀਆਂ ਅਤੇ ਉਹ ਕਹਿਣਗੇ ਕਿ ਸੰਪੂਰਨ ਪ੍ਰਸੰਸਾ ਅੱਲਾਹ ਲਈ ਹੈ। ਜਿਸ ਨੇ ਸਾਨੂੰ ਇਥੋਂ ਤੱਕ ਪਹੁੰਚਾਇਆ ਅਤੇ ਅਸੀਂ ਰਸਤਾ ਪਾਉਣ ਵਾਲੇ ਨਹੀਂ ਸੀ। ਜੇਕਰ ਅੱਲਾਹ ਸਾਨੂੰ ਰਾਹ ਨਾ ਦਿਖਾਉਂਦਾ। ਸਾਡੇ ਰੱਬ ਦੇ ਪੈਗੰਬਰ ਸੱਚੀਆਂ ਗੱਲਾਂ ਲੈ ਕੇ ਆਏ ਸਨ। ਅਤੇ ਪੁਕਾਰਿਆ ਜਾਏਗਾ ਕਿ ਇਥੇ ਜੰਨਤ ਹੈ। ਜਿਸ ਦੇ ਤੁਸੀਂ ਅਧਿਕਾਰੀ ਘੋਸ਼ਿਤ ਕੀਤੇ ਗਏ ਹੋ। ਤੁਹਾਡੇ ਕਰਮਾਂ ਦੇ ਬਦਲੇ।

Choose other languages: