Quran Apps in many lanuages:

Surah Al-Araf Ayahs #19 Translated in Punjabi

قَالَ إِنَّكَ مِنَ الْمُنْظَرِينَ
ਅੱਲਾਹ ਨੇ ਕਿਹਾ “ਤੈਨੂੰ ਮੌਕਾ ਦਿੱਤਾ ਜਾਂਦਾ ਹੈ
قَالَ فَبِمَا أَغْوَيْتَنِي لَأَقْعُدَنَّ لَهُمْ صِرَاطَكَ الْمُسْتَقِيمَ
ਇਬਲੀਸ ਨੇ ਕਿਹਾ “ਕਿਉਂਕਿ ਤੂੰ ਮੈਨੂੰ ਭਟਕਾਇਆ ਹੈ, ਮੈਂ ਵੀ ਉਨ੍ਹਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੇਰੇ ਸਿੱਧੇ ਰਾਹ ਤੇ ਬੈਠਾਂਗਾ`।
ثُمَّ لَآتِيَنَّهُمْ مِنْ بَيْنِ أَيْدِيهِمْ وَمِنْ خَلْفِهِمْ وَعَنْ أَيْمَانِهِمْ وَعَنْ شَمَائِلِهِمْ ۖ وَلَا تَجِدُ أَكْثَرَهُمْ شَاكِرِينَ
(ਫਿਰ ਉਨ੍ਹਾਂ ਦੇ ਸਾਹਮਣੇ ਤੋਂ ਉਨ੍ਹਾਂ ਦੇ ਪਿੱਛੇ ਤੋਂ, ਸੱਜੇ ਪਾਸੇ ਤੋਂ ਅਤੇ ਖੱਬੇ ਪਾਸੇ ਤੋਂ ਆਵਾਂਗਾ ਉਨ੍ਹਾਂ ਨੂੰ ਭਟਕਾਵਾਂਗਾਂ) ਫਿਰ ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਸ਼ੁਕਰ ਗੁਜ਼ਾਰ ਨਹੀਂ ਵੇਖੌਗੇ।
قَالَ اخْرُجْ مِنْهَا مَذْءُومًا مَدْحُورًا ۖ لَمَنْ تَبِعَكَ مِنْهُمْ لَأَمْلَأَنَّ جَهَنَّمَ مِنْكُمْ أَجْمَعِينَ
ਅੱਲਾਹ ਨੇ ਕਿਹਾ “ਨਿਕਲ ਏਥੋਂ ਜ਼ਲੀਲ! ” ਜਿਹੜਾ ਕੋਈ ਤੇਰੇ ਦੱਸੇ ਅਨੁਸਾਰ ਚੱਲੇਗਾ ਮੈ’ ਉਨ੍ਹਾਂ ਨੂੰ ਤੇਰੇ ਸਹਿਤ (ਨਰਕਾਂ ਵਿਚ ਸੁੱਟ ਕੇ) ਨਰਕ ਨੂੰ ਭਰ ਦੇਵਾਂਗਾ। ““
وَيَا آدَمُ اسْكُنْ أَنْتَ وَزَوْجُكَ الْجَنَّةَ فَكُلَا مِنْ حَيْثُ شِئْتُمَا وَلَا تَقْرَبَا هَٰذِهِ الشَّجَرَةَ فَتَكُونَا مِنَ الظَّالِمِينَ
ਅਤੇ ਹੇ ਆਦਮ! ਤੂੰ ਅਤੇ ਤੇਰੀ ਪਤਨੀ ਜੰਨਤ ਵਿਚ ਰਹੋਂ ਅਤੇ ਜਿੱਥੋਂ ਚਾਹੋਂ ਖਾਓ। ਪਰ ਇਸ ਦਰੱਖਤ ਦੇ ਕੋਲ ਨਾ ਜਾਣਾ ਨਹੀਂ ਤਾਂ ਤੁਸੀਂ ਪਾਪ ਕਰਨ ਵਾਲਿਆਂ ਵਿਚ ਸ਼ਾਮਿਲ ਹੋ ਜਾਵੋਗੇ।

Choose other languages: