Quran Apps in many lanuages:

Surah Al-Araf Ayahs #104 Translated in Punjabi

أَوَلَمْ يَهْدِ لِلَّذِينَ يَرِثُونَ الْأَرْضَ مِنْ بَعْدِ أَهْلِهَا أَنْ لَوْ نَشَاءُ أَصَبْنَاهُمْ بِذُنُوبِهِمْ ۚ وَنَطْبَعُ عَلَىٰ قُلُوبِهِمْ فَهُمْ لَا يَسْمَعُونَ
ਕੀ ਉਨ੍ਹਾਂ ਨੂੰ ਉਨ੍ਹਾਂ ਤੋਂ ਪਹਿਲਾਂ ਹੋਏ ਲੋਕਾਂ ਤੋਂ ਸਿੱਖਿਆ ਨਹੀਂ ਮਿਲੀ, ਜਿਹੜੇ ਧਰਤੀ ਦੇ ਉਤਰਾਧਿਕਾਰੀ (ਵਾਰਿਸ) ਹੋਏ ਹਨ। ਜਦ ਕਿ ਅਸੀਂ ਜਦੋਂ ਚਾਹੀਏ ਉਨ੍ਹਾਂ ਦੇ ਪਾਪਾਂ ਲਈ ਉਨ੍ਹਾਂ ਨੂੰ ਫੜ੍ਹ ਲਈਏ। ਅਸੀਂ ਉਨ੍ਹਾਂ ਦੇ ਦਿਲਾਂ ਵਿਚ ਮੋਹਰ ਲਗਾ ਦਿੱਤੀ ਹੈ ਤਾਂ ਕਿ ਉਹ ਸਮਝ ਨਾ ਸਕਣ।
تِلْكَ الْقُرَىٰ نَقُصُّ عَلَيْكَ مِنْ أَنْبَائِهَا ۚ وَلَقَدْ جَاءَتْهُمْ رُسُلُهُمْ بِالْبَيِّنَاتِ فَمَا كَانُوا لِيُؤْمِنُوا بِمَا كَذَّبُوا مِنْ قَبْلُ ۚ كَذَٰلِكَ يَطْبَعُ اللَّهُ عَلَىٰ قُلُوبِ الْكَافِرِينَ
ਇਹ ਉਹ ਬਸਤੀਆਂ ਹਨ, ਜਿਨ੍ਹਾਂ ਦੇ ਕੁਝ ਕਿੱਸੇ ਅਸੀਂ’ ਤੁਹਾਨੂੰ ਸੁਣਾ ਰਹੇ ਹਾਂ। ਉਨ੍ਹਾਂ ਦੇ ਕੋਲ ਸਾਡੇ ਰਸੂਲ ਆਇਤਾਂ ਲੈ ਕੇ ਆਏ ਤਾਂ ਇਹ ਕਦੇ ਨਾ ਹੋਇਆ ਕਿ ਉਹ ਈਮਾਨ ਲਿਆਉਂਦੇ ਉਸ ਗੱਲ ਉੱਪਰ ਜਿਸ ਤੋਂ ਪਹਿਲਾ ਇਨਕਾਰ ਕਰ ਚੁੱਕੇ ਸਨ। ਇਸ ਤਰ੍ਹਾਂ ਅੱਲਾਹ ਇਨਕਾਰ ਕਰਨ ਵਾਲਿਆਂ ਦੇ ਦਿਲਾਂ ਉੱਤੇ ਮੋਹਰ ਲਗਾ ਦਿੰਦਾ ਹੈ।
وَمَا وَجَدْنَا لِأَكْثَرِهِمْ مِنْ عَهْدٍ ۖ وَإِنْ وَجَدْنَا أَكْثَرَهُمْ لَفَاسِقِينَ
ਅਤੇ ਅਸੀਂ ਉਨ੍ਹਾਂ ਦੇ ਜ਼ਿਆਦਾਤਰ ਲੋਕਾਂ ਵਿਚ ਵਚਨਾਂ ਦਾ ਨਿਰਵਾਹ ਨਾ ਦੇਖਿਆ ਅਤੇ ਅਸੀਂ ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਇਨਕਾਰੀ ਪਾਇਆ।
ثُمَّ بَعَثْنَا مِنْ بَعْدِهِمْ مُوسَىٰ بِآيَاتِنَا إِلَىٰ فِرْعَوْنَ وَمَلَئِهِ فَظَلَمُوا بِهَا ۖ فَانْظُرْ كَيْفَ كَانَ عَاقِبَةُ الْمُفْسِدِينَ
ਫਿਰ ਉਨ੍ਹਾਂ ਤੋਂ ਬਾਅਦ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇ ਨਾਲ ਫਿਰਔਨ ਅਤੇ ਉਸ ਦੀ ਕੌਮ ਦੇ ਸਰਦਾਰਾਂ ਵੇ ਕੋਲ ਭੇਜਿਆ ਪਰੰਤੂ ਉਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਦੇ ਨਾਲ ਜ਼ੁਲਮ ਕੀਤਾ। ਤਾਂ ਦੇਖੋ ਵਿਗਾੜ ਪੈਦਾ ਕਰਨ ਵਾਲਿਆਂ ਦਾ ਕੀ ਸਿੱਟਾ ਨਿਕਲਿਆ।
وَقَالَ مُوسَىٰ يَا فِرْعَوْنُ إِنِّي رَسُولٌ مِنْ رَبِّ الْعَالَمِينَ
ਅਤੇ ਮੂਸਾ ਨੇ ਕਿਹਾ ਹੇ ਫਿਰਨ! ਮੈਂ ਸੰਸਾਰ ਦੇ ਪਾਲਣਹਾਰ ਵਲੋਂ ਭੇਜਿਆ ਹੋਇਆ ਆਇਆ ਹਾਂ।

Choose other languages: