Quran Apps in many lanuages:

Surah Al-Ankabut Ayahs #51 Translated in Punjabi

وَكَذَٰلِكَ أَنْزَلْنَا إِلَيْكَ الْكِتَابَ ۚ فَالَّذِينَ آتَيْنَاهُمُ الْكِتَابَ يُؤْمِنُونَ بِهِ ۖ وَمِنْ هَٰؤُلَاءِ مَنْ يُؤْمِنُ بِهِ ۚ وَمَا يَجْحَدُ بِآيَاتِنَا إِلَّا الْكَافِرُونَ
ਅਤੇ ਇਸੇ ਤਰਾਂ ਅਸੀਂ’ ਤੁਹਾਡੇ ਉੱਪਰ ਕਿਤਾਬ ਉਤਾਰੀ ਹੈ। ਅਤੇ ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ ਦਿੱਤੀ ਹੈ ਉਹ ਇਸ ਤੇ ਈਮਾਨ ਲਿਆਉਂਦੇ ਹਨ। ਅਤੇ ਉਨ੍ਹਾਂ ਲੋਕਾਂ ਵਿਚੋਂ ਕੁਝ ਈਮਾਨ ਲਿਆਉਂਦੇ ਹਨ। ਅਤੇ ਸਾਡੀਆਂ ਆਇਤਾਂ ਤੋਂ ਇਨਕਾਰ ਸਿਰਫ਼ ਅਵੱਗਿਆਕਾਰੀ ਹੀ ਕਰਦੇ ਹਨ।
وَمَا كُنْتَ تَتْلُو مِنْ قَبْلِهِ مِنْ كِتَابٍ وَلَا تَخُطُّهُ بِيَمِينِكَ ۖ إِذًا لَارْتَابَ الْمُبْطِلُونَ
ਅਤੇ ਤੁਸੀਂ ਇਸ ਤੋਂ ਪਹਿਲਾਂ ਕੋਈ ਕਿਤਾਬ ਨਹੀਂ ਪੜਦੇ ਸੀ ਅਤੇ ਨਾ ਆਪਣੇ ਹੱਥਾਂ ਨਾਲ ਉਸ ਨੂੰ ਲਿਖਦੇ ਸੀ। ਅਜਿਹੀ ਹਾਲਤ ਵਿਚ ਝੂਠ ਨੂੰ ਪੂਜਣ ਵਾਲੇ ਲੋਕ ਸ਼ੱਕ ਵਿਚ ਪੈਂਦੇ।
بَلْ هُوَ آيَاتٌ بَيِّنَاتٌ فِي صُدُورِ الَّذِينَ أُوتُوا الْعِلْمَ ۚ وَمَا يَجْحَدُ بِآيَاتِنَا إِلَّا الظَّالِمُونَ
ਸਗੋਂ ਇਹ ਸਪੱਸ਼ਟ ਆਇਤਾਂ ਹਨ, ਉਨ੍ਹਾਂ ਲੋਕਾਂ ਦੇ ਦਿਲਾਂ ਵਿਚ, ਜਿਨ੍ਹਾਂ ਨੂੰ ਗਿਆਨ ਪ੍ਰਦਾਨ ਕੀਤਾ ਗਿਆ ਹੈ। ਅਤੇ ਸਾਡੀਆਂ ਆਇਤਾਂ ਨੂੰ ਨਹੀਂ ਝੁਠਲਾਉਂਦੇ। ਪਰ ਸਿਵਾਏ ਉਨ੍ਹਾਂ ਤੋਂ ਜਿਹੜੇ ਜ਼ਾਲਿਮ ਹਨ।
وَقَالُوا لَوْلَا أُنْزِلَ عَلَيْهِ آيَاتٌ مِنْ رَبِّهِ ۖ قُلْ إِنَّمَا الْآيَاتُ عِنْدَ اللَّهِ وَإِنَّمَا أَنَا نَذِيرٌ مُبِينٌ
ਅਤੇ ਉਹ ਆਖਦੇ ਹਨ ਕਿ ਇਸ ਤੇ ਇਸ ਦੇ ਰੱਬ ਵੱਲੋਂ ਨਿਸ਼ਾਨੀਆਂ ਕਿਉਂ ਨਹੀਂ ਉਤਾਰੀਆਂ ਗਈਆਂ। ਆਖੋ, ਕਿ ਨਿਸ਼ਾਨੀਆਂ ਤਾਂ ਅੱਲਾਹ ਦੇ ਕੋਲ ਹਨ, ਮੈਂ ਤਾਂ ਸਿਰਫ਼ ਪ੍ਰਤੱਖ ਡਰਾਉਣ (ਨਸੀਹਤ ਕਰਨ) ਵਾਲਾ ਹਾਂ।
أَوَلَمْ يَكْفِهِمْ أَنَّا أَنْزَلْنَا عَلَيْكَ الْكِتَابَ يُتْلَىٰ عَلَيْهِمْ ۚ إِنَّ فِي ذَٰلِكَ لَرَحْمَةً وَذِكْرَىٰ لِقَوْمٍ يُؤْمِنُونَ
ਕੀ ਉਨ੍ਹਾਂ ਨੂੰ ਪੜ੍ਹ ਕੇ ਸੁਨਾਈ ਜਾਂਦੀ ਹੈ। ਨਿਰਸੰਦੇਹ ਈਮਾਨ ਵਾਲਿਆਂ ਲਈ ਇਸ ਵਿਚ ਰਹਿਮਤ ਅਤੇ ਨਸੀਹਤ ਹੈ।

Choose other languages: