Quran Apps in many lanuages:

Surah Al-Ankabut Ayahs #27 Translated in Punjabi

وَالَّذِينَ كَفَرُوا بِآيَاتِ اللَّهِ وَلِقَائِهِ أُولَٰئِكَ يَئِسُوا مِنْ رَحْمَتِي وَأُولَٰئِكَ لَهُمْ عَذَابٌ أَلِيمٌ
ਅਤੇ ਜਿਨ੍ਹਾਂ ਲੋਕਾਂ ਨੇ ਅੱਲਾਹ ਦੀਆਂ ਆਇਤਾਂ ਦਾ ਅਤੇ ਉਸ ਨਾਲ ਮਿਲਣ ਤੋਂ ਇਨਕਾਰ ਕੀਤਾ ਤਾਂ ਉਹੀ ਮੇਰੀ ਰਹਿਮਤ ਤੋਂ ਵਾਂਝੇ ਰਹੇ ਅਤੇ ਉਨ੍ਹਾਂ ਲਈ ਦਰਦਨਾਕ ਸਜ਼ਾ ਹੈ।
فَمَا كَانَ جَوَابَ قَوْمِهِ إِلَّا أَنْ قَالُوا اقْتُلُوهُ أَوْ حَرِّقُوهُ فَأَنْجَاهُ اللَّهُ مِنَ النَّارِ ۚ إِنَّ فِي ذَٰلِكَ لَآيَاتٍ لِقَوْمٍ يُؤْمِنُونَ
ਫਿਰ ਉਸ ਦੀ ਕੌਂਮ ਦਾ ਜਵਾਬ ਇਸ ਤੋਂ’ ਬਿਨ੍ਹਾਂ ਕੁਝ ਵੀ ਨਹੀਂ ਸੀ ਕਿ ਉਨ੍ਹਾਂ ਨੇ ਆਖਿਆ ਇਸ ਦੀ ਹੱਤਿਆ ਕਰ ਦਿਉ ਜਾਂ ਇਸ ਨੂੰ ਸਾੜ ਦਿਉ। ਤਾਂ ਅੱਲਾਹ ਨੇ ਉਸ ਨੂੰ ਅੱਗ ਤੋਂ ਬਚਾ ਲਿਆ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਈਮਾਨ ਲਿਆਏ।
وَقَالَ إِنَّمَا اتَّخَذْتُمْ مِنْ دُونِ اللَّهِ أَوْثَانًا مَوَدَّةَ بَيْنِكُمْ فِي الْحَيَاةِ الدُّنْيَا ۖ ثُمَّ يَوْمَ الْقِيَامَةِ يَكْفُرُ بَعْضُكُمْ بِبَعْضٍ وَيَلْعَنُ بَعْضُكُمْ بَعْضًا وَمَأْوَاكُمُ النَّارُ وَمَا لَكُمْ مِنْ نَاصِرِينَ
ਅਤੇ ਉਸ ਨੇ ਆਖਿਆ ਕਿ ਤੁਸੀਂ ਅੱਲਾਹ ਤੋਂ ਬਿਲ੍ਹਾਂ ਜਿਹੜੀਆਂ ਮੂਰਤੀਆਂ ਬਣਾਈਆਂ ਹਨ ਉਹ ਸਿਰਫ਼ ਤੁਹਾਡੇ ਆਪਸੀ ਸੰਸਾਰਿਕ ਰਿਸ਼ਤਿਆਂ ਦੇ ਕਾਰਨ ਹਨ। ਫਿਰ ਕਿਆਮਤ ਦੇ ਦਿਨ ਤੁਹਾਡੇ ਵਿਚੋਂ ਹਰ ਇੱਕ ਦੂਸਰੇ ਤੋਂ ਇਨਕਾਰ ਕਰੇਗਾ ਅਤੇ ਇੱਕ ਦੂਸਰੇ ਨੂੰ ਲਾਹਣਤ ਪਾ ਵੇਗਾ। ਅਤੇ ਅੱਗ ਤੁਹਾਡਾ ਟਿ ਕਾਣਾ ਹੋ ਵੇਗੀ। ਕੋਈ ਤੁਹਾਡਾ ਸਮਰੱਥਕ ਨਹੀਂ ਹੋਵੇਗਾ।
فَآمَنَ لَهُ لُوطٌ ۘ وَقَالَ إِنِّي مُهَاجِرٌ إِلَىٰ رَبِّي ۖ إِنَّهُ هُوَ الْعَزِيزُ الْحَكِيمُ
ਫਿਰ ਲੂਤ ਨੇ ਉਸ ਇਬਰਾਹੀਮ ਨੂੰ ਮੰਨਿਆਂ ਅਤੇ ਆਖਿਆ ਕਿ ਮੈਂ ਆਪਣੇ ਰੱਬ ਵੱਲ ਵਾਪਿਸ ਮੁੜਦਾ ਹਾਂ। ਬੇਸ਼ੱਕ ਉਹ ਤਾਕਤਵਰ ਅਤੇ ਤੱਤਵੇਤਾ ਹੈ।
وَوَهَبْنَا لَهُ إِسْحَاقَ وَيَعْقُوبَ وَجَعَلْنَا فِي ذُرِّيَّتِهِ النُّبُوَّةَ وَالْكِتَابَ وَآتَيْنَاهُ أَجْرَهُ فِي الدُّنْيَا ۖ وَإِنَّهُ فِي الْآخِرَةِ لَمِنَ الصَّالِحِينَ
ਅਤੇ ਅਸੀਂ ਉਸ ਨੂੰ ਇਸਹਾਕ ਅਤੇ ਯਾਕੂਬ ਬਖਸ਼ੇ ਅਤੇ ਉਸ ਦੀ ਔਲਾਦ ਵਿਚ ਪੈਗੰਬਰੀ ਅਤੇ ਕਿਤਾਬ ਰੱਖ ਦਿੱਤੀ। ਅਤੇ ਅਸੀਂ ਉਸ ਨੂੰ ਸੰਸਾਰ ਅਤੇ ਪ੍ਰਲੋਕ ਵਿਚ ਚੰਗਾ ਬਦਲਾ ਦਿੱਤਾ। ਬੇਸ਼ੱਕ ਉਹ ਚੰਗੇ ਲੋਕਾਂ ਵਿੱਚੋਂ ਹੌਵੇਗਾ।

Choose other languages: