Quran Apps in many lanuages:

Surah Al-Anfal Ayahs #35 Translated in Punjabi

وَإِذَا تُتْلَىٰ عَلَيْهِمْ آيَاتُنَا قَالُوا قَدْ سَمِعْنَا لَوْ نَشَاءُ لَقُلْنَا مِثْلَ هَٰذَا ۙ إِنْ هَٰذَا إِلَّا أَسَاطِيرُ الْأَوَّلِينَ
ਅਤੇ ਜਦੋਂ ਉਨ੍ਹਾਂ ਦੇ ਸਾਹਮਣੇ ਸਾਡੀਆਂ ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਉਹ ਕਹਿੰਦੇ ਹਨ ਕਿ ਅਸੀਂ ਸੁਣ ਲਿਆ ਹੈ। ਜੇਕਰ ਅਸੀਂ ਚਾਹੀਏ ਤਾਂ ਅਸੀਂ ਵੀ ਅਜਿਹੇ ਵਚਨ ਪੇਸ਼ ਕਰ ਦੇਈਏ। ਇਹ ਤਾਂ ਬੱਸ ਬਜ਼ੁਰਗਾਂ ਦੀਆਂ ਕਹਾਣੀਆਂ ਹਨ।
وَإِذْ قَالُوا اللَّهُمَّ إِنْ كَانَ هَٰذَا هُوَ الْحَقَّ مِنْ عِنْدِكَ فَأَمْطِرْ عَلَيْنَا حِجَارَةً مِنَ السَّمَاءِ أَوِ ائْتِنَا بِعَذَابٍ أَلِيمٍ
ਅਤੇ ਜਦੋਂ ਅਸੀਂ ਉਨ੍ਹਾਂ ਨੂੰ ਕਿਹਾ ਕਿ ਹੇ ਅੱਲਾਹ ! ਜੇਕਰ ਇਹ ਸੱਚ ਹੈ, ਤੇਰੇ ਵੱਲੋਂ ਤਾਂ ਸਾਡੇ ਉੱਪਰ ਆਕਾਸ਼ਾਂ ਵਿੱਚੋਂ ਪੱਥਰਾਂ ਦਾ ਮੀਂਹ ਜਾਂ ਕੋਈ ਹੋਰ ਕਸ਼ਟ ਸਾਡੇ ਉੱਪਰ ਪਾ ਦੇ।
وَمَا كَانَ اللَّهُ لِيُعَذِّبَهُمْ وَأَنْتَ فِيهِمْ ۚ وَمَا كَانَ اللَّهُ مُعَذِّبَهُمْ وَهُمْ يَسْتَغْفِرُونَ
ਅਤੇ ਅੱਲਾਹ ਅਜਿਹਾ ਕਰਨ ਵਾਲਾ ਨਹੀਂ ਕਿ ਇਸ ਹਾਲਾਤ ਵਿਚ ਉਨ੍ਹਾਂ ਨੂੰ ਸਜ਼ਾ ਦੇਵੇ ਕਿ ਤੁਸੀਂ ਉਨ੍ਹਾਂ ਵਿਚ ਹਾਜ਼ਿਰ ਹੋ ਜਾਵੇ ਅਤੇ ਅੱਲਾਹ ਉਨ੍ਹਾਂ ਉੱਪਰ ਭੀੜ ਪਾਉਣ ਵਾਲਾ ਨਹੀਂ। ਜਦੋਂ ਕਿ ਉਹ ਪਾਪਾਂ ਦੀ ਮੁਆਫ਼ੀ ਮੰਗ ਰਹੇ ਹੋਣ।
وَمَا لَهُمْ أَلَّا يُعَذِّبَهُمُ اللَّهُ وَهُمْ يَصُدُّونَ عَنِ الْمَسْجِدِ الْحَرَامِ وَمَا كَانُوا أَوْلِيَاءَهُ ۚ إِنْ أَوْلِيَاؤُهُ إِلَّا الْمُتَّقُونَ وَلَٰكِنَّ أَكْثَرَهُمْ لَا يَعْلَمُونَ
ਅਤੇ ਅੱਲਾਹ ਉਨ੍ਹਾਂ ਨੂੰ ਸਜ਼ਾ ਕਿਉਂ ਨਾ ਦੇਵੇਗਾ, ਹਾਲਾਂਕਿ ਉਹ ਮਸਜਿਦ-ਏ-ਹਰਾਮ (ਕਾਬਾ) ਤੋਂ ਰੋਕਦੇ ਸਨ। ਜਦੋਂ ਕਿ ਉਹ ਉਨ੍ਹਾਂ ਦੇ ਪ੍ਰਬੰਧਕ ਨਹੀਂ। ਇਸ ਦੇ ਪ੍ਰਬੰਧਕ ਤਾਂ ਕੇਵਲ ਅੱਲਾਹ ਤੋਂ ਡਰਨ ਵਾਲੇ ਹੀ ਹੋ ਸਕਦੇ ਹਨ। ਪਰੰਤੂ ਉਨ੍ਹਾਂ ਵਿਚ ਜ਼ਿਆਦਾਤਰ ਉਸ ਨੂੰ ਨਹੀਂ ਜਾਣਦੇ।
وَمَا كَانَ صَلَاتُهُمْ عِنْدَ الْبَيْتِ إِلَّا مُكَاءً وَتَصْدِيَةً ۚ فَذُوقُوا الْعَذَابَ بِمَا كُنْتُمْ تَكْفُرُونَ
ਅਤੇ ਅੱਲਾਹ ਦੇ ਘਰ ਦੇ ਕੋਲ ਉਨ੍ਹਾਂ ਦੀ ਨਮਾਜ਼, ਸੀਟੀ ਵਜਾਉਣ ਅਤੇ ਤਾੜੀਆਂ ਵਜਾਉਣ ਤੋਂ’ ਬਿਨ੍ਹਾਂ ਕੁਝ ਨਹੀਂ’। ਇਸ ਲਈ ਆਪਣੀ ਅਵੱਗਿਆ ਦਾ ਚੰਡ ਚੱਖੋਂ।

Choose other languages: