Quran Apps in many lanuages:

Surah Al-Anfal Ayahs #37 Translated in Punjabi

وَمَا كَانَ اللَّهُ لِيُعَذِّبَهُمْ وَأَنْتَ فِيهِمْ ۚ وَمَا كَانَ اللَّهُ مُعَذِّبَهُمْ وَهُمْ يَسْتَغْفِرُونَ
ਅਤੇ ਅੱਲਾਹ ਅਜਿਹਾ ਕਰਨ ਵਾਲਾ ਨਹੀਂ ਕਿ ਇਸ ਹਾਲਾਤ ਵਿਚ ਉਨ੍ਹਾਂ ਨੂੰ ਸਜ਼ਾ ਦੇਵੇ ਕਿ ਤੁਸੀਂ ਉਨ੍ਹਾਂ ਵਿਚ ਹਾਜ਼ਿਰ ਹੋ ਜਾਵੇ ਅਤੇ ਅੱਲਾਹ ਉਨ੍ਹਾਂ ਉੱਪਰ ਭੀੜ ਪਾਉਣ ਵਾਲਾ ਨਹੀਂ। ਜਦੋਂ ਕਿ ਉਹ ਪਾਪਾਂ ਦੀ ਮੁਆਫ਼ੀ ਮੰਗ ਰਹੇ ਹੋਣ।
وَمَا لَهُمْ أَلَّا يُعَذِّبَهُمُ اللَّهُ وَهُمْ يَصُدُّونَ عَنِ الْمَسْجِدِ الْحَرَامِ وَمَا كَانُوا أَوْلِيَاءَهُ ۚ إِنْ أَوْلِيَاؤُهُ إِلَّا الْمُتَّقُونَ وَلَٰكِنَّ أَكْثَرَهُمْ لَا يَعْلَمُونَ
ਅਤੇ ਅੱਲਾਹ ਉਨ੍ਹਾਂ ਨੂੰ ਸਜ਼ਾ ਕਿਉਂ ਨਾ ਦੇਵੇਗਾ, ਹਾਲਾਂਕਿ ਉਹ ਮਸਜਿਦ-ਏ-ਹਰਾਮ (ਕਾਬਾ) ਤੋਂ ਰੋਕਦੇ ਸਨ। ਜਦੋਂ ਕਿ ਉਹ ਉਨ੍ਹਾਂ ਦੇ ਪ੍ਰਬੰਧਕ ਨਹੀਂ। ਇਸ ਦੇ ਪ੍ਰਬੰਧਕ ਤਾਂ ਕੇਵਲ ਅੱਲਾਹ ਤੋਂ ਡਰਨ ਵਾਲੇ ਹੀ ਹੋ ਸਕਦੇ ਹਨ। ਪਰੰਤੂ ਉਨ੍ਹਾਂ ਵਿਚ ਜ਼ਿਆਦਾਤਰ ਉਸ ਨੂੰ ਨਹੀਂ ਜਾਣਦੇ।
وَمَا كَانَ صَلَاتُهُمْ عِنْدَ الْبَيْتِ إِلَّا مُكَاءً وَتَصْدِيَةً ۚ فَذُوقُوا الْعَذَابَ بِمَا كُنْتُمْ تَكْفُرُونَ
ਅਤੇ ਅੱਲਾਹ ਦੇ ਘਰ ਦੇ ਕੋਲ ਉਨ੍ਹਾਂ ਦੀ ਨਮਾਜ਼, ਸੀਟੀ ਵਜਾਉਣ ਅਤੇ ਤਾੜੀਆਂ ਵਜਾਉਣ ਤੋਂ’ ਬਿਨ੍ਹਾਂ ਕੁਝ ਨਹੀਂ’। ਇਸ ਲਈ ਆਪਣੀ ਅਵੱਗਿਆ ਦਾ ਚੰਡ ਚੱਖੋਂ।
إِنَّ الَّذِينَ كَفَرُوا يُنْفِقُونَ أَمْوَالَهُمْ لِيَصُدُّوا عَنْ سَبِيلِ اللَّهِ ۚ فَسَيُنْفِقُونَهَا ثُمَّ تَكُونُ عَلَيْهِمْ حَسْرَةً ثُمَّ يُغْلَبُونَ ۗ وَالَّذِينَ كَفَرُوا إِلَىٰ جَهَنَّمَ يُحْشَرُونَ
ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ। ਉਹ ਆਪਣੀ ਜਾਇਦਾਦ ਨੂੰ ਇਸ ਲਈ ਖਰਚ ਕਰਦੇ ਹਨ ਕਿ ਲੋਕਾਂ ਨੂੰ ਅੱਲਾਹ ਦੇ ਰਾਹ ਤੋਂ ਰੋਕ ਸਕਣ। ਉਹ ਇਸ ਨੂੰ ਖਰਜ਼ ਕਰਦੇ ਰਹਿਣਗੇ। ਇਹ ਉਨ੍ਹਾਂ ਲਈ ਪਛਤਾਵਾ ਬਣੇਗਾ ਫਿਰ ਉਹ ਹਰਾਏ ਜਾਣਗੇ। ਜਿਨ੍ਹਾਂ ਨੇ ਇਨਕਾਰ ਕੀਤਾ ਉਨ੍ਹਾਂ ਨੂੰ ਨਰਕ ਵੱਲ ਇਕੱਠਾ ਕੀਤਾ ਜਾਵੇਗਾ।
لِيَمِيزَ اللَّهُ الْخَبِيثَ مِنَ الطَّيِّبِ وَيَجْعَلَ الْخَبِيثَ بَعْضَهُ عَلَىٰ بَعْضٍ فَيَرْكُمَهُ جَمِيعًا فَيَجْعَلَهُ فِي جَهَنَّمَ ۚ أُولَٰئِكَ هُمُ الْخَاسِرُونَ
ਤਾਂ ਕਿ ਅੱਲਾਹ ਅਪਵਿੱਤਰ ਨੂੰ ਅਲੱਗ ਕਰ ਦੇਵੇ ਪਵਿੱਤਰ ਤੋਂ ਅਪਵਿੱਤਰ ਨੂੰ ਇੱਕ ਤੇ ਇੱਕ ਕਰ ਕੇ ਢੇਰ ਬਣਾ ਰੱਖੇ, ਫਿਰ ਉਸ ਢੇਰ ਨੂੰ ਨਰਕ ਵਿਚ ਪਾ ਦੇਵੇ। ਇਹ ਲੋਕ ਘਾਟੇ ਵਿਚ ਰਹਿਣ ਵਾਲੇ ਹਨ।

Choose other languages: