Quran Apps in many lanuages:

Surah Al-Anfal Ayahs #16 Translated in Punjabi

إِذْ يُوحِي رَبُّكَ إِلَى الْمَلَائِكَةِ أَنِّي مَعَكُمْ فَثَبِّتُوا الَّذِينَ آمَنُوا ۚ سَأُلْقِي فِي قُلُوبِ الَّذِينَ كَفَرُوا الرُّعْبَ فَاضْرِبُوا فَوْقَ الْأَعْنَاقِ وَاضْرِبُوا مِنْهُمْ كُلَّ بَنَانٍ
ਜਦੋਂ ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਹੁਕਮ ਭੇਜਿਆ ਕਿ ਮੈਂ ਤੁਹਾਡੇ ਨਾਲ ਹਾਂ, ਤੁਸੀਂ ਈਮਾਨ ਵਾਲਿਆਂ ਨੂੰ ਜਮਾਈ ਰੱਖੋ। ਮੈਂ ਇਨਕਾਰੀਆਂ ਦੇ ਦਿਲਾਂ ਵਿਚ (ਤੁਹਾਡੀ) ਧਾਂਕ ਪਾ ਦਿਆਂਗਾ। ਤੁਸੀਂ ਉਨ੍ਹਾਂ ਦੀ ਗਰਦਨ ਉੱਪਰ ਵਾਰ ਕਰੋ ਅਤੇ ਉਨ੍ਹਾਂ ਦੇ ਪੌਟੇ ਪੌਟੇ ਉੱਪਰ ਸੱਟ ਮਾਰੋ।
ذَٰلِكَ بِأَنَّهُمْ شَاقُّوا اللَّهَ وَرَسُولَهُ ۚ وَمَنْ يُشَاقِقِ اللَّهَ وَرَسُولَهُ فَإِنَّ اللَّهَ شَدِيدُ الْعِقَابِ
ਇਹ ਇਸ ਲਈ ਕਿ ਉਨ੍ਹਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕੀਤਾ ਅਤੇ ਜਿਹੜਾ ਕੋਈ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕਰਦਾ ਹੈ। ਤਾਂ ਅੱਲਾਹ ਉਨ੍ਹਾਂ ਨੂੰ ਸਜ਼ਾ ਦੇਣ ਲਈ ਸਖਤ ਹੈ।
ذَٰلِكُمْ فَذُوقُوهُ وَأَنَّ لِلْكَافِرِينَ عَذَابَ النَّارِ
ਹੁਣ ਮਜ਼ਾ ਚੱਖੋਂ ਅਤੇ ਜਾਣ ਲਵੋ ਕਿ ਇਨਕਾਰੀਆਂ ਲਈ ਅੱਗ ਦੀ ਸਜ਼ਾ ਹੈ।
يَا أَيُّهَا الَّذِينَ آمَنُوا إِذَا لَقِيتُمُ الَّذِينَ كَفَرُوا زَحْفًا فَلَا تُوَلُّوهُمُ الْأَدْبَارَ
ਹੇ ਈਮਾਨ ਵਾਲਿਓ! ਜਦੋਂ ਯੁੱਧ ਦੇ ਮੈਦਾਨ ਵਿਚ ਤੁਹਾਡੀ ਮੁੱਠ ਭੇੜ ਇਨਕਾਰੀਆਂ ਨਾਲ ਹੋਵੇ ਤਾਂ ਉਨ੍ਹਾਂ ਤੋਂ ਪਿੱਠ ਨਾ ਫੇਰਨਾ।
وَمَنْ يُوَلِّهِمْ يَوْمَئِذٍ دُبُرَهُ إِلَّا مُتَحَرِّفًا لِقِتَالٍ أَوْ مُتَحَيِّزًا إِلَىٰ فِئَةٍ فَقَدْ بَاءَ بِغَضَبٍ مِنَ اللَّهِ وَمَأْوَاهُ جَهَنَّمُ ۖ وَبِئْسَ الْمَصِيرُ
ਅਤੇ ਜਿਸ ਨੇ ਅਜਿਹੇ ਮੌਕੇ ਤੇ ਪਿੱਠ ਫੇਰੀ, ਸਿਵਾਏ ਇਸ ਦੇ ਕੇ ਯੁੱਧ ਰਣਨੀਤੀ ਦੇ ਰੂਪ ਵਿਚ ਹੋਵੇ, ਜਾਂ ਦੂਜੀ ਫੌਜ ਨਾਲ ਜਾਂ ਮਿਲਣ ਲਈ ਤਾਂ ਉਹ ਅੱਲਾਹ ਦੇ ਕ੍ਰੋਧ ਵਿਚ ਆ ਜਾਵੇਗਾ। ਉਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਉਹ ਬਹੁਤ ਬੁਰਾ ਟਿਕਾਣਾ ਹੈ।

Choose other languages: