Quran Apps in many lanuages:

Surah Al-Anfal Ayahs #19 Translated in Punjabi

يَا أَيُّهَا الَّذِينَ آمَنُوا إِذَا لَقِيتُمُ الَّذِينَ كَفَرُوا زَحْفًا فَلَا تُوَلُّوهُمُ الْأَدْبَارَ
ਹੇ ਈਮਾਨ ਵਾਲਿਓ! ਜਦੋਂ ਯੁੱਧ ਦੇ ਮੈਦਾਨ ਵਿਚ ਤੁਹਾਡੀ ਮੁੱਠ ਭੇੜ ਇਨਕਾਰੀਆਂ ਨਾਲ ਹੋਵੇ ਤਾਂ ਉਨ੍ਹਾਂ ਤੋਂ ਪਿੱਠ ਨਾ ਫੇਰਨਾ।
وَمَنْ يُوَلِّهِمْ يَوْمَئِذٍ دُبُرَهُ إِلَّا مُتَحَرِّفًا لِقِتَالٍ أَوْ مُتَحَيِّزًا إِلَىٰ فِئَةٍ فَقَدْ بَاءَ بِغَضَبٍ مِنَ اللَّهِ وَمَأْوَاهُ جَهَنَّمُ ۖ وَبِئْسَ الْمَصِيرُ
ਅਤੇ ਜਿਸ ਨੇ ਅਜਿਹੇ ਮੌਕੇ ਤੇ ਪਿੱਠ ਫੇਰੀ, ਸਿਵਾਏ ਇਸ ਦੇ ਕੇ ਯੁੱਧ ਰਣਨੀਤੀ ਦੇ ਰੂਪ ਵਿਚ ਹੋਵੇ, ਜਾਂ ਦੂਜੀ ਫੌਜ ਨਾਲ ਜਾਂ ਮਿਲਣ ਲਈ ਤਾਂ ਉਹ ਅੱਲਾਹ ਦੇ ਕ੍ਰੋਧ ਵਿਚ ਆ ਜਾਵੇਗਾ। ਉਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਉਹ ਬਹੁਤ ਬੁਰਾ ਟਿਕਾਣਾ ਹੈ।
فَلَمْ تَقْتُلُوهُمْ وَلَٰكِنَّ اللَّهَ قَتَلَهُمْ ۚ وَمَا رَمَيْتَ إِذْ رَمَيْتَ وَلَٰكِنَّ اللَّهَ رَمَىٰ ۚ وَلِيُبْلِيَ الْمُؤْمِنِينَ مِنْهُ بَلَاءً حَسَنًا ۚ إِنَّ اللَّهَ سَمِيعٌ عَلِيمٌ
ਤਾਂ ਤੁਸੀਂ ਉਨ੍ਹਾਂ ਦੀ ਹੱਤਿਆ ਨਹੀ ਕੀਤੀ ਸਗੋ’ ਅੱਲਾਹ ਨੇ ਹੱਤਿਆ ਕੀਤੀ ਹੈ। ਅਤੇ ਜਦੋਂ ਤੁਸੀਂ ਉਨ੍ਹਾਂ ਉੱਪਰ ਮਿੱਟੀ ਸੁੱਟੀ ਤਾਂ ਸਮਝੋ ਤੁਸੀਂ ਨਹੀਂ ਸੁੱਟੀ ਸਗੋਂ ਅੱਲਾਹ ਨੇ ਸੁੱਟੀ। ਤਾਂ ਕਿ ਅੱਲਾਹ ਆਪਣੇ ਵੱਲੋਂ ਈਮਾਨ ਵਾਲਿਆਂ ਉੱਪਰ ਭਰਪੂਰ ਉਪਕਾਰ ਕਰ ਸਕੇ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
ذَٰلِكُمْ وَأَنَّ اللَّهَ مُوهِنُ كَيْدِ الْكَافِرِينَ
ਇਹ ਤਾਂ ਹੋ ਜ਼ੁੱਕਿਆ। ਬੇਸ਼ੱਕ ਅੱਲਾਹ ਇਨਕਾਰੀਆਂ ਦੀਆਂ ਸਾਰੀਆਂ ਸਕੀਮਾਂ ਨੂੰ ਬੇ-ਅਸਰ ਕਰਕੇ ਰਹੇਗਾ।
إِنْ تَسْتَفْتِحُوا فَقَدْ جَاءَكُمُ الْفَتْحُ ۖ وَإِنْ تَنْتَهُوا فَهُوَ خَيْرٌ لَكُمْ ۖ وَإِنْ تَعُودُوا نَعُدْ وَلَنْ تُغْنِيَ عَنْكُمْ فِئَتُكُمْ شَيْئًا وَلَوْ كَثُرَتْ وَأَنَّ اللَّهَ مَعَ الْمُؤْمِنِينَ
ਜੇਕਰ ਤੁਸੀਂ ਇਨਕਾਰੀ ਫੈਸਲਾ ਚਾਹੁੰਦੇ ਸੀ ਤਾਂ ਫੈਸਲਾ ਤੁਹਾਡੇ ਸਾਹਮਣੇ ਆ ਗਿਆ। ਜੇਕਰ ਤੁਸੀਂ ਹੁਣ ਵੀ ਮੰਨ ਜਾਉ ਤਾਂ ਇਹ ਤੁਹਾਡੇ ਪੱਖ ਵਿਚ ਬਹੁਤ ਚੰਗਾ ਹੈ। ਜੇਕਰ ਤੁਸੀਂ ਫਿਰ ਉਹ ਹੀ ਕਰੋਂਗੇ ਤਾਂ ਅਸੀ ਵੀ ਫਿਰ ਉਹ ਹੀ ਕਰਾਂਗੇ ਅਤੇ ਤੁਹਾਡੀਆਂ ਫੌਜਾਂ ਤੁਹਾਡੇ ਕੁਝ ਵੀ ਕੰਮ ਨਹੀਂ ਆਉਣਗੀਆਂ ਭਾਵੇ’ ਉਹ ਕਿੰਨੀਆਂ ਹੀ ਜ਼ਿਆਦਾ ਕਿਉ ਨਾ ਹੋਣ। ਬੇਸ਼ੱਕ ਅੱਲਾਹ ਸ਼ਰਧਾਲੂਆਂ ਦੇ ਨਾਲ ਹੈ।

Choose other languages: