Quran Apps in many lanuages:

Surah Al-Anaam Ayahs #91 Translated in Punjabi

وَمِنْ آبَائِهِمْ وَذُرِّيَّاتِهِمْ وَإِخْوَانِهِمْ ۖ وَاجْتَبَيْنَاهُمْ وَهَدَيْنَاهُمْ إِلَىٰ صِرَاطٍ مُسْتَقِيمٍ
ਅਤੇ ਉਨ੍ਹਾਂ ਦੇ ਵੱਡਿਆਂ, ਉਨ੍ਹਾਂ ਦੀਆਂ ਔਲਾਦਾਂ ਅਤੇ ਉਨ੍ਹਾਂ ਦੇ ਭਰਾਵਾਂ ਵਿਚੋਂ ਵੀ ਉਨ੍ਹਾਂ ਨੂੰ ਅਸੀਂ ਚੁਣ ਲਿਆ ਅਤੇ ਸਿੱਧੇ ਰਾਹ ਵੱਲ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ।
ذَٰلِكَ هُدَى اللَّهِ يَهْدِي بِهِ مَنْ يَشَاءُ مِنْ عِبَادِهِ ۚ وَلَوْ أَشْرَكُوا لَحَبِطَ عَنْهُمْ مَا كَانُوا يَعْمَلُونَ
ਇਹ ਅੱਲਾਹ ਦਾ ਬਖਸ਼ਿਆ ਹੋਇਆ ਹੈ। ਉਹ ਇਸ ਵਿਚੋਂ ਆਪਣੇ ਬੰਦਿਆਂ ਦਾ ਮਾਰਗ ਦਰਸ਼ਨ ਕਰਦਾ ਹੈ ਜਿਸ ਨੂੰ ਚਾਹੁੰਦਾ ਹੈ। ਅਤੇ ਜੇਕਰ ਉਹ ਅੱਲਾਹ ਦਾ ਸ਼ਰੀਕ ਠਹਿਰਾਉਂਦੇ ਤਾਂ ਜੋ ਕੁਝ ਉਨ੍ਹਾਂ ਨੇ ਕੀਤਾ ਉਹ ਨਸ਼ਟ ਹੋ ਜਾਂਦਾ।
أُولَٰئِكَ الَّذِينَ آتَيْنَاهُمُ الْكِتَابَ وَالْحُكْمَ وَالنُّبُوَّةَ ۚ فَإِنْ يَكْفُرْ بِهَا هَٰؤُلَاءِ فَقَدْ وَكَّلْنَا بِهَا قَوْمًا لَيْسُوا بِهَا بِكَافِرِينَ
ਇਹੀ ਲੋਕ ਹਨ ਜਿਨ੍ਹਾਂ ਨੂੰ ਅਸੀ’ ਕਿਤਾਬ ਅਤੇ ਹਿਕਮਤ (ਬਿਬੇਕ) ਅਤੇ ਪੈਗ਼ੰਬਰੀ ਪ੍ਰਦਾਨ ਕੀਤੀ। ਇਸ ਲਈ ਜੇਕਰ ਮੱਕੇ ਵਾਲੇ ਇਸ ਨੂੰ ਝੁਠਲਾ ਦੇਣ ਤਾਂ ਅਸੀਂ ਇਸ ਲਈ ਅਜਿਹੇ ਲੋਕ ਨਿਯੁਕਤ ਕਰ ਦਿੱਤੇ ਹਨ ਜਿਹੜੇ ਇਸ ਤੋਂ ਇਨਕਾਰੀ ਨਹੀਂ।
أُولَٰئِكَ الَّذِينَ هَدَى اللَّهُ ۖ فَبِهُدَاهُمُ اقْتَدِهْ ۗ قُلْ لَا أَسْأَلُكُمْ عَلَيْهِ أَجْرًا ۖ إِنْ هُوَ إِلَّا ذِكْرَىٰ لِلْعَالَمِينَ
ਇਹ ਲੋਕ ਹੀ’ ਹਨ ਜਿਨ੍ਹਾਂ ਨੂੰ ਅੱਲਾਹ ਨੇ ਮਾਰਗ ਦਰਸ਼ਨ ਬਖਸ਼ਿਆ ਤਾਂ ਤੁਸੀਂ ਵੀ ਉਨ੍ਹਾਂ ਦੇ ਰਾਹ ਉੱਪਰ ਚੱਲੋ। ਆਖ ਦਿਉ ਕਿ ਮੈਂ ਤੁਹਾਡੇ ਕੋਲੋ (ਕੁਰਆਨ ਦਾ) ਬਦਲਾ ਨਹੀਂ ਮੰਗਦਾ। ਇਹ ਤਾਂ ਇੱਕ ਨਸੀਹਤ ਹੈ ਸਾਰੇ ਸੰਸਾਰ ਦੇ ਲੋਕਾਂ ਲਈ ਹੈ।
وَمَا قَدَرُوا اللَّهَ حَقَّ قَدْرِهِ إِذْ قَالُوا مَا أَنْزَلَ اللَّهُ عَلَىٰ بَشَرٍ مِنْ شَيْءٍ ۗ قُلْ مَنْ أَنْزَلَ الْكِتَابَ الَّذِي جَاءَ بِهِ مُوسَىٰ نُورًا وَهُدًى لِلنَّاسِ ۖ تَجْعَلُونَهُ قَرَاطِيسَ تُبْدُونَهَا وَتُخْفُونَ كَثِيرًا ۖ وَعُلِّمْتُمْ مَا لَمْ تَعْلَمُوا أَنْتُمْ وَلَا آبَاؤُكُمْ ۖ قُلِ اللَّهُ ۖ ثُمَّ ذَرْهُمْ فِي خَوْضِهِمْ يَلْعَبُونَ
ਅਤੇ ਉਨ੍ਹਾਂ ਨੇ ਅੱਲਾਹ ਦਾ ਬਹੁਤ ਗਲਤ ਅਨੁਮਾਨ ਲਗਾਇਆ ਜਦੋਂ ਉਨ੍ਹਾਂ ਨੇ ਕਿਹਾ ਕਿ ਅੱਲਾਹ ਨੇ ਕਿਸੇ ਬੰਦੇ ਉੱਪਰ ਕੋਈ ਚੀਜ਼ ਨਹੀਂ ਉਤਾਰੀ। ਆਖੋ, ਕਿ ਉਹ ਕਿਤਾਬ ਕਿਸ ਨੇ ਉਤਾਰੀ ਸੀ ਜਿਸ ਨੂੰ ਮੂਸਾ ਲੈ ਕੇ ਆਏ ਸੀ, ਉਹ ਪ੍ਰਕਾਸ਼ਮਈ ਸੀ ਅਤੇ ਲੋਕਾਂ ਲਈ ਰਾਹ ਦਸੇਰੀ ਸੀ। ਜਿਸ ਨੂੰ ਤੁਸੀਂ ਟੁਕੜੇ ਟੁਕੜੇ ਕਰ ਰੱਖਿਆ ਹੈ। ਕੁਝ ਨੂੰ ਪ੍ਰਗਟ ਕਰ ਦਿੰਦੇ ਹੋ ਅਤੇ ਬਹੁਤਾ ਕੁਝ ਛੁਪਾ ਜਾਂਦੇ ਹੋ। ਅਤੇ ਤੁਹਾਨੂੰ ਉਹ ਗੱਲਾਂ ਸਿਖਾਈਆਂ ਜਿਨ੍ਹਾਂ ਨੂੰ ਨਾ ਤੁਸੀਂ ਜਾਣਦੇ ਸੀ ਨਾਂ ਤੁਹਾਡੇ ਬਾਪ ਦਾਦੇ। ਆਖੋ, ਕਿ ਅੱਲਾਹ ਦਾ ਉਤਾਰਿਆ ਹੋਇਆ ਹੈ। ਫਿਰ ਉਨ੍ਹਾਂ ਨੂੰ ਛੱਡ ਦਿਉ ਤਾਂ ਕਿ ਉਹ ਆਪਣੀ ਬੇਹੁਦਾ ਬਕਵਾਸ ਵਿਚ ਖੇਡਦੇ ਰਹਿਣ।

Choose other languages: