Quran Apps in many lanuages:

Surah Al-Anaam Ayahs #165 Translated in Punjabi

قُلْ إِنَّنِي هَدَانِي رَبِّي إِلَىٰ صِرَاطٍ مُسْتَقِيمٍ دِينًا قِيَمًا مِلَّةَ إِبْرَاهِيمَ حَنِيفًا ۚ وَمَا كَانَ مِنَ الْمُشْرِكِينَ
ਆਖੋ, ਕਿ ਸੈਨੂੰ ਮੇਰੇ ਰੱਬ ਨੇ ਸਿੱਧਾ ਰਸਤਾ ਦੱਸ ਦਿੱਤਾ ਹੈ, ਸਹੀ ਧਰਮ ਇਬਰਾਹੀਮ ਦੇ ਪੰਥ (ਸੰਪਰਦਾ) ਦਾ ਹੈ। ਜਿਹੜੇ ਇੱਕ ਅੱਲਾਹ ਵਲੋਂ ਸਨ, ਸ਼ਿਰਕ ਕਰਨ ਵਾਲਿਆਂ ਵਿਚੋਂ ਨਹੀਂ ਸਨ।
قُلْ إِنَّ صَلَاتِي وَنُسُكِي وَمَحْيَايَ وَمَمَاتِي لِلَّهِ رَبِّ الْعَالَمِينَ
ਆਖੋ, ਮੇਰੀ ਨਮਾਜ਼, ਮੇਰੀ ਕੁਰਬਾਨੀ, ਮੇਰਾ ਜਿਉਣਾ, ਮੇਰਾ ਮਰਨਾ ਸਿਰਫ਼ ਅੱਲਾਹ ਲਈ ਹੈ, ਜੋ ਸਾਰੇ ਸੰਸਾਰ ਦਾ ਪਾਲਣਹਾਰ ਹੈ।
لَا شَرِيكَ لَهُ ۖ وَبِذَٰلِكَ أُمِرْتُ وَأَنَا أَوَّلُ الْمُسْلِمِينَ
ਕੋਈ ਉਸ ਦਾ ਸ਼ਰੀਕ ਨਹੀਂ ਅਤੇ ਮੈਨੂੰ ਇਸ ਦਾ ਹੀ ਹੁਕਮ ਮਿਲਿਆ ਹੈ ਅਤੇ ਮੈਂ ਸਭ ਤੋਂ ਪਹਿਲਾ ਆਗਿਆਕਾਰੀ ਹਾਂ।
قُلْ أَغَيْرَ اللَّهِ أَبْغِي رَبًّا وَهُوَ رَبُّ كُلِّ شَيْءٍ ۚ وَلَا تَكْسِبُ كُلُّ نَفْسٍ إِلَّا عَلَيْهَا ۚ وَلَا تَزِرُ وَازِرَةٌ وِزْرَ أُخْرَىٰ ۚ ثُمَّ إِلَىٰ رَبِّكُمْ مَرْجِعُكُمْ فَيُنَبِّئُكُمْ بِمَا كُنْتُمْ فِيهِ تَخْتَلِفُونَ
ਆਖੋ, ਕੀ ਮੈਂ ਅੱਲਾਹ ਤੋਂ ਬਿਨ੍ਹਾਂ ਕਿਸੇ ਹੋਰ ਰੱਬ ਦੀ ਤਲਾਸ਼ ਕਰਾਂ?ਜਦੋਂ ਕਿ ਉਹੀ ਸਭ ਦਾ ਰੱਬ ਹੈ। ਜਿਹੜਾ ਬੰਦਾ ਵੀ ਕੋਈ ਕਮਾਈ ਕਰਦਾ ਹੈ ਉਹ ਉਸੇ ਤੇ ਹੀ ਰਹਿੰਦਾ ਹੈ। ਕੋਈ ਹੋਰ ਬੋਝ ਜ਼ੁੱਕਣ ਵਾਲਾ ਕਿਸੇ ਦੂਸਰੇ ਦਾ ਬੋਝ ਨਹੀਂ’ ਜ਼ੁੱਕੇਗਾ। ਫਿਰ ਤੁਹਾਡੇ ਰੱਬ ਵੱਲ ਹੀ ਤੁਹਾਡੀ ਵਾਪਸੀ ਹੈ। ਇਸ ਲਈ ਉਹ ਤੁਹਾਨੂੰ ਦੱਸ ਦੇਵੇਗਾ ਉਸ ਵਸਤੂ ਬਾਰੇ ਜਿਸ ਲਈ ਤੁਸੀਂ ਮੱਤਭੇਦ ਕਰਦੇ ਸੀ।
وَهُوَ الَّذِي جَعَلَكُمْ خَلَائِفَ الْأَرْضِ وَرَفَعَ بَعْضَكُمْ فَوْقَ بَعْضٍ دَرَجَاتٍ لِيَبْلُوَكُمْ فِي مَا آتَاكُمْ ۗ إِنَّ رَبَّكَ سَرِيعُ الْعِقَابِ وَإِنَّهُ لَغَفُورٌ رَحِيمٌ
ਅਤੇ ਉਹ ਹੀ ਹੈ ਜਿਸ ਨੇ ਤੁਹਾਨੂੰ ਧਰਤੀ ਉੱਪਰ ਇੱਕ ਦੂਸਰੇ ਦਾ ਵਾਰਿਸ ਬਣਾਇਆ ਅਤੇ ਤੁਹਾਡੇ ਵਿਚੋਂ ਇੱਕ ਦੀ ਇੱਜ਼ਤ ਦੂਸਰੇ ਦੀ ਤੁਲਨਾ ਵਿਚ ਉੱਚੀ ਕੀਤੀ। ਤਾਂ ਕਿ ਉਸ ਨੇ ਜੋਂ ਤੁਹਾਨੂੰ ਬਖਸ਼ਿਆ ਹੈ ਉਸ ਨਾਲ ਤੁਹਾਡਾ ਇਮਤਿਹਾਨ ਲਵੇ। ਤੁਹਾਡਾ ਰੱਬ ਜਲਦੀ ਸਜ਼ਾ ਦੇਣ ਵਾਲਾ ਹੈ ਅਤੇ ਬੇਸ਼ੱਕ ਉਹ ਖਿਮਾ ਕਰਨ ਵਾਲਾ ਅਤੇ ਰਹਿਮਤ ਵਾਲਾ ਹੈ।

Choose other languages: