Quran Apps in many lanuages:

Surah Al-Anaam Ayahs #162 Translated in Punjabi

هَلْ يَنْظُرُونَ إِلَّا أَنْ تَأْتِيَهُمُ الْمَلَائِكَةُ أَوْ يَأْتِيَ رَبُّكَ أَوْ يَأْتِيَ بَعْضُ آيَاتِ رَبِّكَ ۗ يَوْمَ يَأْتِي بَعْضُ آيَاتِ رَبِّكَ لَا يَنْفَعُ نَفْسًا إِيمَانُهَا لَمْ تَكُنْ آمَنَتْ مِنْ قَبْلُ أَوْ كَسَبَتْ فِي إِيمَانِهَا خَيْرًا ۗ قُلِ انْتَظِرُوا إِنَّا مُنْتَظِرُونَ
ਇਹ ਲੋਕ ਕੀ ਇਸ ਦੀ ਉਡੀਕ ਵਿਚ ਹਨ, ਕਿ ਇਨ੍ਹਾਂ ਦੇ ਕੋਲ ਫ਼ਰਿਸ਼ਤੇ ਆਉਣ ਜਾਂ ਤੁਹਾਡਾ ਰੱਬ ਆਵੇ ਜਾਂ ਤੁਹਾਡੇ ਰੱਬ ਦੀਆਂ ਨਿਸ਼ਾਨੀਆਂ ਵਿਚੋਂ ਕੋਈ ਨਿਸ਼ਾਨੀ ਪ੍ਰਗਟ ਹੋਵੇ। ਜਿਸ ਦਿਨ ਤੁਹਾਡੇ ਰੱਬ ਦੀਆਂ ਨਿਸ਼ਾਨੀਆਂ ਵਿਚੋਂ ਕੋਈ ਨਿਸ਼ਾਨੀ ਆ ਜਾਵੇਗੀ ਤਾਂ ਕਿਸੇ ਬੰਦੇ ਨੂੰ ਉਸ ਦਾ ਵਿਸ਼ਵਾਸ ਲਾਭ ਨਹੀਂ’ ਦੇਵੇਗਾ। ਜਿਹੜਾ ਪਹਿਲਾਂ ਵਿਸ਼ਵਾਸ਼ ਨਾ ਕਰ ਚੁੱਕਿਆ ਹੋਵੇ ਜਾਂ ਆਪਣੇ ਵਿਸ਼ਵਾਸ਼ ਵਿਚ ਕੂਝ ਨੇਕੀ ਨਾ ਕੀਤੀ ਹੋਵੇ। ਆਖੋ, ਤੁਸੀ’ ਵੀ ਉਡੀਕ ਕਰੋ, ਅਸੀਂ ਵੀ ਉਡੀਕ ਕਰ ਰਹੇ ਹਾਂ।
إِنَّ الَّذِينَ فَرَّقُوا دِينَهُمْ وَكَانُوا شِيَعًا لَسْتَ مِنْهُمْ فِي شَيْءٍ ۚ إِنَّمَا أَمْرُهُمْ إِلَى اللَّهِ ثُمَّ يُنَبِّئُهُمْ بِمَا كَانُوا يَفْعَلُونَ
ਦਰਅਸਲ, ਜਿਨ੍ਹਾਂ ਨੇ ਆਪਣੇ ਧਰਮ ਨੂੰ ਵੰਡਿਆ ਹੋਇਆ ਹੈ ਅਤੇ ਸੰਪਰਦਾਵਾਂ ਹੋ ਗਈਆਂ ਹਨ - ਤੁਸੀਂ, [ਹੇ ਮੁਹੰਮਦ], ਉਨ੍ਹਾਂ ਨਾਲ ਕਿਸੇ ਵੀ ਚੀਜ਼ ਨਾਲ ਜੁੜੇ ਨਹੀਂ ਹੋ। ਉਨ੍ਹਾਂ ਦਾ ਕੰਮ ਅੱਲ੍ਹਾ ਦੇ ਲਈ ਸਿਰਫ [ਬਚਿਆ] ਹੈ; ਫਿਰ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਬਾਰੇ ਦੱਸ ਦੇਵੇਗਾ ਕਰੋ
مَنْ جَاءَ بِالْحَسَنَةِ فَلَهُ عَشْرُ أَمْثَالِهَا ۖ وَمَنْ جَاءَ بِالسَّيِّئَةِ فَلَا يُجْزَىٰ إِلَّا مِثْلَهَا وَهُمْ لَا يُظْلَمُونَ
ਜਿਹੜਾ ਬੰਦਾ ਨੇਕੀ ਲੈ ਕੇ ਆਵੇਗਾ ਤਾਂ ਉਸ ਲਈ’ ਉਸ ਨੇਕੀ ਦਾ ਦਸ ਗੁਣਾਂ (ਫਲ) ਹੈ। ਅਤੇ ਜਿਹੜਾ ਵਿਅਕਤੀ ਬੁਰਾਈ ਲੈ ਕੇ ਆਵੇਗਾ ਤਾਂ ਉਸ ਨੂੰ ਉਸ ਦੇ ਬਰਾਬਰ ਬੂਰਾ ਫ਼ਲ ਮਿਲੇਗਾ, ਅਤੇ ਉਨ੍ਹਾਂ ਉੱਪਰ ਜ਼ੁਲਮ ਨਹੀਂ ਕੀਤਾ ਜਾਵੇਗਾ।
قُلْ إِنَّنِي هَدَانِي رَبِّي إِلَىٰ صِرَاطٍ مُسْتَقِيمٍ دِينًا قِيَمًا مِلَّةَ إِبْرَاهِيمَ حَنِيفًا ۚ وَمَا كَانَ مِنَ الْمُشْرِكِينَ
ਆਖੋ, ਕਿ ਸੈਨੂੰ ਮੇਰੇ ਰੱਬ ਨੇ ਸਿੱਧਾ ਰਸਤਾ ਦੱਸ ਦਿੱਤਾ ਹੈ, ਸਹੀ ਧਰਮ ਇਬਰਾਹੀਮ ਦੇ ਪੰਥ (ਸੰਪਰਦਾ) ਦਾ ਹੈ। ਜਿਹੜੇ ਇੱਕ ਅੱਲਾਹ ਵਲੋਂ ਸਨ, ਸ਼ਿਰਕ ਕਰਨ ਵਾਲਿਆਂ ਵਿਚੋਂ ਨਹੀਂ ਸਨ।
قُلْ إِنَّ صَلَاتِي وَنُسُكِي وَمَحْيَايَ وَمَمَاتِي لِلَّهِ رَبِّ الْعَالَمِينَ
ਆਖੋ, ਮੇਰੀ ਨਮਾਜ਼, ਮੇਰੀ ਕੁਰਬਾਨੀ, ਮੇਰਾ ਜਿਉਣਾ, ਮੇਰਾ ਮਰਨਾ ਸਿਰਫ਼ ਅੱਲਾਹ ਲਈ ਹੈ, ਜੋ ਸਾਰੇ ਸੰਸਾਰ ਦਾ ਪਾਲਣਹਾਰ ਹੈ।

Choose other languages: