Quran Apps in many lanuages:

Surah Al-Anaam Ayahs #128 Translated in Punjabi

وَإِذَا جَاءَتْهُمْ آيَةٌ قَالُوا لَنْ نُؤْمِنَ حَتَّىٰ نُؤْتَىٰ مِثْلَ مَا أُوتِيَ رُسُلُ اللَّهِ ۘ اللَّهُ أَعْلَمُ حَيْثُ يَجْعَلُ رِسَالَتَهُ ۗ سَيُصِيبُ الَّذِينَ أَجْرَمُوا صَغَارٌ عِنْدَ اللَّهِ وَعَذَابٌ شَدِيدٌ بِمَا كَانُوا يَمْكُرُونَ
ਅਤੇ ਜਦੋਂ’ ਉਨ੍ਹਾਂ ਕੋਲ ਕੋਈ ਆਇਤ ਆਉਂਦੀ ਹੈ ਤਾਂ ਉਹ ਆਖਦੇ ਹਨ, ਕਿ ਅਸੀਂ ਉਨ੍ਹਾਂ ਚਿਰ ਕਦੇ ਵੀ ਨਹੀਂ ਮੰਨਾਂਗੇ ਜਿਨ੍ਹਾਂ ਚਿਰ ਸਾਨੂੰ ਉਹੀ ਨਾ ਦਿੱਤਾ ਜਾਵੇ ਜਿਹੜਾ ਅੱਲਾਹ ਦੇ ਪੈਰੰਬਰਾਂ ਨੂੰ ਦਿੱਤਾ ਗਿਆ ਹੈ। ਅੱਲਾਹ ਹੀ ਬਿਹਤਰ ਜਾਣਦਾ ਹੈ ਕਿ ਉਹ ਆਪਣੀ ਹੈਗ਼ੰਬਰੀ ਕਿਸ ਨੂੰ ਬਖਸ਼ੇ। ਜਿਹੜੇ ਲੋਕ ਗੁਨਾਹਗ਼ਾਰ ਹਨ ਜ਼ਰੂਰ ਉਨ੍ਹਾਂ ਨੂੰ ਅੱਲਾਹ ਕੋਲੋਂ ਅਪਮਾਨਿਤ ਹੋਣਾ ਪਵੇਗਾ ਅਤੇ ਕਠੋਰ ਸਜ਼ਾ ਵੀ ਮਿਲੇਗੀ ਇਸ ਕਾਰਨ ਇਹ ਮੱਕਾਰੀਆਂ ਰੱਚਦੇ ਸਨ।
فَمَنْ يُرِدِ اللَّهُ أَنْ يَهْدِيَهُ يَشْرَحْ صَدْرَهُ لِلْإِسْلَامِ ۖ وَمَنْ يُرِدْ أَنْ يُضِلَّهُ يَجْعَلْ صَدْرَهُ ضَيِّقًا حَرَجًا كَأَنَّمَا يَصَّعَّدُ فِي السَّمَاءِ ۚ كَذَٰلِكَ يَجْعَلُ اللَّهُ الرِّجْسَ عَلَى الَّذِينَ لَا يُؤْمِنُونَ
ਅੱਲਾਹ ਜਿਸ ਨੂੰ ਚਾਹੁੰਦਾ ਹੈ ਮਾਰਗ ਦਰਸ਼ਨ ਕਰਨਾ ਤਾਂ ਉਸ ਦਾ ਦਿਲ ਇਸਲਾਮ ਲਈ ਖੋਲ੍ਹ ਦਿੰਦਾ ਹੈ। ਅਤੇ ਜਿਸ ਨੂੰ ਕੁਰਾਹੇ ਪਾਉਣਾ ਚਾਹੁੰਦਾ ਹੈ ਤਾਂ ਉਸ ਵੇ ਦਿਲ ਨੂੰ ਤੰਗ ਕਰ ਦਿੰਦਾ ਹੈ ਜਿਵੇਂ ਉਸ ਨੂੰ ਆਕਾਸ਼ ਵਿਚ ਚੜ੍ਹਨਾ ਹੈ ਰਿਹਾ ਹੋਵੇ। ਇਸ ਤਰ੍ਹਾਂ ਅੱਲਾਹ ਉਨ੍ਹਾਂ ਲੋਕਾਂ ਦੇ ਦਿਲਾਂ ਵਿਚ ਗੰਦਗੀ ਭਰ ਦਿੰਦਾ ਹੈ, ਜਿਹੜੇ ਈਮਾਨ ਨਹੀਂ ਲਿਆਉਂਦੇ।
وَهَٰذَا صِرَاطُ رَبِّكَ مُسْتَقِيمًا ۗ قَدْ فَصَّلْنَا الْآيَاتِ لِقَوْمٍ يَذَّكَّرُونَ
ਅਤੇ ਇਹ ਹੀ ਤੁਹਾੜੇ ਰੱਬ ਵੱਲੋਂ ਸਿੱਧਾ ਰਾਹ ਹੈ। ਅਸੀਂ ਚਿੰਤਨ ਕਰਨ ਵਾਲਿਆਂ ਲਈ ਆਇਤਾਂ ਖੌਲ੍ਹ ਦਿੱਤੀਆਂ ਹਨ।
لَهُمْ دَارُ السَّلَامِ عِنْدَ رَبِّهِمْ ۖ وَهُوَ وَلِيُّهُمْ بِمَا كَانُوا يَعْمَلُونَ
ਉਨ੍ਹਾਂ ਦੇ ਰੱਬ ਦੇ ਕੋਲ ਉਨ੍ਹਾਂ ਲਈ ਸ਼ਾਂਤੀ ਦਾ ਟਿਕਾਣਾ ਹੈ ਅਤੇ ਉਹ ਉਨ੍ਹਾਂ ਦਾ ਸਾਥੀ ਹੈ ਉਨ੍ਹਾਂ ਕੰਮਾਂ ਲਈ ਜਿਹੜੇ ਉਹ ਕਰਦੇ ਰਹੇ ਹਨ।
وَيَوْمَ يَحْشُرُهُمْ جَمِيعًا يَا مَعْشَرَ الْجِنِّ قَدِ اسْتَكْثَرْتُمْ مِنَ الْإِنْسِ ۖ وَقَالَ أَوْلِيَاؤُهُمْ مِنَ الْإِنْسِ رَبَّنَا اسْتَمْتَعَ بَعْضُنَا بِبَعْضٍ وَبَلَغْنَا أَجَلَنَا الَّذِي أَجَّلْتَ لَنَا ۚ قَالَ النَّارُ مَثْوَاكُمْ خَالِدِينَ فِيهَا إِلَّا مَا شَاءَ اللَّهُ ۗ إِنَّ رَبَّكَ حَكِيمٌ عَلِيمٌ
ਅਤੇ ਜਿਸ ਦਿਨ ਅੱਲਾਹ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ, ਹੇ ਜਿੰਨਾਂ ਦੇ ਝੁੰਡੋ! ਤੁਸੀਂ ਮਨੁੱਖਾਂ ਵਿੱਚੋਂ ਬਹੁਤ ਲੈ ਲਏ। ਅਤੇ ਮਨੁੱਖਾਂ ਵਿਚੋਂ ਉਨ੍ਹਾਂ ਦੇ ਸਾਥੀ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਅਸੀਂ ਇੱਕ ਦੂਜੇ ਨੂੰ ਵਰਤਿਆ ਅਤੇ ਅਸੀਂ ਪਹੁੰਚ ਗਏ ਆਪਣੇ ਉਸ ਵਾਅਦੇ ਤੇ ਜਿਹੜਾ ਤੂੰ ਸਾਡੇ ਲਈ ਨੀਯਤ ਕੀਤਾ ਸੀ। ਅੱਲਾਹ ਆਖੇਗਾ, ਕਿ ਹੁਣ ਤੁਹਾਡਾ ਟਿਕਾਣਾ ਅੱਗ ਹੈ। ਤੁਸੀਂ ਸਦਾ ਹੀ ਇਸ ਅੱਗ ਵਿਚ ਰਹੋਗੇ, ਪਰ ਜੇ ਅੱਲਾਹ ਚਾਹੇ। ਬੇਸ਼ੱਕ ਅੱਲਾਹ ਤੁਹਾਡਾ ਰੱਬ, ਬਿਬੇਕਸ਼ੀਲ ਅਤੇ ਗਿਆਨ ਵਾਲਾ ਹੈ।

Choose other languages: