Quran Apps in many lanuages:

Surah Al-Anaam Ayahs #131 Translated in Punjabi

لَهُمْ دَارُ السَّلَامِ عِنْدَ رَبِّهِمْ ۖ وَهُوَ وَلِيُّهُمْ بِمَا كَانُوا يَعْمَلُونَ
ਉਨ੍ਹਾਂ ਦੇ ਰੱਬ ਦੇ ਕੋਲ ਉਨ੍ਹਾਂ ਲਈ ਸ਼ਾਂਤੀ ਦਾ ਟਿਕਾਣਾ ਹੈ ਅਤੇ ਉਹ ਉਨ੍ਹਾਂ ਦਾ ਸਾਥੀ ਹੈ ਉਨ੍ਹਾਂ ਕੰਮਾਂ ਲਈ ਜਿਹੜੇ ਉਹ ਕਰਦੇ ਰਹੇ ਹਨ।
وَيَوْمَ يَحْشُرُهُمْ جَمِيعًا يَا مَعْشَرَ الْجِنِّ قَدِ اسْتَكْثَرْتُمْ مِنَ الْإِنْسِ ۖ وَقَالَ أَوْلِيَاؤُهُمْ مِنَ الْإِنْسِ رَبَّنَا اسْتَمْتَعَ بَعْضُنَا بِبَعْضٍ وَبَلَغْنَا أَجَلَنَا الَّذِي أَجَّلْتَ لَنَا ۚ قَالَ النَّارُ مَثْوَاكُمْ خَالِدِينَ فِيهَا إِلَّا مَا شَاءَ اللَّهُ ۗ إِنَّ رَبَّكَ حَكِيمٌ عَلِيمٌ
ਅਤੇ ਜਿਸ ਦਿਨ ਅੱਲਾਹ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ, ਹੇ ਜਿੰਨਾਂ ਦੇ ਝੁੰਡੋ! ਤੁਸੀਂ ਮਨੁੱਖਾਂ ਵਿੱਚੋਂ ਬਹੁਤ ਲੈ ਲਏ। ਅਤੇ ਮਨੁੱਖਾਂ ਵਿਚੋਂ ਉਨ੍ਹਾਂ ਦੇ ਸਾਥੀ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਅਸੀਂ ਇੱਕ ਦੂਜੇ ਨੂੰ ਵਰਤਿਆ ਅਤੇ ਅਸੀਂ ਪਹੁੰਚ ਗਏ ਆਪਣੇ ਉਸ ਵਾਅਦੇ ਤੇ ਜਿਹੜਾ ਤੂੰ ਸਾਡੇ ਲਈ ਨੀਯਤ ਕੀਤਾ ਸੀ। ਅੱਲਾਹ ਆਖੇਗਾ, ਕਿ ਹੁਣ ਤੁਹਾਡਾ ਟਿਕਾਣਾ ਅੱਗ ਹੈ। ਤੁਸੀਂ ਸਦਾ ਹੀ ਇਸ ਅੱਗ ਵਿਚ ਰਹੋਗੇ, ਪਰ ਜੇ ਅੱਲਾਹ ਚਾਹੇ। ਬੇਸ਼ੱਕ ਅੱਲਾਹ ਤੁਹਾਡਾ ਰੱਬ, ਬਿਬੇਕਸ਼ੀਲ ਅਤੇ ਗਿਆਨ ਵਾਲਾ ਹੈ।
وَكَذَٰلِكَ نُوَلِّي بَعْضَ الظَّالِمِينَ بَعْضًا بِمَا كَانُوا يَكْسِبُونَ
ਅਤੇ ਇਸ ਤਰ੍ਹਾਂ ਅਸੀਂ ਪਾਪੀਆਂ ਨੂੰ ਇੱਕ ਦੂਸਰੇ ਦੇ ਨਾਲ ਮਿਲਾ ਦੇਵਾਂਗੇ, ਉਨ੍ਹਾਂ ਕਰਮਾਂ ਦੇ ਕਾਰਨ ਜਿਹੜੇ ਉਹ ਕਰਦੇ ਰਹੇ ਹਨ।
يَا مَعْشَرَ الْجِنِّ وَالْإِنْسِ أَلَمْ يَأْتِكُمْ رُسُلٌ مِنْكُمْ يَقُصُّونَ عَلَيْكُمْ آيَاتِي وَيُنْذِرُونَكُمْ لِقَاءَ يَوْمِكُمْ هَٰذَا ۚ قَالُوا شَهِدْنَا عَلَىٰ أَنْفُسِنَا ۖ وَغَرَّتْهُمُ الْحَيَاةُ الدُّنْيَا وَشَهِدُوا عَلَىٰ أَنْفُسِهِمْ أَنَّهُمْ كَانُوا كَافِرِينَ
ਹੇ ਜਿੰਨੇਂ ਅਤੇ ਇਨਸਾਨਾਂ ਦੇ ਝੁੰਡੋ! ਕੀ ਤੁਹਾਡੇ ਕੋਲ ਤੁਹਾਡੇ ਵਿਚੋਂ ਹੀ ਪੈਗੰਬਰ ਨਹੀਂ ਆਏ ਜਿਹੜੇ ਤੁਹਾਨੂੰ ਮੇਰੀਆਂ ਆਇਤਾਂ ਸੁਣਾਉਂਦੇ ਸੀ ਅਤੇ ਤੁਹਾਨੂੰ ਉਸ ਦਿਨ ਦੇ ਆਉਣ ਤੋਂ ਡਰਾਉਂਦੇ ਸੀ। ਉਹ ਕਹਿਣਗੇ ਕਿ ਅਸੀਂ ਖੁਦ ਆਪਣੇ ਵਿਰੁੱਧ ਗਵਾਹ ਹਾਂ। ਅਤੇ ਉਨ੍ਹਾਂ ਨੂੰ ਸੰਸਾਰੀ ਜੀਵਨ ਨੇ ਧੋਖੇ ਵਿਚ ਪਾ ਰੱਖਿਆ। ਅਤੇ ਉਹ ਆਪਣੇ ਹੀ ਵਿਰੁੱਧ ਖ਼ੂਦ ਗਵਾਹੀ ਦੇਣਗੇ ਕਿ ਅਸੀਂ ਇਨਕਾਰੀ ਸੀ।
ذَٰلِكَ أَنْ لَمْ يَكُنْ رَبُّكَ مُهْلِكَ الْقُرَىٰ بِظُلْمٍ وَأَهْلُهَا غَافِلُونَ
ਇਹ ਇਸ ਕਾਰਨ ਕਿ ਤੁਹਾਡਾ ਰੱਬ ਬਸਤੀਆਂ ਨੂੰ ਉਨ੍ਹਾਂ ਦੇ ਜ਼ੁਲਮਾਂ ਲਈ ਇਸ ਹਾਲਤ ਵਿਚ ਨਸ਼ਟ ਕਰਨ ਵਾਲਾ ਨਹੀਂ ਕਿ ਉਥੋਂ ਦੇ ਲੋਕ ਅਨਜਾਣ ਹੋਣ।

Choose other languages: