Quran Apps in many lanuages:

Surah Al-Ahzab Ayahs #24 Translated in Punjabi

يَحْسَبُونَ الْأَحْزَابَ لَمْ يَذْهَبُوا ۖ وَإِنْ يَأْتِ الْأَحْزَابُ يَوَدُّوا لَوْ أَنَّهُمْ بَادُونَ فِي الْأَعْرَابِ يَسْأَلُونَ عَنْ أَنْبَائِكُمْ ۖ وَلَوْ كَانُوا فِيكُمْ مَا قَاتَلُوا إِلَّا قَلِيلًا
ਉਹ ਸਮਝਦੇ ਹਨ ਕਿ ਫੌਜਾਂ ਅਜੇ ਗਈਆਂ ਨਹੀਂ ਹਨ। ਅਤੇ ਜੇਕਰ ਫੌਜਾਂ ਆ ਜਾਣ ਤਾਂ ਇਹ ਲੋਕ ਇਹ ਹੀ ਪਸੰਦ ਕਰਨਗੇ ਕਿ ਉਹ ਬਦੂਆਂ ਦੇ ਨਾਲ ਪਿੰਡ ਵਿਚ ਹੋਣ। ਤੁਹਾਡੀਆਂ ਖਬਰਾਂ ਪੁੱਛਦੇ ਰਹਿਣ ਅਤੇ ਜੇਕਰ ਉਹ ਤੁਹਾਡੇ ਨਾਲ ਹੁੰਦੇ ਤਾਂ ਲੜਾਈ ਵਿਚ ਘੱਟ ਹਿੱਸਾ ਲੈਂਦੇ।
لَقَدْ كَانَ لَكُمْ فِي رَسُولِ اللَّهِ أُسْوَةٌ حَسَنَةٌ لِمَنْ كَانَ يَرْجُو اللَّهَ وَالْيَوْمَ الْآخِرَ وَذَكَرَ اللَّهَ كَثِيرًا
ਤੁਹਾਡੇ ਲਈ ਅੱਲਾਹ ਦੇ ਰਸੂਲ ਵਿਚ ਉਸ ਬੰਦੇ ਲਈ ਉਤਮ ਆਦਰਸ਼ ਸੀ। ਜਿਹੜਾ ਅੱਲਾਹ ਅਤੇ ਪ੍ਰਲੋਕ ਦੇ ਦਿਨ ਦਾ ਆਸਵੰਦ ਹੋਵੇ। ਅਤੇ ਵੱਧ ਤੋਂ ਵੱਧ ਅੱਲਾਹ ਨੂੰ ਯਾਦ ਕਰੇ।
وَلَمَّا رَأَى الْمُؤْمِنُونَ الْأَحْزَابَ قَالُوا هَٰذَا مَا وَعَدَنَا اللَّهُ وَرَسُولُهُ وَصَدَقَ اللَّهُ وَرَسُولُهُ ۚ وَمَا زَادَهُمْ إِلَّا إِيمَانًا وَتَسْلِيمًا
ਅਤੇ ਜਦੋਂ ਈਮਾਨ ਵਾਲਿਆਂ ਨੇ ਫੌਜਾਂ ਨੂੰ ਦੇਖਿਆ, ਉਹ ਕਹਿਣ ਲੱਗੇ ਕਿ ਇਹ ਉਹ ਹੀ ਹੈ, ਜਿਸ ਦਾ ਅੱਲਾਹ ਅਤੇ ਉਸ ਦੇ ਰਸੂਲ ਨੇ ਸਾਡੇ ਨਾਲ ਵਾਅਦਾ ਕੀਤਾ ਸੀ। ਅਤੇ ਅੱਲਾਹ ਅਤੇ ਉਸ ਦੇ ਰਸੂਲ ਨੇ ਸੱਚ ਆਖਿਆ। ਅਤੇ ਉਸ ਨੇ ਉਨ੍ਹਾਂ ਦੇ ਈਮਾਨ ਅਤੇ ਆਗਿਆ ਪਾਲਣ ਵਿਚ ਵਾਧਾ ਕਰ ਦਿੱਤਾ।
مِنَ الْمُؤْمِنِينَ رِجَالٌ صَدَقُوا مَا عَاهَدُوا اللَّهَ عَلَيْهِ ۖ فَمِنْهُمْ مَنْ قَضَىٰ نَحْبَهُ وَمِنْهُمْ مَنْ يَنْتَظِرُ ۖ وَمَا بَدَّلُوا تَبْدِيلًا
ਈਮਾਨ ਵਾਲਿਆਂ ਵਿਚ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੇ ਅੱਲਾਹ ਨਾਲ ਕੀਤੀ ਹੋਏ ਵਾਅਦੇ ਨੂੰ ਪੂਰਾ ਕਰ ਦਿਖਾਇਆ। ਸੋ ਉਨ੍ਹਾਂ ਵਿਚੋਂ ਕੋਈ ਆਪਣੀ ਜ਼ਿੰਮੇਵਾਰੀ ਪੂਰੀ ਕਰ ਚੁੱਕਿਆ ਅਤੇ ਕੋਈ ਉਨ੍ਹਾਂ ਵਿਚੋਂ ਉਂਡੀਕ ਵਿਚ ਹੈ। ਅਤੇ ਉਨ੍ਹਾਂ ਨੇ ਭੋਰਾ ਭਰ ਵੀ ਤਬਦੀਲੀ ਨਹੀਂ _ਕੀਤੀ।
لِيَجْزِيَ اللَّهُ الصَّادِقِينَ بِصِدْقِهِمْ وَيُعَذِّبَ الْمُنَافِقِينَ إِنْ شَاءَ أَوْ يَتُوبَ عَلَيْهِمْ ۚ إِنَّ اللَّهَ كَانَ غَفُورًا رَحِيمًا
ਤਾਂ ਕਿ ਅੱਲਾਹ ਸੱਚਿਆਂ ਨੂੰ ਉਨ੍ਹਾਂ ਦੀ ਸਚਾਈ ਦਾ ਫ਼ਲ ਦੇਵੇ ਅਤੇ ਜੇਕਰ ਚਾਹੇ ਧੋਖੇਬਾਜ਼ਾਂ ਨੂੰ ਸਜ਼ਾ ਦੇਵੇ। ਜਾਂ ਉਨ੍ਹਾਂ ਦੀ ਤੌਬਾ ਸਵੀਕਾਰ ਕਰੇ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।

Choose other languages: