Quran Apps in many lanuages:

Surah Aal-E-Imran Ayahs #45 Translated in Punjabi

قَالَ رَبِّ اجْعَلْ لِي آيَةً ۖ قَالَ آيَتُكَ أَلَّا تُكَلِّمَ النَّاسَ ثَلَاثَةَ أَيَّامٍ إِلَّا رَمْزًا ۗ وَاذْكُرْ رَبَّكَ كَثِيرًا وَسَبِّحْ بِالْعَشِيِّ وَالْإِبْكَارِ
ਜ਼ਕਰੀਆ ਨੇ ਕਿਹਾ, ਹੇ ਮੇਰੇ ਪਾਲਣਹਾਰ! ਮੇਰੇ ਲਈ ਕੋਈ ਨਿਸ਼ਾਨੀ ਨਿਰਧਾਰਿਤ ਕਰ ਦੇਵੋ, ਕਿਹਾ ਤੁਹਾਡੇ ਲਈ ਨਿਸ਼ਾਨੀ ਇਹ ਹੈ ਕਿ ਤੁਸੀਂ ਤਿੰਨ ਦਿਨ ਤੱਕ ਲੋਕਾਂ ਨਾਲ ਗੱਲ ਨਹੀਂ ਕਰ ਸਕੌਗੇ। ਪਰੰਤੂ ਸੰਕੇਤਾਂ ਦੇ ਰਾਹੀ ਅਤੇ ਆਪਣੇ ਰੱਬ ਨੂੰ ਵੱਧ ਤੋਂ ਵੱਧ ਯਾਦ ਕਰਦੇ ਰਹੋ, ਸ਼ਾਮ ਅਤੇ ਸਵੇਰ ਉਸ ਦੀ ਸਿਫ਼ਤ ਕਰੋਂ।
وَإِذْ قَالَتِ الْمَلَائِكَةُ يَا مَرْيَمُ إِنَّ اللَّهَ اصْطَفَاكِ وَطَهَّرَكِ وَاصْطَفَاكِ عَلَىٰ نِسَاءِ الْعَالَمِينَ
ਅਤੇ ਜਦੋਂ ਫ਼ਰਿਸ਼ਤਿਆਂ ਨੇ ਕਿਹਾ ਹੇ ਮਰੀਅਮ! ਅੱਲਾਹ ਨੇ ਤੈਨੂੰ ਚੁਣਿਆ ਅਤੇ ਤੈਨੂੰ ਪਵਿੱਤਰ ਕੀਤਾ ਅਤੇ ਤੁਹਾਨੂੰ ਪੂਰੇ ਸੰਸਾਰ ਦੀਆਂ ਇਸਤਰੀਆਂ ਦੀ ਤੁਲਨਾ ਵਿਚ ਚੁਣ ਲਿਆ ਹੈ।
يَا مَرْيَمُ اقْنُتِي لِرَبِّكِ وَاسْجُدِي وَارْكَعِي مَعَ الرَّاكِعِينَ
ਹੇ ਮਰੀਅਮ! ਆਪਣੇ ਰੱਬ ਦੀ ਆਗਿਆ ਦਾ ਪਾਲਣ ਕਰੋ ਅਤੇ ਸਿਜਦਾ (ਪ੍ਰਣਾਮ) ਕਰੋ ਅਤੇ ਝੁਕਣ ਵਾਲਿਆਂ ਦੇ ਨਾਲ ਝੂਕੋ।
ذَٰلِكَ مِنْ أَنْبَاءِ الْغَيْبِ نُوحِيهِ إِلَيْكَ ۚ وَمَا كُنْتَ لَدَيْهِمْ إِذْ يُلْقُونَ أَقْلَامَهُمْ أَيُّهُمْ يَكْفُلُ مَرْيَمَ وَمَا كُنْتَ لَدَيْهِمْ إِذْ يَخْتَصِمُونَ
ਇਹ ਗ਼ੈਬ਼ (ਪਰਕੋਸ਼)? ਦੀਆਂ ਖ਼ਬਰਾਂ ਹਨ ਜੋ ਅਸੀਂ’ ਤੁਹਾਨੂੰ ਵਹੀ ਦੇ ਰਾਹੀਂ ਦੇ ਰਹੇ ਹਾਂ ਅਤੇ ਤੁਸੀਂ’ ਉਨ੍ਹਾਂ ਕੋਲ ਮੌਜੂਦ ਨਹੀਂ ਸੀ, ਜਦੋਂ ਉਹ ਆਪਣੇ ਕੁੱਰਾ (ਪਰਚੀ ਪਾਉਂਣਾ) ਸੁੱਟ ਰਹੇ ਸਨ, ਕਿ ਕੌਣ ਮਰੀਅਮ ਦਾ ਪਾਲਣ ਪੋਸ਼ਣ ਕਰੇ ਅਤੇ ਨਾ ਤੁਸੀਂ ਉਸ ਵਖ਼ਤ ਉਨ੍ਹਾਂ ਕੋਲ ਸੀ, ਜਦੋਂ ਉਹ ਆਪਿਸ ਵਿਚ ਲੜ ਰਹੇ ਸਨ।
إِذْ قَالَتِ الْمَلَائِكَةُ يَا مَرْيَمُ إِنَّ اللَّهَ يُبَشِّرُكِ بِكَلِمَةٍ مِنْهُ اسْمُهُ الْمَسِيحُ عِيسَى ابْنُ مَرْيَمَ وَجِيهًا فِي الدُّنْيَا وَالْآخِرَةِ وَمِنَ الْمُقَرَّبِينَ
ਜਦੋਂ ਫ਼ਰਿਸ਼ਿਤਿਆਂ ਨੇ ਕਿਹਾ, ਹੇ ਮਰੀਅਮ! ਅੱਲਾਹ ਤੁਹਾਨੂੰ ਅਪਣੀ ਤਰਫ਼ੋਂ ਇੱਕ ਕਲਮਾ ਦੀ ਖੁਸ਼ਖਬਰੀ ਦਿੰਦਾ ਹੈ। ਉਸ ਦਾ ਨਾਮ ਮਰੀਅਮ ਦਾ ਪੁੱਤਰ ਮਸੀਹ ਹੋਵੇਗਾ। ਉਹ ਸੰਸਾਰ ਅਤੇ ਪ੍ਰਲੋਕ ਵਿਚ ਉਚੇ ਸਥਾਨ ਵਾਲਾ ਹੋਵੇਗਾ ਅਤੇ ਅੱਲਾਹ ਦੇ ਨੇੜੇ ਦੇ ਬੰਦਿਆਂ ਵਿਚੋਂ ਹੋਵੇਗਾ।

Choose other languages: