Quran Apps in many lanuages:

Surah Aal-E-Imran Ayahs #152 Translated in Punjabi

فَآتَاهُمُ اللَّهُ ثَوَابَ الدُّنْيَا وَحُسْنَ ثَوَابِ الْآخِرَةِ ۗ وَاللَّهُ يُحِبُّ الْمُحْسِنِينَ
ਫਿਰ ਅੱਲਾਹ ਨੇ ਉਨਾਂ ਨੂੰ ਦੁਨਿਆਵੀ ਬਦਲਾ ਵੀ ਦਿੱਤਾ ਅਤੇ ਪ੍ਰਲੋਕ ਦਾ ਚੰਗਾ ਬਦਲਾ ਵੀ ਦਿੱਤਾ। ਅੱਲਾਹ ਨੇਕੀ ਕਰਨ ਵਾਲਿਆਂ ਨੂੰ ਮਿੱਤਰ ਬਣਾਉਂਦਾ ਹੈ।
يَا أَيُّهَا الَّذِينَ آمَنُوا إِنْ تُطِيعُوا الَّذِينَ كَفَرُوا يَرُدُّوكُمْ عَلَىٰ أَعْقَابِكُمْ فَتَنْقَلِبُوا خَاسِرِينَ
ਹੇ ਈਮਾਨ ਵਾਲਿਓ! ਜੇਕਰ ਤੁਸੀਂ ਅਵੱਗਿਆਕਾਰੀਆਂ ਦੀ ਗੱਲ ਮੰਨੌਗੇ ਤਾਂ ਉਹ ਤੁਹਾਨੂੰ ਉਲਟੇ ਪੈਰ ਮੌੜ ਦੇਣਗੇ ਫਿਰ ਤੁਸੀਂ ਅਸਫ਼ਲ ਹੋ ਕੇ ਰਹਿ ਜਾਉਗੇ।
بَلِ اللَّهُ مَوْلَاكُمْ ۖ وَهُوَ خَيْرُ النَّاصِرِينَ
ਸਗੋਂ ਅੱਲਾਹ ਤੁਹਾਡਾ ਸਹਾਇਕ ਹੈ ਅਤੇ ਉਹ ਸਭ ਤੋਂ ਚੰਗਾ ਸਹਾਇਕ ਹੈ।
سَنُلْقِي فِي قُلُوبِ الَّذِينَ كَفَرُوا الرُّعْبَ بِمَا أَشْرَكُوا بِاللَّهِ مَا لَمْ يُنَزِّلْ بِهِ سُلْطَانًا ۖ وَمَأْوَاهُمُ النَّارُ ۚ وَبِئْسَ مَثْوَى الظَّالِمِينَ
ਅਸੀਂ ਅਵੱਗਿਆਕਾਰੀਆਂ ਦੇ ਦਿਲਾਂ ਵਿਚ ਤੁਹਾਡਾ ਡਰ ਪਾ ਦਿਆਂਗੇ ਕਿਉਂਕਿ ਉਨ੍ਹਾਂ ਨੇ ਅਜਿਹੀ ਚੀਜ਼ ਨੂੰ ਅੱਲਾਹ ਦਾ ਸਾਂਝੀਦਾਰ ਠਹਿਰਾਇਆ ਜਿਸ ਲਈ ਅੱਲਾਹ ਨੇ ਕੋਈ ਸਨਦ (ਪ੍ਰਮਾਣ)? ਨਹੀਂ ਉਤਾਰਿਆ। ਉਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਇਹ ਅਤਿਆਜ਼ਾਰੀਆਂ ਲਈ ਬਹੁਤ ਬੁਰਾ ਟਿਕਾਣਾ ਹੈ।
وَلَقَدْ صَدَقَكُمُ اللَّهُ وَعْدَهُ إِذْ تَحُسُّونَهُمْ بِإِذْنِهِ ۖ حَتَّىٰ إِذَا فَشِلْتُمْ وَتَنَازَعْتُمْ فِي الْأَمْرِ وَعَصَيْتُمْ مِنْ بَعْدِ مَا أَرَاكُمْ مَا تُحِبُّونَ ۚ مِنْكُمْ مَنْ يُرِيدُ الدُّنْيَا وَمِنْكُمْ مَنْ يُرِيدُ الْآخِرَةَ ۚ ثُمَّ صَرَفَكُمْ عَنْهُمْ لِيَبْتَلِيَكُمْ ۖ وَلَقَدْ عَفَا عَنْكُمْ ۗ وَاللَّهُ ذُو فَضْلٍ عَلَى الْمُؤْمِنِينَ
ਅਤੇ ਅੱਲਾਹ ਨੇ ਤੁਹਾਡੇ ਤੋਂ ਆਪਣੇ ਵਚਨ ਨੂੰ ਸੱਚਾ ਕਰ ਦਿਖਾਇਆ ਜਦੋਂ ਕਿ ਤੁਸੀਂ ਉਨ੍ਹਾਂ ਨੂੰ ਅੱਲਾਹ ਦੇ ਆਦੇਸ਼ ਨਾਲ ਕਤਲ ਕਰ ਰਹੇ ਸੀ। ਇਥੋਂ ਤੱਕ ਕਿ ਜਦੋਂ ਤੁਸੀਂ ਖੁਦ ਕਮਜ਼ੋਰ ਪੈ ਗਏ ਅਤੇ ਤੁਸੀਂ ਮਤਭੇਦ ਕੀਤਾ। ਤੁਸੀਂ ਪੈਗ਼ੰਬਰ ਦੇ ਕਹਿਣ ਉੱਪਰ ਨਾ ਚੱਲੇ ਜਦੋਂ ਕਿ ਅੱਲਾਹ ਨੇ ਤੁਹਾਨੂੰ ਉਹ ਚੀਜ਼ ਦਿਖਾਈ ਜੋ ਕਿ ਤੁਸੀਂ ਚਾਹੁੰਦੇ ਸੀ। ਤੁਹਾਡੇ ਵਿਚੋਂ ਕੁਝ ਲੋਕ ਦੁਨਿਆਵੀ ਐਸ਼ੋ-ਅਰਾਮ ਚਾਹੁੰਦੇ ਸਨ ਅਤੇ ਤੁਹਾਡੇ ਵਿਚੋਂ ਕੂਝ ਪ੍ਰਲੋਕ ਚਾਹੁੰਦੇ ਸਨ। ਫਿਰ ਅੱਲਾਹ ਨੇ ਤੁਹਾਡਾ ਮੌਹ ਉਨ੍ਹਾਂ ਤੋਂ ਮੋੜ ਦਿੱਤਾ ਤਾਂ ਕਿ ਤੁਹਾਡੀ ਪ੍ਰੀਖਿਆ ਲਵੇ। ਅੱਲਾਹ ਨੇ ਤੁਹਾਨੂੰ ਮੁਆਫ਼ ਕਰ ਦਿੱਤਾ। ਅੱਲਾਹ ਈਮਾਨ ਵਾਲਿਆਂ ਦੇ ਪੱਖ ਵਿਚ ਬੜਾ ਰਹਿਮਤ ਵਾਲਾ ਹੈ।

Choose other languages: