Quran Apps in many lanuages:

Surah Aal-E-Imran Ayahs #149 Translated in Punjabi

وَمَا كَانَ لِنَفْسٍ أَنْ تَمُوتَ إِلَّا بِإِذْنِ اللَّهِ كِتَابًا مُؤَجَّلًا ۗ وَمَنْ يُرِدْ ثَوَابَ الدُّنْيَا نُؤْتِهِ مِنْهَا وَمَنْ يُرِدْ ثَوَابَ الْآخِرَةِ نُؤْتِهِ مِنْهَا ۚ وَسَنَجْزِي الشَّاكِرِينَ
ਅੱਲਾਹ ਦੇ ਹੁਕਮ ਤੋਂ ਬਿਨਾ ਕੋਈ ਜੀਵ ਮਰ ਨਹੀਂ ਸਕਦਾ। ਇਹ ਅੱਲਾਹ ਦਾ ਨਿਰਧਾਰਿਤ ਕੀਤਾ ਹੋਇਆ ਵਚਨ ਹੈ। ਜਿਹੜਾ ਬੰਦਾ ਦੁਨਿਆਵੀ ਲਾਭ ਚਾਹੁੰਦਾ ਹੈ, ਉਸ ਨੂੰ ਅਸੀਂ ਸੰਸਾਰ ਵਿੱਚੋਂ ਦੇ ਦਿੰਦੇ ਹਾਂ ਅਤੇ ਜੋ ਪ੍ਰਲੋਕ ਦਾ ਲਾਭ ਚਾਹੁੰਦਾ ਹੈ। ਅਸੀਂ ਉਸ ਨੂੰ ਪ੍ਰਲੋਕ ਵਿਚੋਂ’ ਦੇ ਦਿੰਦੇ ਹਾਂ। ਸ਼ੁਕਰ ਕਰਨ ਵਾਲਿਆਂ ਨੂੰ ਅਸੀਂ ਉਨ੍ਹਾਂ ਦਾ ਫ਼ਲ ਜ਼ਰੂਰ ਪ੍ਰਦਾਨ ਕਰਾਂਗੇ।
وَكَأَيِّنْ مِنْ نَبِيٍّ قَاتَلَ مَعَهُ رِبِّيُّونَ كَثِيرٌ فَمَا وَهَنُوا لِمَا أَصَابَهُمْ فِي سَبِيلِ اللَّهِ وَمَا ضَعُفُوا وَمَا اسْتَكَانُوا ۗ وَاللَّهُ يُحِبُّ الصَّابِرِينَ
ਕਿੰਨੇ ਨਬੀ ਹਨ, ਜਿਨ੍ਹਾਂ ਦੇ ਨਾਲ ਮਿਲ ਕੇ ਬਹੁਤ ਸਾਰੇ ਅੱਲਾਹ ਵਾਲਿਆਂ ਨੇ ਯੁੱਧ ਕੀਤਾ। ਅੱਲਾਹ ਦੇ ਮਾਰਗ ਵਿਚ ਜੋ ਮੁਸ਼ਕਲਾਂ ਉਨ੍ਹਾਂ ਉੱਪਰ ਆਈਆਂ, ਉਨ੍ਹਾਂ ਤੋਂ ਉਹ ਹਿੰਮਤ ਨਾ ਹਾਰੇ ਅਤੇ ਨਾ ਹੀ ਕਮਜ਼ੋਰੀ ਦਿਖਾਈ ਨਾ ਉਹ ਡਰੇ। ਅੱਲਾਹ ਅਟੱਲ ਰਹਿਣ ਵਾਲਿਆਂ ਨੂੰ ਮਿੱਤਰ ਬਣਾਉਂਦਾ ਹੈ।
وَمَا كَانَ قَوْلَهُمْ إِلَّا أَنْ قَالُوا رَبَّنَا اغْفِرْ لَنَا ذُنُوبَنَا وَإِسْرَافَنَا فِي أَمْرِنَا وَثَبِّتْ أَقْدَامَنَا وَانْصُرْنَا عَلَى الْقَوْمِ الْكَافِرِينَ
ਉਨ੍ਹਾਂ ਦੇ ਮੂੰਹ ਵਿਚੋਂ ਇਸ ਤੋਂ’ ਬਿਨਾਂ ਕੁਝ ਹੋਰ ਨਾ ਨਿਕਲਿਆ ਕਿ ਹੇ ਸਾਡੇ ਪਾਲਣਹਾਰ! ਸਾਡੇ ਪਾਪਾਂ ਨੂੰ ਮੁਆਫ਼ ਕਰ ਦੇ ਅਤੇ ਸਾਡੇ ਕੰਮਾਂ ਵਿਚ ਜੋ ਸਾਡੇ ਤੋਂ ਅਨਿਆਇ ਹੋਇਆ ਹੈ ਉਸ ਨੂੰ ਮੁਆਫ਼ ਕਰ ਦੇ। ਅਤੇ ਸਾਡੇ ਪੈਰ ਜੰਮਾਂ ਦੇ ਅਤੇ ਅਵੱਗਿਆਕਾਰੀਆਂ ਦੇ ਵਿਰੁੱਧ ਸਾਡੀ ਸਹਾਇਤਾ ਕਰ।
فَآتَاهُمُ اللَّهُ ثَوَابَ الدُّنْيَا وَحُسْنَ ثَوَابِ الْآخِرَةِ ۗ وَاللَّهُ يُحِبُّ الْمُحْسِنِينَ
ਫਿਰ ਅੱਲਾਹ ਨੇ ਉਨਾਂ ਨੂੰ ਦੁਨਿਆਵੀ ਬਦਲਾ ਵੀ ਦਿੱਤਾ ਅਤੇ ਪ੍ਰਲੋਕ ਦਾ ਚੰਗਾ ਬਦਲਾ ਵੀ ਦਿੱਤਾ। ਅੱਲਾਹ ਨੇਕੀ ਕਰਨ ਵਾਲਿਆਂ ਨੂੰ ਮਿੱਤਰ ਬਣਾਉਂਦਾ ਹੈ।
يَا أَيُّهَا الَّذِينَ آمَنُوا إِنْ تُطِيعُوا الَّذِينَ كَفَرُوا يَرُدُّوكُمْ عَلَىٰ أَعْقَابِكُمْ فَتَنْقَلِبُوا خَاسِرِينَ
ਹੇ ਈਮਾਨ ਵਾਲਿਓ! ਜੇਕਰ ਤੁਸੀਂ ਅਵੱਗਿਆਕਾਰੀਆਂ ਦੀ ਗੱਲ ਮੰਨੌਗੇ ਤਾਂ ਉਹ ਤੁਹਾਨੂੰ ਉਲਟੇ ਪੈਰ ਮੌੜ ਦੇਣਗੇ ਫਿਰ ਤੁਸੀਂ ਅਸਫ਼ਲ ਹੋ ਕੇ ਰਹਿ ਜਾਉਗੇ।

Choose other languages: