Quran Apps in many lanuages:

Surah Yusuf Ayahs #101 Translated in Punjabi

قَالُوا يَا أَبَانَا اسْتَغْفِرْ لَنَا ذُنُوبَنَا إِنَّا كُنَّا خَاطِئِينَ
ਯੂਸਫ ਦੇ ਭਰਾਵਾਂ ਨੇ ਕਿਹਾ ਹੇ ਸਾਡੇ ਪਿਤਾ! ਸਾਡੇ ਪਾਪਾਂ ਦੀ ਮੁਆਫ਼ੀ ਲਈ ਬੇਨਤੀ ਕਰੋ। ਕੋਈ ਸ਼ੱਕ ਨਹੀਂ ਅਸੀਂ ਅਪਰਾਧੀ ਸੀ।
قَالَ سَوْفَ أَسْتَغْفِرُ لَكُمْ رَبِّي ۖ إِنَّهُ هُوَ الْغَفُورُ الرَّحِيمُ
ਯਾਕੂਬ ਨੇ ਆਖਿਆ ਮੈਂ ਆਪਣੇ ਰੱਬ ਕੋਲ ਤੁਹਾਡੇ ਲਈ ਮੁਆਫ਼ੀ ਵਾਸਤੇ ਬੇਨਤੀ ਕਰਾਂਗਾ। ਕੋਈ ਸ਼ੱਕ ਨਹੀ’ ਉਹ ਮੁਆਫ਼ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ।
فَلَمَّا دَخَلُوا عَلَىٰ يُوسُفَ آوَىٰ إِلَيْهِ أَبَوَيْهِ وَقَالَ ادْخُلُوا مِصْرَ إِنْ شَاءَ اللَّهُ آمِنِينَ
ਜਦੋਂ ਸਾਰੇ ਯੂਸਫ ਦੇ ਕੋਲ ਪਹੁੰਚੇ ਤਾਂ ਉਸ ਨੇ ਆਪਣੇ ਮਾਤਾ ਪਿਤਾ ਨੂੰ ਆਪਣੇ ਕੋਲ ਬਿਠਾਇਆ ਅਤੇ ਕਿਹਾ ਕਿ ਮਿਸਰ ਵਿਚ ਅੱਲਾਹ ਦੀ ਕਿਰਪਾ ਨਾਲ ਸ਼ਾਂਤੀ ਪੂਰਵਕ ਰਹੋ।
وَرَفَعَ أَبَوَيْهِ عَلَى الْعَرْشِ وَخَرُّوا لَهُ سُجَّدًا ۖ وَقَالَ يَا أَبَتِ هَٰذَا تَأْوِيلُ رُؤْيَايَ مِنْ قَبْلُ قَدْ جَعَلَهَا رَبِّي حَقًّا ۖ وَقَدْ أَحْسَنَ بِي إِذْ أَخْرَجَنِي مِنَ السِّجْنِ وَجَاءَ بِكُمْ مِنَ الْبَدْوِ مِنْ بَعْدِ أَنْ نَزَغَ الشَّيْطَانُ بَيْنِي وَبَيْنَ إِخْوَتِي ۚ إِنَّ رَبِّي لَطِيفٌ لِمَا يَشَاءُ ۚ إِنَّهُ هُوَ الْعَلِيمُ الْحَكِيمُ
ਅਤੇ ਉਸ ਨੇ ਆਪਣੇ ਮਾਤਾ ਪਿਤਾ ਨੂੰ ਸਿੰਘਾਸਨ ਤੇ ਬਿਠਾਇਆ ਅਤੇ ਸਾਰੇ ਉਸ ਲਈ ਸਿਜਦੇ ਵਿਚ ਝੁੱਕ ਗਏ। ਅਤੇ ਯੂਸਫ ਨੇ ਕਿਹਾ ਕਿ ਹੇ ਅੱਬਾ ਜਾਨ! ਇਹ ਹੈ ਮੇਰੇ ਸੁਪਨੇ ਦਾ ਅਰਥ ਜਿਹੜਾ ਮੈਂ ਪਹਿਲਾਂ ਦੇਖਿਆ ਸੀ। ਮੇਰੇ ਰੱਬ ਨੇ ਉਸ ਨੂੰ ਸੱਚਾ ਕਰ ਦਿੱਤਾ ਹੈ। ਉਸ ਨੇ ਮੇਰੇ ਉੱਪਰ ਰਹਿਮਤ ਕੀਤੀ ਮੈਨੂੰ ਬੰਦੀਖਾਨੇ ਤੋਂ ਅਜ਼ਾਦ ਕਰਵਾਇਆ ਅਤੇ ਤੁਹਾਨੂੰ ਸਭ ਨੂੰ ਪਿੰਡ ਚੋਂ’ ਏਥੇ ਲੈ ਆਇਆ। (ਉਹ ਵੀ) ਇਸ ਤੋਂ ਬਾਅਦ ਕਿ ਸ਼ੈਤਾਨ ਨੇ ਮੇਰੇ ਅਤੇ ਮੇਰੇ ਭਰਾਵਾਂ ਦੇ ਵਿਚ ਕਲੇਸ਼ ਪਾ ਦਿੱਤਾ ਸੀ। ਬੇਸ਼ੱਕ ਮੇਰਾ ਰੱਬ ਜੋ ਕੁਝ ਚਾਹੁੰਦਾ ਹੈ ਉਹ ਉਸ ਲਈ ਚੰਗੀ ਜੁਗਤੀ ਘੜ ਦਿੰਦਾ ਹੈ। ਉਹ ਜਾਣਨ ਵਾਲਾ ਬਿਬੇਕ ਵਾਲਾ ਹੈ।
رَبِّ قَدْ آتَيْتَنِي مِنَ الْمُلْكِ وَعَلَّمْتَنِي مِنْ تَأْوِيلِ الْأَحَادِيثِ ۚ فَاطِرَ السَّمَاوَاتِ وَالْأَرْضِ أَنْتَ وَلِيِّي فِي الدُّنْيَا وَالْآخِرَةِ ۖ تَوَفَّنِي مُسْلِمًا وَأَلْحِقْنِي بِالصَّالِحِينَ
ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਸੱਤਾ ਵਿੱਚੋਂ ਹਿੱਸਾ ਦਿੱਤਾ ਅਤੇ ਮੈਨੂੰ ਗੱਲਾਂ ਦਾ ਅਰਥ ਜਾਣਨਾ ਸਿਖਾਇਆ। ਹੇ ਅਕਾਸ਼ਾਂ ਅਤੇ ਧਰਤੀ ਦੇ ਰਚਨਹਾਰ! ਤੂੰ ਦੂਨੀਆ ਅਤੇ ਆਖ਼ਰਤ ਵਿਚ ਮੇਰਾ ਕਾਰਜ ਸਵਾਰਨ ਵਾਲਾ ਹੈ, ਮੈਨੂੰ ਆਗਿਆਕਾਰੀ ਦੀ ਦਸ਼ਾ ਵਿਚ ਮੌਤ ਦੇਵੀ ਅਤੇ ਮੈਨੂੰ ਚੰਗੇ ਉਪਾਸਕਾਂ ਵਿਚ ਸ਼ਾਮਿਲ ਕਰ ਲੈ।

Choose other languages: