Quran Apps in many lanuages:

Surah Yusuf Ayahs #84 Translated in Punjabi

فَلَمَّا اسْتَيْأَسُوا مِنْهُ خَلَصُوا نَجِيًّا ۖ قَالَ كَبِيرُهُمْ أَلَمْ تَعْلَمُوا أَنَّ أَبَاكُمْ قَدْ أَخَذَ عَلَيْكُمْ مَوْثِقًا مِنَ اللَّهِ وَمِنْ قَبْلُ مَا فَرَّطْتُمْ فِي يُوسُفَ ۖ فَلَنْ أَبْرَحَ الْأَرْضَ حَتَّىٰ يَأْذَنَ لِي أَبِي أَوْ يَحْكُمَ اللَّهُ لِي ۖ وَهُوَ خَيْرُ الْحَاكِمِينَ
ਜਦੋਂ ਉਹ ਉਸ ਤੋਂ ਨਿਰਾਸ਼ ਹੋ ਗਏ ਤਾਂ ਉਹ ਅਲੱਗ ਬੈਠ ਕੇ ਸਲਾਹ ਕਰਨ ਲੱਗੇ। ਉਨ੍ਹਾਂ ਵਿਚੋਂ ਵੱਡੇ ਨੇ ਆਖਿਆ ਕਿ ਕੀ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਪਿਤਾ ਨੇ ਅੱਲਾਹ ਦੀ ਸਹੁੰ ਦੇ ਕੇ ਪੱਕਾ ਵਚਨ ਲਿਆ ਸੀ ਅਤੇ ਇਸ ਤੋਂ’ ਪਹਿਲਾਂ ਯੂਸਫ ਦੇ ਮਾਮਲੇ ਵਿਚ ਤੁਸੀਂ ਅਜਿਹਾ ਜ਼ੁਲਮ ਕਰ ਚੁੱਕੇ ਹੋ। ਉਹ ਵੀ ਤੁਹਾਨੂੰ ਪਤਾ ਹੈ। ਇਸ ਲਈ ਮੈਂ ਇਸ ਜਗ੍ਹਾ ਤੋਂ ਕਦੇ ਨਹੀਂ ਜਾਵਾਂਗਾ, ਜਦੋਂ ਤੱਕ ਮੇਰਾ ਪਿਤਾ ਮੈਨੂੰ ਆਗਿਆ ਨਾ ਦੇਵੇ। ਜਾਂ ਅੱਲਾਹ ਕੋਈ ਫੈਸਲਾ ਨਾ ਕਰ ਦੇਵੇ। ਉਹ ਸਭ ਤੋਂ ਵੱਡਾ ਫੈਸਲਾ ਕਰਨ ਵਾਲਾ ਹੈ।
ارْجِعُوا إِلَىٰ أَبِيكُمْ فَقُولُوا يَا أَبَانَا إِنَّ ابْنَكَ سَرَقَ وَمَا شَهِدْنَا إِلَّا بِمَا عَلِمْنَا وَمَا كُنَّا لِلْغَيْبِ حَافِظِينَ
ਤੁਸੀਂ ਲੋਕ ਆਪਣੇ ਪਿਤਾ ਦੇ ਕੋਲ ਜਾਉ। ਕਹੋ ਕਿ ਹੇ ਸਾਡੇ ਪਿਤਾ! ਤੁਹਾਡੇ ਪੁੱਤਰ ਨੇ ਚੌਰੀ ਕੀਤੀ ਅਤੇ ਅਸੀਂ ਉਹ ਗੱਲ ਹੀ ਕਰ ਰਹੇ ਹਾਂ ਜੋ ਸਾਨੂੰ ਪਤਾ ਲੱਗੀ ਅਤੇ ਅਸੀਂ’ ਗੁਪਤ ਰਹੱਸ ਦੇ ਜਾਣੂ ਨਹੀਂ।
وَاسْأَلِ الْقَرْيَةَ الَّتِي كُنَّا فِيهَا وَالْعِيرَ الَّتِي أَقْبَلْنَا فِيهَا ۖ وَإِنَّا لَصَادِقُونَ
ਅਤੇ ਤੁਸੀਂ ਉਸ ਸ਼ਹਿਰ ਦੇ ਲੋਕਾਂ ਨੂੰ ਪੁੱਛ ਲਵੋ, ਜਿਥੇ ਅਸੀਂ ਸੀ। ਉਸ ਕਾਫ਼ਲੇ ਨੂੰ ਵੀ ਪੁੱਛ ਲਵੋ, ਜਿਸ ਨਾਲ ਅਸੀਂ ਆਏ ਹਾਂ। ਅਸੀਂ ਪੂਰਨ ਤੌਰ ਤੇ ਸੱਚੇ ਹਾਂ।
قَالَ بَلْ سَوَّلَتْ لَكُمْ أَنْفُسُكُمْ أَمْرًا ۖ فَصَبْرٌ جَمِيلٌ ۖ عَسَى اللَّهُ أَنْ يَأْتِيَنِي بِهِمْ جَمِيعًا ۚ إِنَّهُ هُوَ الْعَلِيمُ الْحَكِيمُ
ਪਿਤਾ ਨੇ ਕਿਹਾ, ਸਗੋਂ ਤੁਸੀਂ ਆਪਣੇ ਮਨੋਂ ਇੱਕ ਗੱਲ ਬਣਾ ਲਈ ਹੈ। ਇਸ ਲਈ ਮੈਂ ਧੀਰਜ ਰੱਖਾਂਗਾ। ਆਸ ਹੈ ਕਿ ਅੱਲਾਹ ਉਨ੍ਹਾਂ ਸਾਰਿਆਂ ਨੂੰ ਮੇਰੇ ਕੋਲ ਲੈ ਆਏਗਾ। ਉਹ ਸਭ ਕੁਝ ਜਾਨਣ ਵਾਲਾ ਹੈ।
وَتَوَلَّىٰ عَنْهُمْ وَقَالَ يَا أَسَفَىٰ عَلَىٰ يُوسُفَ وَابْيَضَّتْ عَيْنَاهُ مِنَ الْحُزْنِ فَهُوَ كَظِيمٌ
ਅਤੇ ਉਸ ਨੇ ਮੂੰਹ ਫੇਰ ਲਿਆ ਅਤੇ ਆਖਿਆ, ਹਾਏ ਯੂਸਫ! ਅਤੇ ਚੁੱਖ ਨਾਲ ਉਸ ਦੀਆਂ ਅੱਖਾਂ ਚਿੱਟੀਆਂ ਹੋਂ ਗਈਆਂ। ਉਹ ਘੁੱਟਿਆ ਘੁੱਟਿਆ ਰਹਿਣ ਲੱਗ ਪਿਆ।

Choose other languages: