Quran Apps in many lanuages:

Surah Yusuf Ayahs #81 Translated in Punjabi

قَالُوا إِنْ يَسْرِقْ فَقَدْ سَرَقَ أَخٌ لَهُ مِنْ قَبْلُ ۚ فَأَسَرَّهَا يُوسُفُ فِي نَفْسِهِ وَلَمْ يُبْدِهَا لَهُمْ ۚ قَالَ أَنْتُمْ شَرٌّ مَكَانًا ۖ وَاللَّهُ أَعْلَمُ بِمَا تَصِفُونَ
ਉਨ੍ਹਾਂ ਨੇ ਕਿਹਾ ਕਿ ਜੇ ਇਹ ਜੋਰੀ ਕਰੇ ਤਾਂ ਇਸ ਦਾ ਇੱਕ ਭਰਾ ਵੀ ਇਸ ਤੋਂ ਪਹਿਲਾਂ ਚੋਰੀ ਕਰ ਚੁੱਕਾ ਹੈ। ਇਸ ਲਈ ਯੂਸਫ ਨੇ ਇਸ ਗੱਲ ਨੂੰ ਅਪਣੇ ਨੇ ਅਪਣੇ ਮਨ ਵਿਚ ਕਿਹਾ ਕਿ ਤੁਸੀਂ ਖੂਦ ਹੀ ਬੂਰੇ ਲੋਕ ਹੋ। ਜਿਹੜਾ ਕੁਝ ਤੁਸੀ ਵਰਨਣ ਕਰ ਰਹੇ ਹੋ, ਅੱਲਾਹ ਉਸ ਨੂੰ ਚੰਗੀ ਤਰਾਂ ਜਾਣਦਾ ਹੈ।
قَالُوا يَا أَيُّهَا الْعَزِيزُ إِنَّ لَهُ أَبًا شَيْخًا كَبِيرًا فَخُذْ أَحَدَنَا مَكَانَهُ ۖ إِنَّا نَرَاكَ مِنَ الْمُحْسِنِينَ
ਉਨ੍ਹਾਂ ਨੇ ਕਿਹਾ ਕਿ ਹੇ ਅਜ਼ੀਜ਼! (ਰਾਜਨ) ਇਸ ਦਾ ਇੱਕ ਬਹੁਤ ਬਜ਼ੁਰਗ ਪਿਤਾ ਹੈ। ’ਇਸ ਲਈ ਤੁਸੀਂ ਇਸ ਦੀ ਥਾਂ ਸਾਡੇ ਵਿੱਚੋਂ ਕਿਸੇ ਇਕ ਨੂੰ ਰੱਖ ਲਵੋ। ਅਸੀਂ ਤੁਹਾਨੂੰ ਬਹੂਤ ਭਲਾ ਦੇਖਦੇ ਹਾਂ
قَالَ مَعَاذَ اللَّهِ أَنْ نَأْخُذَ إِلَّا مَنْ وَجَدْنَا مَتَاعَنَا عِنْدَهُ إِنَّا إِذًا لَظَالِمُونَ
ਉਸਨੇ ਕਿਹਾ ਕਿ ਅੱਲਾਹ ਦੀ ਸ਼ਰਣ ਅਸੀਂ ਉਸ ਤੋਂ ਬਿਨਾ ਕਿਸੇ ਨੂੰ ਨਹੀਂ ਪਕੜਨਾ ਜਿਸ ਪਾਸੋਂ ਅਸੀਂ ਸਮਾਨ ਬਰਾਮਦ ਕੀਤਾ ਹੈ। ਇਸ ਅਵਸਥਾ ਵਿਚ ਅਸੀਂ’ ਜ਼ਰੂਰ ਜ਼ਾਲਿਮ ਕਹਾਵਾਂਗੇ।
فَلَمَّا اسْتَيْأَسُوا مِنْهُ خَلَصُوا نَجِيًّا ۖ قَالَ كَبِيرُهُمْ أَلَمْ تَعْلَمُوا أَنَّ أَبَاكُمْ قَدْ أَخَذَ عَلَيْكُمْ مَوْثِقًا مِنَ اللَّهِ وَمِنْ قَبْلُ مَا فَرَّطْتُمْ فِي يُوسُفَ ۖ فَلَنْ أَبْرَحَ الْأَرْضَ حَتَّىٰ يَأْذَنَ لِي أَبِي أَوْ يَحْكُمَ اللَّهُ لِي ۖ وَهُوَ خَيْرُ الْحَاكِمِينَ
ਜਦੋਂ ਉਹ ਉਸ ਤੋਂ ਨਿਰਾਸ਼ ਹੋ ਗਏ ਤਾਂ ਉਹ ਅਲੱਗ ਬੈਠ ਕੇ ਸਲਾਹ ਕਰਨ ਲੱਗੇ। ਉਨ੍ਹਾਂ ਵਿਚੋਂ ਵੱਡੇ ਨੇ ਆਖਿਆ ਕਿ ਕੀ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਪਿਤਾ ਨੇ ਅੱਲਾਹ ਦੀ ਸਹੁੰ ਦੇ ਕੇ ਪੱਕਾ ਵਚਨ ਲਿਆ ਸੀ ਅਤੇ ਇਸ ਤੋਂ’ ਪਹਿਲਾਂ ਯੂਸਫ ਦੇ ਮਾਮਲੇ ਵਿਚ ਤੁਸੀਂ ਅਜਿਹਾ ਜ਼ੁਲਮ ਕਰ ਚੁੱਕੇ ਹੋ। ਉਹ ਵੀ ਤੁਹਾਨੂੰ ਪਤਾ ਹੈ। ਇਸ ਲਈ ਮੈਂ ਇਸ ਜਗ੍ਹਾ ਤੋਂ ਕਦੇ ਨਹੀਂ ਜਾਵਾਂਗਾ, ਜਦੋਂ ਤੱਕ ਮੇਰਾ ਪਿਤਾ ਮੈਨੂੰ ਆਗਿਆ ਨਾ ਦੇਵੇ। ਜਾਂ ਅੱਲਾਹ ਕੋਈ ਫੈਸਲਾ ਨਾ ਕਰ ਦੇਵੇ। ਉਹ ਸਭ ਤੋਂ ਵੱਡਾ ਫੈਸਲਾ ਕਰਨ ਵਾਲਾ ਹੈ।
ارْجِعُوا إِلَىٰ أَبِيكُمْ فَقُولُوا يَا أَبَانَا إِنَّ ابْنَكَ سَرَقَ وَمَا شَهِدْنَا إِلَّا بِمَا عَلِمْنَا وَمَا كُنَّا لِلْغَيْبِ حَافِظِينَ
ਤੁਸੀਂ ਲੋਕ ਆਪਣੇ ਪਿਤਾ ਦੇ ਕੋਲ ਜਾਉ। ਕਹੋ ਕਿ ਹੇ ਸਾਡੇ ਪਿਤਾ! ਤੁਹਾਡੇ ਪੁੱਤਰ ਨੇ ਚੌਰੀ ਕੀਤੀ ਅਤੇ ਅਸੀਂ ਉਹ ਗੱਲ ਹੀ ਕਰ ਰਹੇ ਹਾਂ ਜੋ ਸਾਨੂੰ ਪਤਾ ਲੱਗੀ ਅਤੇ ਅਸੀਂ’ ਗੁਪਤ ਰਹੱਸ ਦੇ ਜਾਣੂ ਨਹੀਂ।

Choose other languages: