Quran Apps in many lanuages:

Surah Yusuf Ayahs #73 Translated in Punjabi

وَلَمَّا دَخَلُوا عَلَىٰ يُوسُفَ آوَىٰ إِلَيْهِ أَخَاهُ ۖ قَالَ إِنِّي أَنَا أَخُوكَ فَلَا تَبْتَئِسْ بِمَا كَانُوا يَعْمَلُونَ
ਅਤੇ ਜਦੋਂ ਉਹ ਯੂਸਫ ਦੇ ਪਾਸ ਪਹੁੰਚੇ ਤਾਂ ਉਸ ਨੇ ਅਪਣੇ ਭਰਾ ਨੂੰ ਆਪਣੇ ਨਾਲ ਰੱਖਿਆ। ਕਿਹਾ ਕਿ ਮੈਂ’ ਤੇਰਾ ਭਰਾ ਯੂਸਫ ਹਾਂ। ਇਸ ਲਈ ਉਸ ਤੋਂ ਦੁਖੀ ਨਾ ਹੋ ਜਿਹੜਾ ਉਹ ਕਰ ਰਹੇ ਹਨ।
فَلَمَّا جَهَّزَهُمْ بِجَهَازِهِمْ جَعَلَ السِّقَايَةَ فِي رَحْلِ أَخِيهِ ثُمَّ أَذَّنَ مُؤَذِّنٌ أَيَّتُهَا الْعِيرُ إِنَّكُمْ لَسَارِقُونَ
ਫਿਰ ਜਦੋਂ ਉਨ੍ਹਾਂ ਦਾ ਸਮਾਨ ਤਿਆਰ ਕਰ ਦਿੱਤਾ ਗਿਆ, ਤਾਂ ਪੀਣ ਦਾ ਪਿਆਲਾ ਆਪਣੇ ਭਰਾ ਦੇ ਸਮਾਨ ਵਿਚ ਰੱਖ ਦਿੱਤਾ ਗਿਆ। ਫਿਰ ਇੱਕ ਪੁਕਾਰਨ ਵਾਲੇ ਨੇ ਪੁਕਾਰਿਆ ਕਾਫਲੇ ਵਾਲਿਓ! ਤੁਸੀ ਚੋਰ ਹੋ।
قَالُوا وَأَقْبَلُوا عَلَيْهِمْ مَاذَا تَفْقِدُونَ
ਉਨ੍ਹਾਂ ਨੇ ਮੁੜ ਕੇ ਉਸ ਨੂੰ ਪੁੱਛਿਆ ਕਿ ਤੁਹਾਡੀ ਕੀ ਚੀਜ਼ ਚੌਰੀ ਹੋ ਗਈ ਹੈ।
قَالُوا نَفْقِدُ صُوَاعَ الْمَلِكِ وَلِمَنْ جَاءَ بِهِ حِمْلُ بَعِيرٍ وَأَنَا بِهِ زَعِيمٌ
ਉਨ੍ਹਾਂ ਨੇ ਕਿਹਾ ਕਿ ਸਾਨੂੰ ਰਾਜ ਦਾ ਪਿਆਲਾ ਨਹੀਂ ਲੱਭ ਰਿਹਾ। ਜਿਹੜਾ ਵੀ ਉਸਨੂੰ ਲੱਭੇਗਾ ਉਸ ਨੂੰ ਇੱਕ ਊਠ ਦੇ ਭਾਰ ਦੇ ਬਰਾਬਰ ਅਨਾਜ ਦਿੱਤਾ ਜਾਵੇਗਾ। ਮੈਂ ਇਸ ਵਾ ਜ਼ਿੰਮਾ ਲੈਂਦਾ ਹਾਂ।
قَالُوا تَاللَّهِ لَقَدْ عَلِمْتُمْ مَا جِئْنَا لِنُفْسِدَ فِي الْأَرْضِ وَمَا كُنَّا سَارِقِينَ
ਉਨ੍ਹਾਂ ਨੇ ਕਿਹਾ ਕਿ ਅੱਲਾਹ ਦੀ ਸਹੁੰ, ਤੁਹਾਨੂੰ ਪਤਾ ਹੈ ਕਿ ਅਸੀਂ ਲੋਕ ਇਸ ਦੇਸ਼ ਵਿਚ ਮਾਹੌਲ ਵਿਗਾੜਣ ਨਹੀਂ ਆਏ, ਅਤੇ ਨਾ ਹੀ ਕਦੇ ਅਸੀਂ’ ਚੋਰ ਸੀ।

Choose other languages: