Quran Apps in many lanuages:

Surah Yusuf Ayahs #51 Translated in Punjabi

قَالَ تَزْرَعُونَ سَبْعَ سِنِينَ دَأَبًا فَمَا حَصَدْتُمْ فَذَرُوهُ فِي سُنْبُلِهِ إِلَّا قَلِيلًا مِمَّا تَأْكُلُونَ
ਯੂਸਫ ਨੇ ਕਿਹਾ, ਕਿ ਤੁਸੀਂ ਸੱਤ ਸਾਲਾਂ ਤੱਕ ਲਗਾਤਾਰ ਖੇਤੀ ਕਰੋਗੇ ਤਾਂ ਜਿਹੜੀ ਫਸਲ ਤੁਸੀਂ ਕੱਟੋ ਉਸ ਨੂੰ ਉਸਦੀਆਂ ਬੱਲੀਆਂ ਵਿਚ ਛੱਡ ਦੇਵੋਂ ਪਰੰਤੂ ਥੋੜ੍ਹਾ ਜਿਹਾ ਤੁਸੀਂ ਖਾਓ।
ثُمَّ يَأْتِي مِنْ بَعْدِ ذَٰلِكَ سَبْعٌ شِدَادٌ يَأْكُلْنَ مَا قَدَّمْتُمْ لَهُنَّ إِلَّا قَلِيلًا مِمَّا تُحْصِنُونَ
ਇਸ ਤੋਂ ਬਾਅਦ ਸੱਤ ਸਖ਼ਤ ਸਾਲ ਆਉਣਗੇ ਉਸ ਸਮੈ ਵਿਚ ਉਹ ਅਨਾਜ ਖਾ ਲਿਆ ਜਾਵੇਗਾ ਜਿਹੜਾ ਤੁਸੀਂ ਉਸ ਸਮੇਂ ਲਈ ਇਕੱਠਾ ਕਰੋਗੇ। ਇਸ ਵਿਚੋਂ’ ਬਸ ਥੋੜ੍ਹਾ ਜਿਹਾ ਹੀ ਜਿਹੜਾ ਤੁਸੀਂ ਬਚਾ ਲਵੌਗੇ।
ثُمَّ يَأْتِي مِنْ بَعْدِ ذَٰلِكَ عَامٌ فِيهِ يُغَاثُ النَّاسُ وَفِيهِ يَعْصِرُونَ
ਫਿਰ ਉਸ ਤੋਂ ਸ਼ਾਅਦ ਇੱਕ ਸਾਲ ਆਵੇਗਾ ਜਿਸ ਵਿਚ ਲੋਕਾਂ ਉੱਪਰ ਮੀਂਹ ਵਰਸੇਗਾ ਅਤੇ ਉਹ ਉਸ ਵਿਚੋਂ ਰਸ ਨਿਚੋੜਣਗੇ।
وَقَالَ الْمَلِكُ ائْتُونِي بِهِ ۖ فَلَمَّا جَاءَهُ الرَّسُولُ قَالَ ارْجِعْ إِلَىٰ رَبِّكَ فَاسْأَلْهُ مَا بَالُ النِّسْوَةِ اللَّاتِي قَطَّعْنَ أَيْدِيَهُنَّ ۚ إِنَّ رَبِّي بِكَيْدِهِنَّ عَلِيمٌ
ਅਤੇ ਰਾਜਾ ਨੇ ਕਿਹਾ ਕਿ ਉਸ ਨੂੰ ਮੇਰੇ ਕੋਲ ਲੈ ਕੇ ਆਉ। ਫਿਰ ਜਦੋਂ ਕਾਸਿਦ (ਸੰਦੇਸ਼ ਲਿਆਉਣ ਵਾਲਾ) ਉਸ ਦੇ ਪਾਸ ਆਇਆ ਤਾਂ ਉਸ ਨੇ ਕਿਹਾ ਕਿ ਤੁਸੀਂ ਆਪਣੇ ਮਾਲਕ ਦੇ ਪਾਸ ਵਾਪਿਸ ਜਾਓ ਅਤੇ ਉਸ ਤੋਂ’ ਪੁੱਛੋ ਕਿ ਉਨ੍ਹਾਂ ਔਰਤਾਂ ਦਾ ਕੀ ਮਸਲਾ ਹੈ ਜਿਨ੍ਹਾਂ ਨੇ ਆਪਣੇ ਹੱਥ ਕੱਟ ਲਏ ਸਨ। ਮੇਰਾ ਰੱਬ ਤਾਂ ਉਨ੍ਹਾਂ ਦੀ ਸਾਜਿਸ਼ ਤੋਂ ਭਲੀ ਭਾਂਤ ਜਾਣੂ ਹੈ।
قَالَ مَا خَطْبُكُنَّ إِذْ رَاوَدْتُنَّ يُوسُفَ عَنْ نَفْسِهِ ۚ قُلْنَ حَاشَ لِلَّهِ مَا عَلِمْنَا عَلَيْهِ مِنْ سُوءٍ ۚ قَالَتِ امْرَأَتُ الْعَزِيزِ الْآنَ حَصْحَصَ الْحَقُّ أَنَا رَاوَدْتُهُ عَنْ نَفْسِهِ وَإِنَّهُ لَمِنَ الصَّادِقِينَ
ਰਾਜੇ ਨੇ ਪੁੱਛਿਆ, ਤੁਹਾਡਾ ਕੀ ਮਸਲਾ ਹੈ। ਜਦੋਂ ਤੁਸੀਂ ਯੂਸਫ ਨੂੰ ਫਸਾਉਣ ਦੀ ਇੱਛਾ ਕੀਤੀ ਸੀ। ਉਨ੍ਹਾਂ ਨੇ ਕਿਹਾ ਅੱਲਾਹ ਦੀ ਸ਼ਰਣ ਅਸੀਂ ਉਸ ਵਿਚ ਕੋਈ ਸ਼ੁਰਾਈ ਨਹੀਂ ਪਾਈ। ਅਜ਼ੀਜ਼ ਦੀ ਪਤਨੀ ਨੇ ਕਿਹਾ, ਕਿ ਹੁਣ ਸੱਚ ਸਾਹਮਣੇ ਆ ਚੁੱਕਾ ਹੈ। ਮੈ’ ਹੀ ਉਸ ਨੂੰ ਫਸਾਉਣ ਦੀ ਕਾਮਨਾ ਕੀਤੀ ਸੀ ਕੋਈ ਸ਼ੱਕ ਨਹੀਂ ਉਹ ਸੱਚਾ ਹੈ।

Choose other languages: