Quran Apps in many lanuages:

Surah Yunus Ayahs #98 Translated in Punjabi

فَإِنْ كُنْتَ فِي شَكٍّ مِمَّا أَنْزَلْنَا إِلَيْكَ فَاسْأَلِ الَّذِينَ يَقْرَءُونَ الْكِتَابَ مِنْ قَبْلِكَ ۚ لَقَدْ جَاءَكَ الْحَقُّ مِنْ رَبِّكَ فَلَا تَكُونَنَّ مِنَ الْمُمْتَرِينَ
ਤਾਂ ਜੇਕਰ ਤੁਹਾਨੂੰ ਉਸ ਸੰਦੇਸ਼ ਦੇ ਸਬੰਧ ਵਿਚ ਸ਼ੱਕ ਹੈ ਜਿਹੜਾ ਅਸੀ ਤੁਹਾਡੇ ਵੱਲ ਉਤਾਰਿਆ ਹੈ ਤਾਂ ਉਨ੍ਹਾਂ ਲੋਕਾਂ ਨੂੰ ਪੁੱਛ ਲਵੋ, ਜਿਹੜੇ ਤੁਹਾਡੇ ਤੋਂ ਪਹਿਲਾਂ ਕਿਤਾਬ ਪੜ੍ਹ ਰਹੇ ਹਨ। ਭਾਵ ਯਹੂਦੀ ਅਤੇ ਇਸਾਈ। ਬੇਸ਼ੱਕ ਇਹ ਸੱਚ ਤੁਹਾਡੇ ਰੱਬ ਵਲੋਂ ਤੁਹਾਡੇ ਲਈ ਆਇਆ ਹੈ। ਇਸ ਲਈ ਤੁਸੀਂ ਸ਼ੱਕ ਕਰਨ ਵਾਲਿਆਂ ਵਿਚ ਨਾ ਹੋਵੋਂ।
وَلَا تَكُونَنَّ مِنَ الَّذِينَ كَذَّبُوا بِآيَاتِ اللَّهِ فَتَكُونَ مِنَ الْخَاسِرِينَ
ਅਤੇ ਤੁਸੀਂ ਉਨ੍ਹਾਂ ਲੋਕਾਂ ਵਿਚ ਵੀ ਸ਼ਾਮਿਲ ਨਾ ਹੋਵੋ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਤੋ ਇਨਕਾਰ ਕੀਤਾ, ਨਹੀਂ ਤਾਂ ਤੁਸੀ’ ਵੀ ਨੁਕਸਾਨ ਭਰਨ ਵਾਲਿਆਂ ਵਿਚ ਹੋਵੋਗੇ।
إِنَّ الَّذِينَ حَقَّتْ عَلَيْهِمْ كَلِمَتُ رَبِّكَ لَا يُؤْمِنُونَ
ਬੇਸ਼ੱਕ ਜਿਨ੍ਹਾਂ ਲੋਕਾਂ ਉੱਪਰ ਤੇਰੇ ਰੱਬ ਦੀ ਗੱਲ ਪੂਰੀ ਹੋ ਜ਼ੁੱਕੀ ਹੈ ਉਹ ਈਮਾਨ ਨਹੀ’ ਲਿਆਉਣਗੇ।
وَلَوْ جَاءَتْهُمْ كُلُّ آيَةٍ حَتَّىٰ يَرَوُا الْعَذَابَ الْأَلِيمَ
ਚਾਹੇ ਉਨ੍ਹਾਂ ਦੇ ਕੋਲ ਸਾਰੀਆਂ ਨਿਸ਼ਾਨੀਆਂ ਆ ਜਾਣ। ਜਦੋਂ ਤੱਕ ਉਹ ਇੱਕ ਭਾਰੀ ਆਫ਼ਤ ਸਾਹਮਣੇ ਆਉਂਦਿਆ ਨਾ ਵੇਖ ਲੈਣ।
فَلَوْلَا كَانَتْ قَرْيَةٌ آمَنَتْ فَنَفَعَهَا إِيمَانُهَا إِلَّا قَوْمَ يُونُسَ لَمَّا آمَنُوا كَشَفْنَا عَنْهُمْ عَذَابَ الْخِزْيِ فِي الْحَيَاةِ الدُّنْيَا وَمَتَّعْنَاهُمْ إِلَىٰ حِينٍ
ਤਾਂ ਕਿਉਂ ਨਾ ਹੋਇਆ ਕਿ ਕੋਈ ਬਸਤੀ ਯੂਨਸ ਦੀ ਕੌਮ ਵਾਂਗ ਈਮਾਨ ਲਿਆਉਂਦੀ ਅਤੇ ਉਸ ਦਾ ਈਮਾਨ ਉਨ੍ਹਾਂ ਨੂੰ ਲਾਭ ਦਿੰਦਾ। ਜਦੋਂ ਉਹ (ਯੂਨਸ ਦੀ ਕੌਮ) ਈਮਾਨ ਲਿਆਏ ਤਾਂ ਅਸੀਂ ਉਨ੍ਹਾਂ ਨੂੰ ਦੁਨਿਆਵੀ ਜੀਵਨ ਵਿਚ ਅਪਮਾਨ ਦੀ ਆਫ਼ਤ ਤੋਂ ਬਚਾ ਲਿਆ ਅਤੇ ਉਨ੍ਹਾਂ ਨੂੰ ਇੱਕ ਖਾਸ ਸਮੇਂ ਤੱਕ ਸੁੱਖ ਭੋਗਣ ਦਾ ਮੌਕਾ ਦਿੱਤਾ।

Choose other languages: