Quran Apps in many lanuages:

Surah Yunus Ayahs #79 Translated in Punjabi

ثُمَّ بَعَثْنَا مِنْ بَعْدِهِمْ مُوسَىٰ وَهَارُونَ إِلَىٰ فِرْعَوْنَ وَمَلَئِهِ بِآيَاتِنَا فَاسْتَكْبَرُوا وَكَانُوا قَوْمًا مُجْرِمِينَ
ਫਿਰ ਇਸ ਤੋਂ ਮਗਰੋਂ ਮੂਸਾ, ਹਾਰੂਨ, ਅਤੇ ਫਿਰਔਨ ਨੂੰ ਉਨ੍ਹਾਂ ਦੇ ਸਰਦਾਰਾਂ ਕੋਲ ਆਪਣੀਆਂ ਨਿਸ਼ਾਨੀਆਂ ਦੇ ਕੇ ਭੇਜਿਆ ਪਰੰਤੂ ਉਨ੍ਹਾਂ ਨੇ ਹੰਕਾਰ ਕੀਤਾ ਕਿਉਂਕਿ ਉਹ ਹੰਕਾਰੀ ਲੋਕ ਸਨ।
فَلَمَّا جَاءَهُمُ الْحَقُّ مِنْ عِنْدِنَا قَالُوا إِنَّ هَٰذَا لَسِحْرٌ مُبِينٌ
ਫਿਰ ਜਦੋਂ ਉਨ੍ਹਾਂ ਕੌਲ ਸਾਡੇ ਵੱਲੋਂ ਸੱਚੀਆਂ ਗੱਲਾਂ ਪੁੱਜੀਆਂ ਤਾਂ ਉਨ੍ਹਾਂ ਨੇ ਕਿਹਾ ਇਹ ਤਾਂ ਸਿੱਧਾ ਜਾਦੂ ਹੈ।
قَالَ مُوسَىٰ أَتَقُولُونَ لِلْحَقِّ لَمَّا جَاءَكُمْ ۖ أَسِحْرٌ هَٰذَا وَلَا يُفْلِحُ السَّاحِرُونَ
ਮੂਸਾ ਨੇ ਕਿਹਾ ਕਿ ਕੀ ਤੁਸੀਂ ਸੱਚ ਨੂੰ ਜਾਦੂ ਕਹਿੰਦੇ ਹੋ ਜਦੋਂ ਇਹ ਤੁਹਾਡੇ ਕੋਲ ਆ ਚੁੱਕਿਆ ਹੈ ਕੀ ਇਹ ਜਾਦੂ ਹੈ, ਹਾਲਾਂਕਿ ਜਾਦੂ ਵਾਲੇ ਕਦੇ ਵੀ ਸਫ਼ਲ ਨਹੀਂ ਹੁੰਦੇ।
قَالُوا أَجِئْتَنَا لِتَلْفِتَنَا عَمَّا وَجَدْنَا عَلَيْهِ آبَاءَنَا وَتَكُونَ لَكُمَا الْكِبْرِيَاءُ فِي الْأَرْضِ وَمَا نَحْنُ لَكُمَا بِمُؤْمِنِينَ
ਉਨ੍ਹਾਂ ਨੇ ਕਿਹਾ, ਕੀ ਤੁਸੀਂ ਸਾਡੇ ਕੋਲ ਇਸ ਲਈ ਆਏ ਹੋ, ਕਿ ਤੁਸੀਂ ਸਾਨੂੰ ਉਸ ਗਸਤੇ ਤੋਂ ਰੋਕ ਦੇਵੋ, ਜਿਸ ਉੱਤੇ ਅਸੀਂ ਆਪਣੇ ਪਿਉ-ਦਾਦਿਆਂ ਨੂੰ ਚੱਲਦਿਆਂ ਵੀ ਤੁਹਾਡੇ ਦੋਵਾਂ ਦੀ ਗੱਲ ਮੰਨਣ ਵਾਲੇ ਨਹੀਂ ਹਾਂ।
وَقَالَ فِرْعَوْنُ ائْتُونِي بِكُلِّ سَاحِرٍ عَلِيمٍ
ਅਤੇ ਫਿਰਔਨ ਨੇ ਕਿਹਾ ਕਿ ਤੁਸੀਂ’ ਸਾਰੇ ਵੱਡੇ ਜਾਦੂਗਰਾਂ ਨੂੰ ਮੇਰੇ ਕੋਲ ਲੈ ਆਉ।

Choose other languages: