Quran Apps in many lanuages:

Surah Yunus Ayahs #21 Translated in Punjabi

فَمَنْ أَظْلَمُ مِمَّنِ افْتَرَىٰ عَلَى اللَّهِ كَذِبًا أَوْ كَذَّبَ بِآيَاتِهِ ۚ إِنَّهُ لَا يُفْلِحُ الْمُجْرِمُونَ
ਉਸ ਤੋਂ ਵੱਧ ਕੇ ਜ਼ਾਲਿਮ ਹੋਰ ਨੂੰ ਝੁਠਲਾਵੇ। ਨਿਸ਼ਚਿਤ ਰੂਪ ਵਿਚ ਪਾਪੀਆਂ ਨੂੰ ਸਫ਼ਲਤਾ ਪ੍ਰਾਪਤ ਨਹੀਂ ਹੁੰਦੀ।
وَيَعْبُدُونَ مِنْ دُونِ اللَّهِ مَا لَا يَضُرُّهُمْ وَلَا يَنْفَعُهُمْ وَيَقُولُونَ هَٰؤُلَاءِ شُفَعَاؤُنَا عِنْدَ اللَّهِ ۚ قُلْ أَتُنَبِّئُونَ اللَّهَ بِمَا لَا يَعْلَمُ فِي السَّمَاوَاتِ وَلَا فِي الْأَرْضِ ۚ سُبْحَانَهُ وَتَعَالَىٰ عَمَّا يُشْرِكُونَ
ਅਤੇ ਉਹ ਅੱਲਾਹ ਤੋਂ’ ਬਿਨ੍ਹਾਂ ਅਜਿਹੀਆਂ ਚੀਜ਼ਾਂ ਦੀ ਬੰਦਗੀ ਕਰਦੇ ਹਨ ਜਿਹੜੀਆਂ ਨਾ ਉਨ੍ਹਾਂ ਦਾ ਨੁਕਸਾਨ ਕਰਦੀਆਂ ਹਨ ਅਤੇ ਨਾ ਹੀ ਲਾਭ ਪਹੁੰਚਾਉਂਦੀਆਂ ਹਨ ਅਤੇ ਉਹ ਕਹਿੰਦੇ ਹਨ ਕਿ ਇਹ ਅੱਲਾਹ ਦੇ ਕੋਲ ਸਾਡੇ ਸਿਫ਼ਾਰਸ਼ੀ ਹਨ। ਆਖੋ, ਕੀ ਤੁਸੀਂ ਅੱਲਾਹ ਨੂੰ ਅਜਿਹੀ ਗੱਲ ਦੀ ਸੂਚਨਾ ਦਿੰਦੇ ਹੋ, ਜਿਹੜੀ ਉਸ ਨੂੰ ਧਰਤੀ ਅਤੇ ਅਸਮਾਨਾਂ ਦੇ ਵਿਚ ਪਤਾ ਨਹੀਂ। ਉਹ ਉਸ ਤੋਂ ਪਵਿੱਤਰ ਅਤੇ ਸ੍ਰੇਸ਼ਟ ਹੈ, ਜਿਸ ਨੂੰ ਉਹ ਸ਼ਰੀਕ ਬਣਾਉਂਦੇ ਹਨ।
وَمَا كَانَ النَّاسُ إِلَّا أُمَّةً وَاحِدَةً فَاخْتَلَفُوا ۚ وَلَوْلَا كَلِمَةٌ سَبَقَتْ مِنْ رَبِّكَ لَقُضِيَ بَيْنَهُمْ فِيمَا فِيهِ يَخْتَلِفُونَ
ਅਤੇ ਲੋਕ ਇੱਕ ਹੀ ਸੰਪਰਦਾ ਦੇ ਸਨ। ਫਿਰ ਉਨ੍ਹਾਂ ਨੇ ਮੱਤਭੇਦ ਕੀਤਾ। ਅਤੇ ਜੇਕਰ ਤੁਹਾਡੇ ਰੱਬ ਵੱਲੋਂ ਇੱਕ ਗੱਲ ਪਹਿਲਾਂ ਤੋਂ ਠਹਿਰ ਨਾ ਚੁੱਕੀ ਹੁੰਦੀ ਤਾਂ ਉਨ੍ਹਾਂ ਦੇ ਵਿਚਕਾਰ ਉਸ ਮਾਮਲੇ ਦਾ ਫੈਸਲਾ ਕਰ ਦਿੱਤਾ ਜਾਂਦਾ ਜਿਸ ਵਿਚ ਉਹ ਮੱਤਭੇਦ ਕਰ ਰਹੇ ਹਨ।
وَيَقُولُونَ لَوْلَا أُنْزِلَ عَلَيْهِ آيَةٌ مِنْ رَبِّهِ ۖ فَقُلْ إِنَّمَا الْغَيْبُ لِلَّهِ فَانْتَظِرُوا إِنِّي مَعَكُمْ مِنَ الْمُنْتَظِرِينَ
ਅਤੇ ਉਹ ਕਹਿੰਦੇ ਹਨ ਕਿ ਰਸੂਲ ਉੱਪਰ ਉਸ ਦੇ ਰੱਬ ਵੱਲੋਂ ਕੋਈ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ। ਆਖੋ, ਕਿ ਗੁਪਤ ਦੀ ਸੂਚਨਾ ਤਾਂ ਅੱਲਾਹ ਨੂੰ ਹੀ ਹੈ। ਤੁਸੀਂ ਲੋਕ ਉਡੀਕ ਕਰੋਂ ਮੈਂ ਵੀ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿਚੋ ਹਾਂ।
وَإِذَا أَذَقْنَا النَّاسَ رَحْمَةً مِنْ بَعْدِ ضَرَّاءَ مَسَّتْهُمْ إِذَا لَهُمْ مَكْرٌ فِي آيَاتِنَا ۚ قُلِ اللَّهُ أَسْرَعُ مَكْرًا ۚ إِنَّ رُسُلَنَا يَكْتُبُونَ مَا تَمْكُرُونَ
ਅਤੇ ਜਦੋਂ ਕਿਸੇ ਤਕਲੀਫ਼ ਵਿਚ ਪੈਣ ਮਗਰੋਂ ਅਸੀਂ ਉਨ੍ਹਾਂ ਨੂੰ ਆਪਣੀ ਰਹਿਮਤ ਨਾਲ ਨਿਵਾਜਦੇ ਹਾਂ ਤਾਂ ਉਹ ਤੁਰੰਤ ਸਾਡੀਆਂ ਨਿਸ਼ਾਨੀਆਂ ਦੇ ਮਾਮਲੇ ਵਿਚ ਬਹਾਨੇ ਬਨਾਉਂਣ ਲੱਗਦੇ ਹਨ। ਆਖੋ, ਕਿ ਅੱਲਾਹ ਆਪਣੇ ਬਹਾਨਿਆਂ ਵਿਚ ਉਨ੍ਹਾਂ ਤੋਂ ਵੀ ਜ਼ਿਆਦਾ ਤੇਜ਼ ਹੈ। ਨਿਸ਼ਚਿਤ ਹੀ ਸਾਡੇ ਫ਼ਰਿਸ਼ਤੇ ਤੁਹਾਡੇ ਬਹਾਨਿਆਂ ਨੂੰ ਲਿਖ ਰਹੇ ਹਨ।

Choose other languages: