Quran Apps in many lanuages:

Surah Ya-Seen Ayahs #51 Translated in Punjabi

وَإِذَا قِيلَ لَهُمْ أَنْفِقُوا مِمَّا رَزَقَكُمُ اللَّهُ قَالَ الَّذِينَ كَفَرُوا لِلَّذِينَ آمَنُوا أَنُطْعِمُ مَنْ لَوْ يَشَاءُ اللَّهُ أَطْعَمَهُ إِنْ أَنْتُمْ إِلَّا فِي ضَلَالٍ مُبِينٍ
ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਨੇ ਜਿਹੜਾ ਕੁਝ ਤੁਹਾਨੂੰ ਦਿੱਤਾ ਹੈ ਤੁਸੀਂ ਉਸ ਵਿਚੋਂ ਖਰਚ ਕਰੋ ਤਾਂ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹ ਈਮਾਨ ਵਾਲਿਆਂ ਨੂੰ ਆਖਦੇ ਹਨ ਕਿ ਅਸੀਂ ਅਜਿਹੇ ਲੋਕਾਂ ਨੂੰ ਖੁਆਈਏ ਜਿਨ੍ਹਾਂ ਨੂੰ ਅੱਲਾਹ ਜ਼ਾਹੁੰਦਾ ਹੋਵੇ ਤਾਂ ਉਹ ਉਨ੍ਹਾਂ ਨੂੰ ਖੁਆ ਦਿੰਦਾ। ਤੁਸੀਂ ਲੋਕ ਤਾਂ ਸਪੱਸ਼ਟ ਕੁਰਾਹੇ ਪਏ ਹੋ।
وَيَقُولُونَ مَتَىٰ هَٰذَا الْوَعْدُ إِنْ كُنْتُمْ صَادِقِينَ
ਅਤੇ ਉਹ ਕਹਿੰਦੇ ਹਨ ਕਿ ਇਹ ਵਾਅਦਾ ਕਦੋਂ (ਪੂਰਾ) ਹੋਵੇਗਾ। (ਦੱਸੋ)? ਜੇਕਰ ਤੁਸੀਂ ਸੱਚੇ ਹੋ।
مَا يَنْظُرُونَ إِلَّا صَيْحَةً وَاحِدَةً تَأْخُذُهُمْ وَهُمْ يَخِصِّمُونَ
ਇਹ ਲੋਕ ਸਿਰਫ਼ ਇੱਕ ਚੰਘਿਆੜ ਦਾ ਰਾਹ ਦੇਖ ਰਹੇ ਹਨ, ਜਿਹੜੀ ਇਨ੍ਹਾਂ ਨੂੰ ਆ ਫੜ੍ਹੇਗੀ ਅਤੇ ਇਹ ਲੜਦੇ ਹੀ ਰਹਿ ਜਾਣਗੇ।
فَلَا يَسْتَطِيعُونَ تَوْصِيَةً وَلَا إِلَىٰ أَهْلِهِمْ يَرْجِعُونَ
ਫਿਰ ਉਹ ਨਾ ਕੋਈ ਵਸੀਅਤ ਕਰ ਸਕਣਗੇ ਅਤੇ ਨਾ ਆਪਣੇ ਲੋਕਾਂ ਵੱਲ ਵਾਪਿਸ ਜਾ ਸਕਣਗੇ।
وَنُفِخَ فِي الصُّورِ فَإِذَا هُمْ مِنَ الْأَجْدَاثِ إِلَىٰ رَبِّهِمْ يَنْسِلُونَ
ਅਤੇ ਬਿਗਲ ਵਜਾਇਆ ਜਾਵੇਗਾ ਤਾਂ ਅਚਾਨਕ ਉਹ ਕਸ਼ਰਾਂ ਵਿਚੋਂ ਉਠ ਕੇ ਆਪਣੇ ਰੱਬ ਵੱਲ ਚੱਲ ਪੈਣਗੇ।

Choose other languages: