Quran Apps in many lanuages:

Surah Ta-Ha Ayahs #101 Translated in Punjabi

قَالَ فَاذْهَبْ فَإِنَّ لَكَ فِي الْحَيَاةِ أَنْ تَقُولَ لَا مِسَاسَ ۖ وَإِنَّ لَكَ مَوْعِدًا لَنْ تُخْلَفَهُ ۖ وَانْظُرْ إِلَىٰ إِلَٰهِكَ الَّذِي ظَلْتَ عَلَيْهِ عَاكِفًا ۖ لَنُحَرِّقَنَّهُ ثُمَّ لَنَنْسِفَنَّهُ فِي الْيَمِّ نَسْفًا
ਸੂਸਾ ਨੇ ਆਖਿਆ, ਚੂਰ ਹੋ ਜਾ। ਹੁਣ ਤੇਰੇ ਲਈ ਜੀਵਨ ਭਰ ਇਹ ਹੀ (ਸਜ਼ਾ ਹੈ) ਕਿ ਤੂੰ ਕਹਿੰਦਾ ਰਹੇਂ ਮੈਨੂੰ ਨਾ ਡੂਹੋ। ਅਤੇ ਤੇਰੇ ਲਈ ਇੱਕ ਹੋਰ ਵਾਅਦਾ ਇਹ ਹੈ ਜਿਹੜਾ ਤੇਰੇ ਤੋਂ ਟੱਲਣ ਵਾਲਾ ਨਹੀਂ। ਅਤੇ ਤੂੰ ਆਪਣੇ ਇਸ ਪੂਜਕ ਨੂੰ ਦੇਖ ਜਿਸ ਉੱਪਰ ਤੂੰ ਲਗਾਤਾਰ ਮਸਤ ਹੋਇਆ ਟਿਕਿਆ ਰਹਿੰਦਾ ਸੀ। ਅਸੀਂ ਉਸ ਨੂੰ ਸਾੜਾਂਗੇ ਫਿਰ ਉਸ ਨੂੰ ਨਦੀ ਵਿਚ ਖਿਲਾਰ ਕੇ ਵਹਾ ਦੇਵਾਂਗੇ।
إِنَّمَا إِلَٰهُكُمُ اللَّهُ الَّذِي لَا إِلَٰهَ إِلَّا هُوَ ۚ وَسِعَ كُلَّ شَيْءٍ عِلْمًا
ਤੁਹਾਡਾ ਪੂਜਣਯੋਗ ਤਾਂ ਸਿਰਫ ਅੱਲਾਹ ਹੈ ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ। ਉਸ ਦਾ ਗਿਆਨ ਹਰੇਕ ਵਸਤੂ ਉੱਪਰ ਛਾਇਆ ਹੋਇਆ ਹੈ।
كَذَٰلِكَ نَقُصُّ عَلَيْكَ مِنْ أَنْبَاءِ مَا قَدْ سَبَقَ ۚ وَقَدْ آتَيْنَاكَ مِنْ لَدُنَّا ذِكْرًا
ਇਸ ਤਰ੍ਹਾਂ ਅਸੀਂ ਤੁਹਾਨੂੰ ਉਨ੍ਹਾਂ ਦੇ ਹਾਲ ਸੁਣਾਉਂਦੇ ਹਾਂ ਜਿਹੜੇ ਪਹਿਲਾਂ ਹੋ ਚੁੱਕੇ ਹਨ। ਅਤੇ ਅਸੀਂ ਤੁਹਾਨੂੰ ਆਪਣੇ ਕੋਲੋਂ ਇੱਕ ਮਾਰਗ ਦਰਸ਼ਨ ਦੀ ਕਿਤਾਬ ਦਿੱਤੀ ਹੈ।
مَنْ أَعْرَضَ عَنْهُ فَإِنَّهُ يَحْمِلُ يَوْمَ الْقِيَامَةِ وِزْرًا
ਜੋ ਇਸ ਤੋਂ ਬੇਮੁੱਖ ਹੋਵੇਗਾ ਉਹ ਕਿਆਮਤ ਦੇ ਦਿਨ ਭਾਰੀ ਬੋਝ ਉਠਾਵੇਗਾ।
خَالِدِينَ فِيهِ ۖ وَسَاءَ لَهُمْ يَوْمَ الْقِيَامَةِ حِمْلًا
ਉਹ ਉਸ ਵਿਚ ਹਮੇਸ਼ਾਂ ਰਹਿਣਗੇ ਅਤੇ ਇਹ ਬੋਝ ਕਿਆਮਤ ਦੇ ਦਿਨ ਉਨ੍ਹਾਂ ਲਈ ਬਹੁਤ ਮਾੜਾ ਸਾਬਿਤ ਹੋਵੇਗਾ।

Choose other languages: