Quran Apps in many lanuages:

Surah Ta-Ha Ayahs #98 Translated in Punjabi

قَالَ يَا ابْنَ أُمَّ لَا تَأْخُذْ بِلِحْيَتِي وَلَا بِرَأْسِي ۖ إِنِّي خَشِيتُ أَنْ تَقُولَ فَرَّقْتَ بَيْنَ بَنِي إِسْرَائِيلَ وَلَمْ تَرْقُبْ قَوْلِي
ਹਾਰੂਨ ਨੇ ਕਿਹਾ, ਹੇ ਮੇਰੀ ਮਾਂ ਦੇ ਬੇਟੇ! ਤੂੰ ਮੇਰੀ ਦਾੜੀ ਅਤੇ ਸਿਰ ਨਾ ਫੜ੍ਹ। ਮੈਨੂੰ ਭਰ ਸੀ ਕਿ ਤੁਸੀ ਕਹੋਗੇ ਕਿ ਤੁਸੀਂ ਬਨੀ ਇਸਰਾਈਲ ਦੇ ਵਿਚ ਫੁੱਟ ਪਾ ਦਿੱਤੀ ਅਤੇ ਮੇਰੀ ਗੱਲ ਚਾ ਧਿਆਨ ਨਾ ਰੱਖਿਆ।
قَالَ فَمَا خَطْبُكَ يَا سَامِرِيُّ
ਮੂਸਾ ਨੇ ਕਿਹਾ, ਕਿ ਹੇ ਸਾਮਰੀ! ਤੁਹਾਡਾ ਕੀ ਮਸਲਾ ਹੈ।
قَالَ بَصُرْتُ بِمَا لَمْ يَبْصُرُوا بِهِ فَقَبَضْتُ قَبْضَةً مِنْ أَثَرِ الرَّسُولِ فَنَبَذْتُهَا وَكَذَٰلِكَ سَوَّلَتْ لِي نَفْسِي
ਉਸ ਨੇ ਕਿਹਾ ਮੈਨੂੰ ਉਹ ਚੀਜ਼ ਦਿਖਾਈ ਦਿੱਤੀ ਜਿਹੜੀ ਦੂਜਿਆਂ ਨੂੰ ਵਿਖਾਈ ਨਹੀਂ ਦਿੰਦੀ। ਤਾਂ ਮੈਂ ਰਸੂਲ ਦੇ ਪਦ ਚਿੰਨ੍ਹਾਂ ਵਿਚੋਂ ਇੱਕ ਮੂਠੀ ਜ਼ੁੱਕੀ ਅਤੇ ਇਸ ਵਿਚ ਸੁੱਟ ਦਿੱਤੀ। ਮਰੇ ਮਨ ਨੇ ਹੀਂ ਮੈਨੂੰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ।
قَالَ فَاذْهَبْ فَإِنَّ لَكَ فِي الْحَيَاةِ أَنْ تَقُولَ لَا مِسَاسَ ۖ وَإِنَّ لَكَ مَوْعِدًا لَنْ تُخْلَفَهُ ۖ وَانْظُرْ إِلَىٰ إِلَٰهِكَ الَّذِي ظَلْتَ عَلَيْهِ عَاكِفًا ۖ لَنُحَرِّقَنَّهُ ثُمَّ لَنَنْسِفَنَّهُ فِي الْيَمِّ نَسْفًا
ਸੂਸਾ ਨੇ ਆਖਿਆ, ਚੂਰ ਹੋ ਜਾ। ਹੁਣ ਤੇਰੇ ਲਈ ਜੀਵਨ ਭਰ ਇਹ ਹੀ (ਸਜ਼ਾ ਹੈ) ਕਿ ਤੂੰ ਕਹਿੰਦਾ ਰਹੇਂ ਮੈਨੂੰ ਨਾ ਡੂਹੋ। ਅਤੇ ਤੇਰੇ ਲਈ ਇੱਕ ਹੋਰ ਵਾਅਦਾ ਇਹ ਹੈ ਜਿਹੜਾ ਤੇਰੇ ਤੋਂ ਟੱਲਣ ਵਾਲਾ ਨਹੀਂ। ਅਤੇ ਤੂੰ ਆਪਣੇ ਇਸ ਪੂਜਕ ਨੂੰ ਦੇਖ ਜਿਸ ਉੱਪਰ ਤੂੰ ਲਗਾਤਾਰ ਮਸਤ ਹੋਇਆ ਟਿਕਿਆ ਰਹਿੰਦਾ ਸੀ। ਅਸੀਂ ਉਸ ਨੂੰ ਸਾੜਾਂਗੇ ਫਿਰ ਉਸ ਨੂੰ ਨਦੀ ਵਿਚ ਖਿਲਾਰ ਕੇ ਵਹਾ ਦੇਵਾਂਗੇ।
إِنَّمَا إِلَٰهُكُمُ اللَّهُ الَّذِي لَا إِلَٰهَ إِلَّا هُوَ ۚ وَسِعَ كُلَّ شَيْءٍ عِلْمًا
ਤੁਹਾਡਾ ਪੂਜਣਯੋਗ ਤਾਂ ਸਿਰਫ ਅੱਲਾਹ ਹੈ ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ। ਉਸ ਦਾ ਗਿਆਨ ਹਰੇਕ ਵਸਤੂ ਉੱਪਰ ਛਾਇਆ ਹੋਇਆ ਹੈ।

Choose other languages: