Quran Apps in many lanuages:

Surah Ta-Ha Ayahs #88 Translated in Punjabi

قَالَ هُمْ أُولَاءِ عَلَىٰ أَثَرِي وَعَجِلْتُ إِلَيْكَ رَبِّ لِتَرْضَىٰ
ਮੂਸਾ ਨੇ ਕਿਹਾ ਉਹ ਲੋਕ ਵੀ ਮੇਰੇ ਪਿੱਛੇ ਹੀ ਹਨ। ਅਤੇ ਹੇ ਮੇਰੇ ਪਾਲਣਹਾਰ! ਮੈਂ ਤੇਰੇ ਵੱਲ ਜਲਦੀ ਇਸ ਲਈ ਆ ਗਿਆ ਤਾਂ ਕਿ ਤੂੰ ਪ੍ਰਸੰਨ ਹੋਵੇਂ।
قَالَ فَإِنَّا قَدْ فَتَنَّا قَوْمَكَ مِنْ بَعْدِكَ وَأَضَلَّهُمُ السَّامِرِيُّ
ਫ਼ਰਮਾਇਆ, ਤਾਂ ਅਸੀਂ ਤੁਹਾਡੀ ਕੌਮ ਨੂੰ ਤੁਹਾਡੇ ਤੋਂ ਬਾਅਦ ਇੱਕ ਇਮਤਿਹਾਨ ਵਿਚ ਪਾ ਦਿੱਤਾ ਅਤੇ ਸਾਮਰੀ ਨੇ ਉਨ੍ਹਾਂ ਨੂੰ ਗੁੰਮਰਾਹ ਕਰ ਦਿੱਤਾ।
فَرَجَعَ مُوسَىٰ إِلَىٰ قَوْمِهِ غَضْبَانَ أَسِفًا ۚ قَالَ يَا قَوْمِ أَلَمْ يَعِدْكُمْ رَبُّكُمْ وَعْدًا حَسَنًا ۚ أَفَطَالَ عَلَيْكُمُ الْعَهْدُ أَمْ أَرَدْتُمْ أَنْ يَحِلَّ عَلَيْكُمْ غَضَبٌ مِنْ رَبِّكُمْ فَأَخْلَفْتُمْ مَوْعِدِي
ਫਿਰ ਮੂਸਾ ਆਪਣੀ ਕੌਮ ਵੱਲ ਦੁੱਖ ਅਤੇ ਗੁੱਸੇ ਦੇ ਭਰੇ ਵਾਪਿਸ ਮੁੜੇ। ਉਸ ਨੇ ਕਿਹਾ ਹੇ ਮੇਰੀ ਕੌਮ! ਕਿ ਤੁਹਾਡੇ ਨਾਲ ਤੁਹਾਡੇ ਰੱਬ ਨੇ ਇੱਕ ਚੰਗਾ ਵਾਅਦਾ ਨਹੀਂ ਕੀਤਾ ਸੀ। ਕੀ ਤੁਹਾਨੂੰ ਲੰਮਾ ਸਮਾਂ ਹੋ ਗਿਆ ਹੈ। ਜਾਂ ਤੁਸੀਂ ਚਾਹਿਆ ਕਿ ਤੁਹਾਡੇ ਉੱਪਰ ਤੁਹਾਡੇ ਰੱਬ ਦਾ ਕ੍ਰੋਧ ਪ੍ਰਗਟ ਹੋਵੇ ਇਸ ਲਈ ਤੂਸੀਂ ਆਪਣਾ ਵਚਨ ਤੋੜ ਦਿੱਤਾ।
قَالُوا مَا أَخْلَفْنَا مَوْعِدَكَ بِمَلْكِنَا وَلَٰكِنَّا حُمِّلْنَا أَوْزَارًا مِنْ زِينَةِ الْقَوْمِ فَقَذَفْنَاهَا فَكَذَٰلِكَ أَلْقَى السَّامِرِيُّ
ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਇੱਛਾ ਨਾਲ ਤੁਹਾਡੇ ਨਾਲ ਵਿਸ਼ਵਾਸ਼ਘਾਤ ਨਹੀਂ ਕੀਤਾ ਬਲਕਿ ਕੌਮ ਦੇ ਗਹਿਣਿਆਂ ਦਾ ਭਾਰ ਸਾਡੇ ਤੋਂ ਜ਼ੁੱਕਵਾਇਆ ਗਿਆ ਸੀ ਤਾਂ ਅਸੀਂ ਉਸ ਨੂੰ ਸੁੱਟ ਦਿੱਤਾ। ਫਿਰ ਇਸ ਤੜ੍ਹਾਂ ਸਾਮਰੀ ਨੇ ਢਾਲ ਲਿਆ।
فَأَخْرَجَ لَهُمْ عِجْلًا جَسَدًا لَهُ خُوَارٌ فَقَالُوا هَٰذَا إِلَٰهُكُمْ وَإِلَٰهُ مُوسَىٰ فَنَسِيَ
ਇਸ ਲਈ ਉਸ ਨੇ ਉਨ੍ਹਾਂ ਲਈ ਇੱਕ ਵੱਛਾ ਬਣਾ ਦਿੱਤਾ, ਇੱਕ ਅਜਿਹੀ ਮੂਰਤੀ ਜਿਸ ਵਿਚੋਂ ਬਲਦ ਵਰਗੀ ਅਵਾਜ਼ ਨਿਕਲਦੀ ਸੀ। ਫਿਰ ਉਸ ਨੇ ਕਿਹਾ ਇਹ ਤੁਹਾਡਾ ਪੂਜਣਯੋਗ ਹੈ ਅਤੇ ਮੂਸਾ ਦਾ ਵੀ। ਮੂਸਾ ਇਸ ਨੂੰ ਕੁੱਲ ਗਏ।

Choose other languages: