Quran Apps in many lanuages:

Surah Ta-Ha Ayahs #76 Translated in Punjabi

قَالُوا لَنْ نُؤْثِرَكَ عَلَىٰ مَا جَاءَنَا مِنَ الْبَيِّنَاتِ وَالَّذِي فَطَرَنَا ۖ فَاقْضِ مَا أَنْتَ قَاضٍ ۖ إِنَّمَا تَقْضِي هَٰذِهِ الْحَيَاةَ الدُّنْيَا
ਜਾਦੂਗਰਾਂ ਨੇ ਆਖਿਆ ਕਿ ਅਸੀਂ ਤੁਹਾਨੂੰ ਕਦੇ ਵੀ ਉਨ੍ਹਾਂ ਦਲੀਲਾਂ ਉੱਪਰ ਪ੍ਰਧਾਨਤਾ ਨਹੀਂ ਦਿੰਦੇ ਜਿਹੜੇ ਸਾਡੇ ਕੋਲ ਆਏ ਹਨ ਅਤੇ ਉਸ ਹਸਤੀ ਦੇ ਉੱਪਰੋਂ ਵੀ (ਪ੍ਰਧਾਨਤਾਂ ਨਹੀਂ ਦਿੰਦੇ) ਜਿਸ ਨੇ ਸਾਨੂੰ ਪੈਦਾ ਕੀਤਾ ਹੈ। ਇਸ ਲਈ ਤੂੰ ਜੋ ਕਰਨਾ ਹੈ ਕਰ ਲੈ। ਤੂੰ ਜੋ ਕੁਝ ਕਰ ਸਕਦਾ ਹੈਂ ਇਸ ਸੰਸਾਰਿਕ ਜੀਵਨ ਵਿਚ ਹੀਂ ਕਰ ਸਕਦਾ ਹੈ।
إِنَّا آمَنَّا بِرَبِّنَا لِيَغْفِرَ لَنَا خَطَايَانَا وَمَا أَكْرَهْتَنَا عَلَيْهِ مِنَ السِّحْرِ ۗ وَاللَّهُ خَيْرٌ وَأَبْقَىٰ
ਅਸੀਂ ਆਪਣੇ ਰੱਬ ਤੇ ਈਮਾਨ ਲਿਆਏ ਤਾਂ ਕਿ ਉਹ ਸਾਡੇ ਪਾਪਾਂ ਨੂੰ ਮੁਆਫ਼ ਕਰ ਦੇਵੇ ਅਤੇ ਇਸ ਜਾਦੂ ਨੂੰ ਵੀ ਜਿਸ ਲਈ ਤੂੰ ਸਾਨੂੰ ਮਜਬੂਰ ਕੀਤਾ। ਅਤੇ ਅੱਲਾਹ ਸਰਵ ਸ੍ਰੇਸ਼ਟ ਹੈ ਅਤੇ ਹਮੇਸ਼ਾ ਰਹਿਣ ਵਾਲਾ ਹੈ।
إِنَّهُ مَنْ يَأْتِ رَبَّهُ مُجْرِمًا فَإِنَّ لَهُ جَهَنَّمَ لَا يَمُوتُ فِيهَا وَلَا يَحْيَىٰ
ਬੇਸ਼ੱਕ ਜਿਹੜਾ ਬੰਦਾ ਅਪਰਾਧੀ ਬਣ ਕੇ ਆਪਣੇ ਰੱਬ ਦੇ ਸਾਹਮਣੇ ਹਾਜ਼ਿਰ ਹੋਵੇਗਾ ਉਸ ਲਈ ਨਰਕ ਹੈ। ਉਹ ਉਸ ਵਿਚ ਨਾ ਮਰ ਸਕੇਗਾ ਅਤੇ ਨਾ ਜਿਉਂ’ ਸਕੇਗਾ।
وَمَنْ يَأْتِهِ مُؤْمِنًا قَدْ عَمِلَ الصَّالِحَاتِ فَأُولَٰئِكَ لَهُمُ الدَّرَجَاتُ الْعُلَىٰ
ਅਤੇ ਜਿਹੜਾ ਬੰਦਾ ਆਪਣੇ ਰੱਬ ਦੇ ਕੋਲ ਮੋਮਿਨ ਬਣ ਕੇ ਆਵੇਗਾ ਅਤੇ ਜਿਸ ਨੇ ਚੰਗੇ ਕਰਮ ਕੀਤੇ ਹੋਣਗੇ ਤਾਂ ਅਜਿਹੇ ਲੋਕਾਂ ਲਈ ਬੜੀਆਂ ਉੱਚੀਆਂ ਪਦਵੀਆਂ ਹਨ।
جَنَّاتُ عَدْنٍ تَجْرِي مِنْ تَحْتِهَا الْأَنْهَارُ خَالِدِينَ فِيهَا ۚ وَذَٰلِكَ جَزَاءُ مَنْ تَزَكَّىٰ
ਉਨ੍ਹਾਂ ਲਈ ਹਮੇਸ਼ਾਂ ਰਹਿਣ ਵਾਲੇ ਬਾਗ਼ ਹਨ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ, ਉਹ ਉਸ ਵਿਚ ਹਮੇਸ਼ਾਂ ਰਹਿਣਗੇ ਅਤੇ ਇਹ ਫ਼ਲ ਹੈ ਉਸ ਬੰਦੇ ਲਈ ਜਿਹੜਾ ਪਵਿੱਤਰਤਾ ਨੂੰ ਅਪਣਾਵੇ।

Choose other languages: